ਮਾਨਸਾ, 14,ਅਗਸਤ (ਸਾਰਾ ਯਹਾ/ਔਲਖ ) ਸਿਹਤ ਮੁਲਾਜਮ ਆਗੂ ਮੁਸਤਾਨ ਸਿੰਘ ਜੋ ਮਲੌਦ ਸਥਿਤ ਸੀ.ਐਚ.ਸੀ ਵਿਖੇ ਤਾਇਨਾਤ ਹੈ ਤੇ ਜਦੋਂ ਉਹ ਕਰੋਨਾ ਟੈਸਟ ਕਰਵਾਉਣ ਲਈ ਫੀਲਡ ਵਿੱਚ ਡਿਊਟੀ ਕਰ ਰਿਹਾ ਸੀ ਤਾਂ ਕੁਝ ਬਦਮਾਸ਼ ਲੋਕਾਂ ਵਲੋਂ ਉਸ ਮੁਲਾਜਮ ਸਾਥੀ ਤੇ ਜਾਨ ਲੇਵਾ ਹਮਲਾ ਕੀਤਾ ਗਿਆ।ਕ੍ਰਮਚਾਰੀ ਦੀ ਜਿਸ ਗੈਰ ਮਨੁੱਖੀ ਢੰਗ ਨਾਲ ਕੁੱਟਮਾਰ ਕੀਤੀ ਗਈ ਉਹ ਬਹੁਤ ਹੀ ਨਿੰਦਣਯੋਗ ਹੈ।ਮੁਲਾਜਮ ਜ਼ਿਲ੍ਹਾ ਲੁਧਿਆਣਾ ਦੇ ਮਲੌਦ ਬਲਾਕ ਅਧੀਨ ਪੈਂਦੇ ਪਿੰਡ ਖ਼ਾਨਪੁਰ ਦੇ ਇੱਕ ਡੇਰੇ ਵਿੱਚ ਖੰਘ ਤੇ ਬੁਖ਼ਾਰ ਦੇ ਸ਼ੱਕੀ ਸਾਧ ਨੂੰ ਸੈਂਪਲ ਕਰਣਾਉਣ ਲਈ ਕਹਿਣ ਲਈ ਗਿਆ ਸੀ।ਪਰ ਡੇਰੇ ਵਿੱਚ ਸਾਧ ਅਤੇ ਉਸਦੇ ਚੇਲਿਆਂ ਵਲੋਂ ਸਿਹਤ ਕਰਮੀ ਦੀ ਕੁੱਟਮਾਰ ਕੀਤੀ ਅਤੇ ਉਸਦੀ ਦਸਤਾਰ ਉਤਾਰ ਕੇ ਦਾੜ੍ਹੀ ਅਤੇ ਸਿਰ ਦੇ ਵਾਲ ਫ਼ੜ ਕੇ ਅੰਨਾ ਤਸ਼ੱਦਤ ਕੀਤਾ ਅਤੇ ਵੀਡੀਓ ਬਣਾਕੇ ਵਾਇਰਲ ਕੀਤੀ ਗਈ।ਇਸ ਗੈਰ ਮਨੁੱਖ਼ੀ ਤਸ਼ੱਦਦ ਪ੍ਰਤੀ ਸਮੁੱਚੇ ਸਿਹਤ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੇ।ਮਲਟੀਪਰਪਜ਼ ਹੈਲਥ ਇੰਮਲਾਈਜ਼ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ,ਏ.ਐਨ.ਐਮ ਯੂਨੀਅਨ ਆਗੂ ਸ਼ਿੰਦਰ ਕੌਰ,ਸੰਜੀਵ ਕੁਮਾਰ,ਨਿਰਮਲ ਸਿੰਘ ਕਣਕਵਾਲੀਆ,ਜਗਦੀਸ਼ ਪੱਖੋ ,ਗੁਰਪ੍ਰੀਤ ਸਿੰਘ ਖਿਆਲਾ ਆਗੂਆਂ ਨੇ ਕੁੱਟਮਾਰ ਦਾ ਗੰਭੀਰ ਨੋਟਿਸ ਲੈਦਿਆਂ ਦੋਸ਼ੀਆਂ ਖਿਲਾਫ਼ ਸ਼ਖ਼ਤ ਕਾਰਵਾਈ ਦੀ ਮੰਗ ਕੀਤੀ ਹੈ।ਆਗੂਆਂ ਨੇ ਕਿਹਾ ਕਿ ਕੁੱਟਮਾਰ ਗਿਣੀ ਮਿੱਥੀ ਸ਼ਾਜਿਸ਼ ਨਾਲ ਕੀਤੀ ਗਈ ਅਤੇ ਜਿਸ ਵਿੱਚ ਸਿਹਤ ਵਿਭਾਗ ਦਾ ਸਾਬਕਾ ਮੁਕਾਜ਼ਮ ਵੀ ਸ਼ਾਮਲ ਸੀ।ਮੁਲਾਜ਼ਮ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਨਾ ਕੀਤੀ ਗਈ ਤਾਂ ਸਿਹਤ ਕਾਮੇ ਕੋਵਿਡ ਦਾ ਕੰਮ ਮੁਕੰਮਲ ਬੰਦ ਕਰ ਦੇਣਗੇ।