ਸਿਹਤ ਕਰਮੀਆਂ ਨੇ ਮੰਗਾਂ ਨਾ ਮੰਨੇ ਜਾਣ ਤੱਕ ਕਰੋਨਾ ਵੈਕਸੀਨੇਸ਼ਨ ਤੋਂ ਕੀਤਾ ਇਨਕਾਰ

0
24

ਮਾਨਸਾ 14, ਜਨਵਰੀ (ਸਾਰਾ ਯਹਾ /ਔਲਖ) ਸਿਹਤ ਵਿਭਾਗ ਵੱਲੋਂ 16 ਜਨਵਰੀ ਤੋਂ ਕਰੋਨਾ ਟੀਕਾਕਰਨ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ, ਪਹਿਲੇ ਦੌਰ ਵਿੱਚ ਇਹ ਟੀਕਾ ਫਰੰਟਲਾਈਨ ਸਿਹਤ ਕਰਮੀਆਂ ਨੂੰ ਲਾਏ ਜਾਣ ਦੀ ਯੋਜਨਾ ਉਲੀਕੀ ਗਈ ਹੈ |16 ਜਨਵਰੀ ਨੂੰ 110 ਥਾਂਵਾਂ ਤੇ ਹੈਲਥ ਕੇਅਰ ਵਰਕਰਾਂ ਦੇ ਟੀਕਾਕਰਨ ਦੇ ਸਾਰੇ ਪ੍ਰਬੰਧ ਕਰ ਲਏ ਗਏ ਹਨ | ਲਾਭਪਾਤਰੀ ਨੂੰ 28 ਦਿਨਾਂ ਦੇ ਫਰਕ ਨਾਲ ਵੈਕਸੀਨ ਦੀਆਂ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ ਪਰ ਇਸ ਮੁਹਿੰਮ ਦੀ ਸਫਲਤਾ ਧੁੰਦਲੀ ਪੈਂਦੀ ਦਿਖਾਈ ਦੇਣ ਲੱਗੀ ਹੈ ਕਿਉਂਕਿ ਸਿਹਤ ਕਰਮੀਆਂ ਦੀਆਂ ਬਹੁਤ ਸਾਰੀਆਂ ਕੈਟਾਗਰੀਆਂ ਦੀਆਂ ਯੁਨੀਅਨਾ ਦੀ ਸਮੂਹਿਕ ਜਥੇਬੰਦੀ ਸਿਹਤ ਮੁਲਾਜਮ ਸੰਘਰਸ਼ ਕਮੇਟੀ ਪੰਜਾਬ ਵੱਲੋਂ ਆਪਣੇ ਕੇਡਰ ਦੀਆਂ ਬਕਾਇਆ ਮੰਗਾ ਨੂੰ ਲੈ ਕੇ ਸਖ਼ਤ ਤੇਵਰ ਅਪਣਾਉਂਦਿਆਂ ਆਪਣੀਆਂ ਮੰਗਾ ਦਾ ਹੱਲ ਹੋਣ ਤੱਕ ਕੋਰੋਨਾ ਵੈਕਸੀਨੇਸ਼ਨ ਨਾ ਕਰਨ ਦਾ ਫੈਸਲਾ ਕੀਤਾ ਹੈ |ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਕੁਲਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਰਕਾਰ ਆਪਣੀ ਸੁਵਿਧਾ ਮੁਤਾਬਕ ਸਾਡੇ ਕੇਡਰ ਨੂੰ ਫਰੰਟ ਲਾਈਨਰ ਕਹਿਣਾ ਬੰਦ ਕਰੇ | ਜੇ ਸਾਡਾ ਕੇਡਰ ਫਰੰਟ ਲਾਇਨਰ ਹੈ ਤਾ ਸਾਡੀਆਂ ਤਿੰਨ ਪੈਂਡਿੰਗ ਮੰਗਾਂ ਕਰਮਵਾਰ ਕੱਚੇ ਕਾਮਿਆਂ ਨੂੰ ਪੱਕਾ ਕਰਨਾ, 1263 ਮਲਟੀਪਰਪਜ਼ ਹੈਲਥ ਵਰਕਰਾਂ ਦਾ ਪ੍ਰੋਵੇਸ਼ਨ ਪੀਰੀਅਡ 2 ਸਾਲ ਕਰਨ ਅਤੇ ਕੋਵਿਡ ਫਰੰਟ ਲਾਇਨਰ  ਕਾਮਿਆਂ ਨੂੰ ਸਪੈਸ਼ਲ ਇੰਕਰੀਮੈਂਟ ਦੇਣ ਦੀ ਮੰਗਾਂ ਤੁਰੰਤ ਮੰਨੀਆਂ ਜਾਣ ਇਸ ਤੋਂ ਇਲਾਵਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਜਥੇਬੰਦੀਆਂ ਦੇ 12 ਆਗੂਆਂ ਤੇ ਦਰਜ ਕੀਤੇ ਨਜਾਇਜ ਪਰਚੇ ਰੱਦ ਕੀਤੇ ਜਾਣ । ਉਸ ਤੋਂ ਬਾਅਦ ਹੀ ਜਥੇਬੰਦੀ ਵੈਕਸੀਨੇਸ਼ਨ ਬਾਰੇ ਫੈਸਲਾ ਕਰੇਗੀ | ਉਹਨਾਂ ਨੇ ਦੱਸਿਆ ਕਿ ਉਪਰੋਕਤ  ਤਿੰਨ ਛੋਟੀਆਂ ਛੋਟੀਆਂ ਮੰਗਾ ਦੀ ਪੂਰਤੀ ਲਈ ਸਾਡਾ ਕੇਡਰ ਪਿੱਛਲੇ ਇਕ ਸਾਲ ਤੋਂ ਸੰਘਰਸ਼ ਕਰ ਰਿਹਾ ਹੈ | ਗੱਲ ਨਾ ਸੁਣੇ ਜਾਣ ਤੇ ਜਥੇਬੰਦੀ ਵੱਲੋਂ ਮੁੱਖ ਮੰਤਰੀ ਪੰਜਾਬ, ਵਿੱਤ ਮੰਤਰੀ ਪੰਜਾਬ ਅਤੇ ਸਿਹਤ ਮੰਤਰੀ ਪੰਜਾਬ ਦੇ ਹਲਕਿਆਂ ਵਿਚ ਰੋਸ ਮਾਰਚ ਕੀਤੇ ਗਏ ਸਨ, ਇਹਨਾਂ ਵਿਚੋਂ ਨਿਕਲਿਆ ਮੀਟਿੰਗਾਂ ਬੇਸਿੱਟਾ ਰਹੀਆਂ | ਇਸ ਤੋਂ ਬਾਅਦ ਸਾਡੇ ਕੇਡਰ ਨਾਲ ਕਿਸੇ ਅਧਿਕਾਰੀ ਦੁਆਰਾ ਮੀਟਿੰਗ ਕਰਨਾ ਵੀ ਮੁਨਾਸਥ ਨਹੀਂ ਸਮਝਿਆ ਗਿਆ | ਜਿਸ ਕਾਰਨ ਕੇਡਰ ਵਿੱਚ ਸਰਕਾਰ ਪ੍ਰਤੀ ਨਰਾਜਗੀ ਪਾਈ ਜਾ ਰਹੀ ਹੈ । ਸੰਘਰਸ਼ ਕਮੇਟੀ ਵੱਲੋਂ 21 ਜਨਵਰੀ ਤੋਂ ਸਿਹਤ ਡਾਇਰੈਕਟਰ ਚੰਡੀਗ੍ਹੜ ਦੇ ਦਫਤਰ ਅੱਗੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਵਿਚ ਰੋਜਾਨਾ ਇਕ ਜਿਲ੍ਹੇ ਤੋਂ ਸੱਤ ਮੇਂਬਰ ਬੈਠਿਆ ਕਰਨਗੇ | ਇਸ ਸਬੰਧੀ ਅੱਜ ਮਾਨਸਾ ਵਿਖੇ ਇੱਕ ਇਕੱਤਰਤਾ ਮੌਕੇ ਕੇਵਲ ਸਿੰਘ ਸਰਪ੍ਰਸਤ, ਚਾਨਣ ਦੀਪ ਸਿੰਘ ਜਿਲ੍ਹਾ ਪ੍ਰਧਾਨ, ਜਗਦੀਸ਼ ਸਿੰਘ ਮੁਲਾਜਮ ਸੰਘਰਸ਼ ਕਮੇਟੀ ਆਗੂ, ਗੁਰਪ੍ਰੀਤ ਸਿੰਘ ਬਲਾਕ ਪ੍ਰਧਾਨ ਖਿਆਲਾ ਕਲਾਂ, ਨਿਰਮਲ ਸਿੰਘ ਕਣਕਵਾਲੀਆਂ ਬਲਾਕ ਪ੍ਰਧਾਨ ਸਰਦੂਲਗੜ, ਅਮਰਜੀਤ ਸਿੰਘ ਬਲਾਕ ਪ੍ਰਧਾਨ ਬੁਢਲਾਡਾ, ਰਵੀ ਸਿੰਘ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਰਾਜਵੀਰ ਕੌਰ, ਰਮਨਦੀਪ ਕੌਰ, ਕਿਰਨਜੀਤ ਕੌਰ, ਚਰਨਜੀਤ ਕੌਰ ਰੱਲੀ ਆਦਿ ਹਾਜਰ ਸਨ ।

LEAVE A REPLY

Please enter your comment!
Please enter your name here