ਸਿਹਤ ਕਰਮਚਾਰੀਆਂ ਦੀ ਭੁੱਖ ਹੜਤਾਲ ਦਸਵੇਂ ਦਿਨ ਵਿੱਚ ਸ਼ਾਮਲ

0
15

ਮਾਨਸਾ, 4 ਅਗਸਤ (ਸਾਰਾ ਯਹਾ/ਔਲਖ ) ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਸਿਹਤ ਮੁਲਾਜ਼ਮ ਹਰ ਜ਼ਿਲ੍ਹੇ ਵਿੱਚ ਹਰ ਰੋਜ਼ ਭੁੱਖ ਹੜਤਾਲ ਕਰ ਰਹੇ ਹਨ। ਇਹ ਭੁੱਖ ਹੜਤਾਲ ਅੱਜ ਦਸਵੇਂ ਦਿਨ ਵਿੱਚ ਦਾਖਲ ਹੋ ਗਈ ਹੈ। ਮਾਨਸਾ ਜ਼ਿਲ੍ਹੇ ਵਿੱਚ ਸਿਹਤ ਸਰਜਨ ਦਫ਼ਤਰ ਵਿਖੇ ਪੰਜ ਸਿਹਤ ਮੁਲਾਜ਼ਮ ਕ੍ਰਮਵਾਰ ਮਲਕੀਤ ਸਿੰਘ, ਤਲਵਿੰਦਰ ਸਿੰਘ, ਸੀਮਾ ਰਾਣੀ, ਪ੍ਰਿਤਪਾਲ ਕੌਰ ਅਤੇ ਵੀਰਪਾਲ ਕੌਰ ਅੱਜ ਇਸ ਭੁੱਖ ਹੜਤਾਲ ਤੇ ਬੈਠੇ। ਮੁਲਾਜ਼ਮ ਆਗੂ ਮਲਕੀਤ ਸਿੰਘ ਨੇ ਦੱਸਿਆ ਕਿ ਸਿਹਤ ਮੁਲਾਜ਼ਮਾਂ ਨੇ ਮੁੱਖ ਤੌਰ ਤੇ ਐਨੇ ਐਚ ਐਮ ਅਤੇ 2211 ਅਧੀਨ ਠੇਕੇ ਤੇ ਚੱਲ ਰਹੇ ਕਰਮਚਾਰੀਆਂ ਨੂੰ ਰੈਗੂਲਰ ਕਰਵਾਉਣ, ਨਵ ਨਿਯੁਕਤ ਸਿਹਤ ਵਰਕਰਾਂ ਦਾ ਪਰਖ ਕਾਲ 3 ਸਾਲ ਦੀ ਬਜਾਏ 2 ਸਾਲ ਕਰਵਾਉਣ ਅਤੇ ਕੋਵਿਡ ਮਹਾਂਮਾਰੀ ਵਿੱਚ  ਕੰਮਾਂ ਬਦਲੇ ਸਪੈਸ਼ਲ ਇੰਨਕਰੀਮੈਂਟ ਦਵਾਉਣ ਲਈ ਇਹ ਸੰਘਰਸ਼ ਵਿੱਢਿਆ ਹੋਇਆ ਹੈ। ੳੁਨ੍ਹਾਂ ਕਿਹਾ ਕਿ ਇੱਕ ਪਾਸੇ ਕੈਪਟਨ ਸਰਕਾਰ ਚਾਰ ਹਫਤਿਆਂ ਵਿੱਚ ਨਸ਼ੇ ਬੰਦ ਕਰਨ ਦੀ ਗੱਲ ਆਖ ਰਹੀ ਸੀ ਦੂਜੇ ਪਾਸੇ ਜ਼ਹੀਰੀਲੀ ਸ਼ਰਾਬ ਅਤੇ ਹੋਰ ਨਸ਼ਿਆਂ ਨਾਲ ਹਰਰੋਜ਼ ਕਿੰਨੇ ਲੋਕ ਮਰ ਰਹੇ ਹਨ। ਚਾਨਣ ਦੀਪ ਸਿੰਘ ਨੇ ਕਿਹਾ ਕਿ ਸਰਕਾਰ ਪਹਿਲਾਂ ਨਵੇਂ ਭਰਤੀ ਮੁਲਾਜ਼ਮਾਂ ਨੂੰ ਕੇਂਦਰੀ ਪੈਟਰਨ ਤੇ ਤਨਖਾਹਾਂ ਦੇਣ ਅਤੇ ਮੋਬਾਈਲ ਭੱਤਾ ਘਟਾਉਣ ਅਤੇ ਹੁਣ ਕੇਵਲ ਦਰਜਾ ਚਾਰ ਤੋਂ ਬਿਨਾਂ ਸਾਰੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਤੇ ਰੋਕ ਵਰਗੇ ਮੁਲਾਜ਼ਮ ਵਿਰੋਧੀ ਫੈਸਲੇ ਨਿੱਤ ਦਿਨ ਕਰ ਰਹੀ ਹੈ। ਜਿਸ ਨਾਲ ਸਾਰੇ ਮੁਲਾਜ਼ਮ ਵਰਗ ਦਾ ਸਰਕਾਰ ਵਿਰੁੱਧ ਰੋਸ ਵੱਧ ਰਿਹਾ ਹੈ। ਲੱਗਭਗ ਸਾਰੇ ਮੁਲਾਜ਼ਮਾਂ ਨੇ ਸਰਕਾਰ ਵਿਰੁੱਧ ਸੰਘਰਸ਼ ਅਰੰਭ ਲਿਆ ਹੈ। ਜੋ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਦੇ ਨੱਕ ਵਿੱਚ ਦਮ ਕਰ ਦੇਵੇਗਾ। ਇਸ ਮੌਕੇ ਕੇਵਲ ਸਿੰਘ ਜ਼ਿਲ੍ਹਾ ਪ੍ਰਧਾਨ, ਜਗਦੀਸ਼ ਸਿੰਘ ਪੱਖੋ, ਸੰਜੀਵ ਕੁਮਾਰ, ਸੁਖਵੀਰ ਸਿੰਘ , ਗੁਰਪ੍ਰੀਤ ਸਿੰਘ, ਛਿੰਦਰ ਕੌਰ, ਚਰਨਜੀਤ ਕੌਰ, ਗੁਰਚਰਨ ਕੌਰ, ਸੁਮਨਪ੍ਰੀਤ ਕੌਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here