ਮਾਨਸਾ15 ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ) ਸਿਵਲ ਹਸਪਤਾਲ ਮਾਨਸਾ ਵਿੱਚ ਸਾਫ਼ ਸਫ਼ਾਈ ਦਾ ਬਹੁਤ ਬੁਰਾ ਹਾਲ ਹੈ। ਉਪਰਲੀ ਬਿਲਡਿੰਗ ਤੋਂ ਚਾਰੇ ਪਾਸੇ ਇਥੇ ਪਾਣੀ ਖੜ੍ਹਾ ਰਹਿੰਦਾ ਹੈ। ਉੱਥੇ ਹੀ ਬਹੁਤ ਸਾਰੀ ਗੰਦਗੀ ਵੀ ਫੈਲੀ ਹੋਈ ਹੈ। ਇਸ ਤੋਂ ਇਲਾਵਾ ਜਦੋਂ ਮੇਨ ਗੇਟ ਤੋਂ ਅੰਦਰ ਜਾਂਦੇ ਹੈ ਤਾਂ ਵਾਟਰ ਕੂਲਰ ਕੋਲ ਵੀ ਬਹੁਤ ਸਾਰੀ ਗੰਦਗੀ ਫੈਲੀ ਹੋਈ ਹੈ ।ਲੋਕ ਖਾਣ ਪੀਣ ਵਾਲੇ ਲਫਾਫੇ ਖਾਲੀ ਬੋਤਲਾਂ ਅਤੇ ਹੋਰ ਪਲਾਸਟਿਕ ਏਧਰ ਓਧਰ ਖਿਲਾਰ ਦਿੰਦੇ ਹਨ । ਜਿਸ ਕਾਰਨ ਚਾਰੇ ਪਾਸੇ ਗੰਦਗੀ ਫੈਲ ਰਹੀ ਹੈ। ਹਸਪਤਾਲ ਵਿੱਚ ਦਾਖ਼ਲ ਕਾਫ਼ੀ ਮਰੀਜ਼ਾਂ ਨੇ ਦੱਸਿਆ ਕਿ ਸਫ਼ਾਈ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ।
ਜਿਸ ਕਾਰਨ ਮਰੀਜ਼ਾਂ ਦੇ ਬੈੱਡਾਂ ਕੋਲ ਮੱਛਰ ਬਹੁਤ ਜ਼ਿਆਦਾ ਫੈਲ ਰਹੇ । ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਸਿਹਤ ਵਿਭਾਗ ਨੂੰ ਚਾਹੀਦਾ ਹੈ ਕਿ ਹਸਪਤਾਲ ਵਿੱਚ ਸਫ਼ਾਈ ਦੇ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਏ ਜਾਣ । ਹਸਪਤਾਲ ਵਿੱਚ ਸਾਫ਼ ਸਫ਼ਾਈ ਦੀ ਬਹੁਤ ਜ਼ਿਆਦਾ ਘਾਟ ਹੈ ਅਤੇ ਚਾਰੇ ਪਾਸੇ ਗੰਦਗੀ ਦਾ ਖਿਲਾਰਾ ਪਿਆ ਰਹਿੰਦਾ ਹੈ ।ਜਿਸ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਹੁਤ ਸਾਰਾ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।ਜਦੋਂ ਇਸ ਮਾਮਲੇ ਸਬੰਧੀ ਐੱਸ ਐੱਮ ਡਾਕਟਰ ਰੂਬੀ ਨਾਲ ਗੱਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੋ ਮਰੀਜ਼ਾਂ ਦੇ ਨਾਲ ਆਉਂਦੇ ਹਨ
ਉਹ ਬਹੁਤ ਸਾਰਾ ਕੂੜਾ ਕਰਕਟ ਖਿਲਾਰ ਦਿੰਦੇ ਹਨ। ਉੱਪਰ ਜੋ ਪਾਣੀ ਦੀ ਸਮੱਸਿਆ ਸੀ ਉਹ ਪਾਈਪਾਂ ਲੀਕ ਸਨ ਉਹ ਅਸੀਂ ਠੀਕ ਕਰਵਾ ਰਹੇ ਹਾਂ। ਸਫਾਈ ਦੇ ਪ੍ਰਬੰਧਾਂ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਕੋਸ਼ਿਸ਼ ਹੈ। ਇਸ ਤੋਂ ਇਲਾਵਾ ਵਾਟਰ ਕੂਲਰ ਅਤੇ ਹੋਰ ਥਾਵਾਂ ਤੇ ਜੋ ਲੋਕ ਦਾਲ ਸਬਜ਼ੀ ਛੁੱਟ ਜਾਂਦੇ ਹਨ ਉੱਥੇ ਵੀ ਸੀ ਸਾਰੇ ਜਗ੍ਹਾ ਉੱਪਰ ਲਿਖ ਕੇ ਲਗਾ ਰਹੇ ਹਾਂ। ਕਿ ਇੱਥੇ ਕੂੜਾ ਕਰਕਟ ਨਾ ਖਿਲਾਰਿਆ ਜਾਵੇ ਅਸੀਂ ਆਉਣ ਵਾਲੇ ਦਿਨਾਂ ਵਿਚ ਹਸਪਤਾਲ ਦੀ ਸਫਾਈ ਤੋਂ ਇਲਾਵਾ ਜਿੰਨੀਆਂ ਵੀ ਦਿੱਕਤਾਂ ਹਨ ਸਾਰਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ।