*ਸਿਵਲ ਹਸਪਤਾਲ ਮਾਨਸਾ ਵਿਖੇ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ*

0
46

ਮਾਨਸਾ 10 ਅਕਤੂਬਰ:(ਸਾਰਾ ਯਹਾਂ/ਮੁੱਖ ਸੰਪਾਦਕ )
ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਡੀ.ਐਮ.ਸੀ.ਡਾ.ਹਰਦੀਪ ਸ਼ਰਮਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਸਿਵਲ ਹਸਪਤਾਲ ਮਾਨਸਾ ਵਿਖੇ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ ਗਿਆ।
ਇਸ ਮੌਕੇ ਮਾਨਸਿਕ ਰੋਗਾਂ ਦੇ ਮਾਹਿਰ ਡਾ.ਛਵੀ ਬਜਾਜ ਨੇ ਦੱਸਿਆ ਕਿ ਵਿਸ਼ਵ ਮਾਨਸਿਕ ਸਿਹਤ ਦਿਵਸ ਹਰ ਸਾਲ 10 ਅਕਤੂਬਰ ਨੂੰ ਮਾਨਸਿਕ ਸਿਹਤ ਸਿੱਖਿਆ ਪ੍ਰਤੀ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ। ਸਾਲ 1992 ਵਿੱਚ ਵਿਸ਼ਵ ਮਾਨਸਿਕ ਸਿਹਤ ਦਿਵਸ ਵਿਸ਼ਵ ਫੈਡਰੇਸ਼ਨ ਫਾਰ ਮੈਂਟਲ ਹੈਲਥ ਅਤੇ ਵਿਸ਼ਵ ਸਿਹਤ ਆਰਗੇਨਾਈਜੇਸ਼ਨ ਨੇ ਮਿਲ ਕੇ ਮਨਾਇਆ ਸੀ, ਜੋ ਕਿ ਵਿਸ਼ਵ ਮਾਨਸਿਕ ਸੰਸਥਾ ਸੰਗਠਨ ਹੈ, ਜਿਸ ਦੇ ਸੰਪਰਕ ਵਿੱਚ 150 ਦੇਸ਼ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਨੇ ਮਾਨਸਿਕ ਸਿਹਤ ਉਪਰ ਕਾਫੀ ਪ੍ਰਭਾਵ ਪਾਇਆ ਹੈ ਜੋ ਅਜੇ ਵੀ ਜਾਰੀ ਹੈ। ਇਸ ਦੇ ਬਾਵਜੂਦ ਦੇਸ਼ ਵਿੱਚ ਮਾਨਸਿਕ ਸਿਹਤ ਵਿਸ਼ੇ ’ਤੇ ਬਹੁਤ ਘੱਟ ਗੱਲ ਹੋ ਰਹੀ ਹੈ, ਇਸ ਲਈ ਇਸ ਸਾਲ ਵਿਸ਼ਵ ਮਾਨਸਿਕ ਸਿਹਤ ਦਿਵਸ ਦੀ ਕਾਫ਼ੀ ਮਹੱਤਤਾ ਹੈ, ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੀ ਰਿਪੋਰਟ ਅਨੁਸਾਰ ਅੰਤਰਰਾਸ਼ਟਰੀ ਪੱਧਰ ’ਤੇ ਅੱਠ ਵਿੱਚੋ ਇਕ ਵਿਅਕਤੀ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੈ। ਮਾਨਸਿਕ ਤਣਾਅ ਆਤਮਹੱਤਿਆ ਦਾ ਇਕ ਵੱਡਾ ਕਾਰਨ ਹੈ।
ਉਨ੍ਹਾਂ ਕਿਹਾ ਕਿ ਡਬਲਜ਼ੂ ਐਚ.ਓ. ਦੀ ਰਿਪੋਰਟ ਦੇ ਮੁਤਾਬਿਕ 2019 ਵਿੱਚ ਦੁਨੀਆ ਭਰ ਵਿੱਚ ਸੱਤ ਲੱਖ ਤਿੰਨ ਹਜ਼ਾਰ ਲੋਕਾਂ ਨੇ ਆਤਮਹੱਤਿਆ ਕੀਤੀ, 58 ਪ੍ਰਤੀਸ਼ਤ ਲੋਕਾਂ ਦੀ ਉਮਰ ਪੰਜਾਹ ਸਾਲ ਤੋ ਜਿਆਦਾ ਹੈ, ਹੈਰਾਨੀ ਵਾਲੀ ਗੱਲ ਇਹ ਹੈ ਕਿ ਵੀਹ ਤੋਂ ਪੈਂਤੀ ਸਾਲ ਦੀ ਉਮਰ ਤੱਕ ਦੇ ਨੋਜਵਾਨ ਸਭ ਤੋ ਜ਼ਿਆਦਾ ਆਤਮਹੱਤਿਆ ਕਰਦੇ ਹਨ। ਇਨਾਂ ਦੀ ਸੰਖਿਆ ਸੱਠ ਹਜਾਰ ਤੋ ਪਾਰ ਹੈ। ਇਸ ਵਿੱਚ ਜ਼ਿਆਦਾਤਰ ਲੋਕ ਮਿਡਲ ਕਲਾਸ ਪਰਿਵਾਰ ਦੇ ਨੌਜਵਾਨ ਹਨ। ਇਸ ਸਾਲ ਡਬਲਯੂ ਐਚ ਓ ‘ਮਾਨਸਿਕ ਸਿਹਤ ਜਨ ਸਮੂਹ ਦਾ ਮਨੁੱਖੀ ਅਧਿਕਾਰ’ ਗਲੋਬਲ ਪ੍ਰਯੋਗ ਦੀ ਕੰਪੇਨ ਲਾਂਚ ਕਰਨ ਜਾ ਰਿਹਾ ਹੈ।
          ਵਿਜੈ  ਕੁਮਾਰ ਜਿਲ੍ਹਾ ਸਮੂਹ ਸਿਖਿਆ ਅਤੇ ਸੂਚਨਾ ਅਫਸਰ  ਨੇ ਦੱਸਿਆ ਕਿ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਵਿਅਕਤੀ ਦਾ ਸੋਚਣ ਦਾ ਤਰੀਕਾ, ਵਿਵਹਾਰ ਅਤੇ ਭਾਵਨਾਵਾਂ ਨੂੰ ਕਾਫ਼ੀ ਹੱਦ ਤਕ ਪ੍ਰਭਾਵਿਤ ਕਰ ਸਕਦਾ ਹੈ। ਅਜਿਹਾ ਵਿਅਕਤੀ ਵਿਚ ਬੇਚੈਨੀ, ਲੋਕਾਂ ਨਾਲ ਗੱਲਬਾਤ ਕਰਨ ਤੋ ਦੂਰ ਰਹਿਣਾ,  ਬਾਹਰ ਜਾਣ ਨੂੰ ਮਨ ਨਾ ਕਰਨਾ ਆਦਿ ਲੱਛਣ ਨਜ਼ਰ ਆਉਂਦੇ ਹਨ।
ਇਸ ਮੌਕੇ ਡਾਕਟਰ ਕਮਲਪ੍ਰੀਤ ਬਰਾੜ ਪੈਥਾਲੋਜਿਸਟ, ਡਾ. ਨਿਸ਼ੀ ਸੂਦ ਜ਼ਿਲ੍ਹਾ ਟੀ.ਬੀ.ਅਫ਼ਸਰ ਮਾਨਸਾ, ਡਾ. ਹੰਸਾ ਡੈਂਟਲ ਸਰਜਨ, ਦਰਸ਼ਨ ਸਿੰਘ ਊਪ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਮਾਨਸਾ, ਗੁਰਵਿੰਦਰ ਕੌਰ ਅਤੇ ਨੀਨਾ ਨਰਸਿੰਗ ਸਿਸਟਰ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਹਨ ।

LEAVE A REPLY

Please enter your comment!
Please enter your name here