
ਮਾਨਸਾ, 26 ਸਤੰਬਰ:(ਸਾਰਾ ਯਹਾਂ/ਮੁੱਖ ਸੰਪਾਦਕ)
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਾਨਸਾ ਵੱਲੋਂ ਲੜਕੀਆਂ ਲਈ ਸਿਵਲ ਸਰਵਿਸਜ਼ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਆਨਲਾਈਨ ਕੋਚਿੰਗ ਦਿੱਤੀ ਜਾਣੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗਰੈਜੂਏਸ਼ਨ ਪਾਸ ਲੜਕੀਆਂ ਇਸ ਆਨਲਾਈਨ ਕੋਚਿੰਗ ਦਾ ਲਾਹਾ ਲੈ ਸਕਦੀਆਂ ਹਨ ਜਿੰਨ੍ਹਾਂ ਲਈ 27 ਸਤੰਬਰ, 2024 ਦਿਨ ਸ਼ੁੱਕਰਵਾਰ ਨੂੰ ਸਵੇਰੇ 09 ਵਜੇ ਬੱਚਤ ਭਵਨ, ਨੇੜੇ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਸਕਰੀਨਿੰਗ ਟੈਸਟ ਰੱਖਿਆ ਗਿਆ ਹੈ। ਸਕਰੀਨਿੰਗ ਟੈਸਟ ਪਾਸ ਕਰਨ ਵਾਲੀਆਂ ਪਹਿਲੀਆਂ 30 ਲੜਕੀਆਂ ਨੂੰ ਮੁਫ਼ਤ ਆਨਲਾਈਨ ਕੋਚਿੰਗ ਦਿੱਤੀ ਜਾਵੇਗੀ।
ਜਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਰਵਿੰਦਰ ਸਿੰਘ ਨੇ ਵੱਧ ਤੋਂ ਵੱਧ ਲੜਕੀਆਂ ਨੂੰ ਇਸ ਸਕਰੀਨਿੰਗ ਟੈਸਟ ਵਿਚ ਭਾਗ ਲੈਣ ਦੀ ਅਪੀਲ ਕੀਤੀ ਤਾਂ ਜੋ ਉਹ ਮੁਫ਼ਤ ਕੋਚਿੰਗ ਦਾ ਲਾਹ ਲੈ ਸਕਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 94641-78030 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
