
ਫਗਵਾੜਾ 28 ਅਕਤੂਬਰ (ਸਾਰਾ ਯਹਾਂ/ਸ਼ਿਵ ਕੋੜਾ) ਸਿਵਲ ਸਰਜਨ ਕਪੂਰਥਲਾ ਡਾਕਟਰ ਰਿਚਾ ਭਾਟੀਆ ਵੱਲੋਂ ਅੱਜ ਜਿਲ੍ਹੇ ਦੇ ਮਲਟੀ ਪਰਪਜ਼ ਹੈਲਥ ਵਰਕਰਾਂ ਅਤੇ ਬ੍ਰੀਡਿੰਗ ਚੈੱਕਰਾਂ ਨਾਲ ਮੀਟਿੰਗ ਕੀਤੀ ਗਈ ਉਹਨਾਂ ਵੱਲੋਂ ਹਦਾਇਤ ਕੀਤੀ ਗਈ ਕਿ ਫਰਾਈ ਡੇ ਡਰਾਈ ਡੇ ਨੂੰ ਲੈ ਕੇ ਲੋਕਾਂ ਸਰਕਾਰ ਬਹੁਤ ਗੰਭੀਰ ਹੈ ਇਸ ਲਈ ਉਸ ਦਿਨ ਨੂੰ ਲਈ ਕੇ ਕੋਈ ਕੋਤਾਹੀ ਨਾ ਵਰਤੀ ਜਾਵੇ। ਉਹਨਾਂ ਸਭਨਾਂ ਨੂੰ ਇਹ ਵੀ ਕਿਹਾ ਕਿ ਡਿਊਟੀ ਤੇ ਸਮੇਂ ਸਿਰ ਹਾਜ਼ਰ ਹੋਇਆ ਜਾਏ ਅਤੇ ਫੀਲਡ ਵਿਚ ਲੋਕਾਂ ਨੂੰ ਵਾਟਰ ਅਤੇ ਵੈਕਟਰ ਬੋਰਨ ਡਿਸੀਜ਼ ਤੋਂ ਬਚਾਅ ਲਈ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਏ
