*ਸਿਵਲ ਸਰਜਨ ਮਾਨਸਾ ਵੱਲੋਂ ਗਰਭਵਤੀ ਔਰਤਾਂ ਦੀਆਂ ਸਿਹਤ ਸੰਬੰਧੀ ਜ਼ਰੂਰਤਾਂ ਨੂੰ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ*

0
15

ਮਾਨਸਾ 8 ਸਤੰਬਰ (ਸਾਰਾ ਯਹਾਂ/ਹਿਤੇਸ਼ ਸ਼ਰਮਾ) : ਸਿਵਲ ਸਰਜਨ ਡਾ. ਹਿੰਤਿਦਰ ਕੌਰ ਨੇ ਗਰਭਵਤੀ ਔਰਤਾਂ ਦੀਆਂ ਸਿਹਤ ਸਬੰਧੀ ਜ਼ਰੂਰਤਾਂ ਨੂੰ ਯਕੀਨੀ ਬਣਾਉਣ ਲਈ ਸਿਹਤ ਕਰਮੀਆਂ ਨਾਲ ਕੀਤੀ ਇਕ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਸੁਰੱਖਿਤ ਜਣੇਪੇ ਲਈ ਸਿਹਤ ਦੀ ਨਿਰੰਤਰ ਨਿਗਰਾਨੀ ਜ਼ਰੂਰੀ ਹੈ।

ਮੀਟਿੰਗ ਦੌਰਾਨ ਬਲਾਕ ਬੁਢਲਾਡਾ, ਖਿਆਲਾ ਕਲਾਂ ਅਤੇ ਸਰਦੂਲਗੜ੍ਹ ਪਿੰਡਾਂ ਦੀਆਂ ਗਰਭਵਤੀ ਔਰਤਾਂ ਦੀਆਂ ਜਣੇਪੇ ਦੌਰਾਨ ਹੋਈਆਂ ਮੌਤਾਂ ਸਬੰਧੀ ਜਾਂਚ ਕਰਨ ਹਿੱਤ ਡਾ. ਵਿਜੈ ਕੁਮਾਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਦੁਆਰਾ ਅਤੇ ਸਬੰਧਤ ਪਿੰਡਾਂ ਦੇ ਸਟਾਫ ਦੁਆਰਾ ਬਰੀਕੀ ਵਿੱਚ ਜਾਂਚ-ਪੜਤਾਲ ਕੀਤੀ ਗਈ, ਉਨ੍ਹਾਂ ਦੱਸਿਆ ਕਿ ਇਸ ਪੜਤਾਲ ਦਾ ਮੰਤਵ ਉਨ੍ਹਾਂ ਕਾਰਨਾਂ ਦਾ ਪਤਾ ਲਗਾਉਣਾ ਹੈ ਜਿੰਨ੍ਹਾਂ ਕਰਕੇ ਇਹ ਮੌਤਾਂ ਹੋਈਆਂ ਹਨ, ਤਾਂ ਜੋ ਭਵਿੱਖ ਵਿੱਚ ਕਿਸੇ ਤਰ੍ਹਾਂ ਦੀ ਸਿਹਤ ਸਮੱਸਿਆ ਕਾਰਨ ਗਰਭਵਤੀ ਔਰਤਾਂ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ।

ਸਿਵਲ ਸਰਜਨ ਨੇ ਪਿੰਡਾਂ ਵਿੱਚ ਕੰਮ ਕਰਦੀਆਂ ਆਸ਼ਾ, ਏ. ਐਨ.ਐਮ, ਐਲ.ਐਚ.ਵੀ. ਨੂੰ ਸਖਤ ਹਦਾਇਤਾਂ ਕੀਤੀਆਂ ਕਿ ਜਿੰਨਾ ਵੀ ਜਲਦੀ ਸੰਭਵ ਹੋ ਸਕੇ ਗਰਭਵਤੀ ਔਰਤਾਂ ਦੀ ਰਜਿਸਟਰੇਸ਼ਨ ਕਰਨੀ ਅਤਿ ਜਰੂਰੀ ਬਣਾਈ ਜਾਵੇ। ਸਮੇਂ ਸਮੇਂ ਸਿਰ ਚੈਕਅੱਪ ਔਰਤ ਰੋਗਾਂ ਦੀ ਮਾਹਿਰ ਡਾਕਟਰ ਤੋਂ ਕਰਵਾਏ ਜਾਣੇ ਅਤਿ ਜ਼ਰੂਰੀ ਬਣਾਏ ਜਾਣ। ਹਰ ਮਹੀਨੇ ਹਾਈ ਰਿਸਕ ਗਰਭਵਤੀ ਔਰਤਾਂ ਦੀਆਂ ਲਿਸਟਾਂ ਬਣਾ ਕੇ ਬਲਾਕ ਪੱਧਰ ਅਤੇ ਜ਼ਿਲ੍ਹਾ ਪੱਧਰ ਤੇ ਭੇਜੀਆਂ ਜਾਣ, ਤਾਂ ਕਿ ਉਨ੍ਹਾਂ ਵੱਲ ਵਿਸ਼ੇਸ਼ ਧਿਆਨ ਦੇਣ ਲਈ ਔਰਤ ਰੋਗਾਂ ਦੀ ਮਾਹਿਰ ਡਾਕਟਰ ਦੇ ਧਿਆਨ ਵਿੱਚ ਲਿਆਂਦਾ ਜਾਵੇ,ਤਾਂ ਜੋ ਉਸ ਦੀ ਡਿਲੀਵਰੀ ਪਲਾਨ ਕੀਤੀ ਜਾ ਸਕੇ।
ਉਨ੍ਹਾਂ ਕਿਹਾ ਕਿ ਸਾਰੀਆਂ ਗਰਭਵਤੀ ਔਰਤਾਂ ਨੂੰ ਸਮੇਂ ਸਮੇਂ ਸਿਰ ਖੂਨ ਦੀ ਜਾਂਚ, ਭਾਰ ਤੋਲਣਾ ,ਬਲੱਡ ਪਰੈਸ਼ਰ ਅਤੇ ਸੂਗਰ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਜਿੰਨ੍ਹਾਂ ਗਰਭਵਤੀ ਔਰਤਾਂ ਦੀ ਉਮਰ ਘੱਟ, ਕੱਦ ਛੋਟਾ, ਅੰਗਹੀਣ, ਵੱਡੀ ਉਮਰ, ਵਾਰ ਵਾਰ ਗਰਭਪਾਤ ਹੋਣ ਦੀ ਸਮੱਸਿਆ ਰਹੀ ਹੋਵੇ ਜਾਂ ਕਿਸੇ ਖਤਰਨਾਕ ਬੀਮਾਰੀ ਤੋਂ ਗ੍ਰਹਿਸਥ ਅਤੇ ਆਰ.ਐਚ ਫੈਕਟਰ ਨੈਗੇਟਿਵ ਆਦਿ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।
ਇਸ ਮੌਕੇ ਡਾ.ਹਰਦੀਪ ਸ਼ਰਮਾ, ਡਾ ਗੁਰਚੇਤਨ ਪ੍ਰਕਾਸ਼ ਅਤੇ ਡਾ.ਵੇਦਪ੍ਰਕਾਸ਼ ਸੰਧੂ ਸੀਨੀਅਰ ਮੈਡੀਕਲ ਅਫਸਰਾਂ ਤੋਂ ਇਲਾਵਾ ਡਾ. ਕਮਲਪ੍ਰੀਤ ਬਰਾੜ ਬੀ ਟੀ ਓ, ਡਾ. ਬਲਜੀਤ ਕੌਰ, ਡਾ. ਸ਼ਾਲਿਨੀ ਔਰਤ ਰੋਗਾਂ ਦੇ ਮਾਹਿਰ, ਡਾ. ਅਮਿਤ ਐਨਾਥੀਜੀਆ, ਸ਼ਰਨਜੀਤ ਕੌਰ, ਸਬੰਧਤ ਪਿੰਡਾਂ ਦੇ ਡਾਕਟਰ,ਆਸ਼ਾ,ਏ. ਐਨ.ਐਮ, ਐਲ.ਐਚ.ਵੀ. ਮੌਜੂਦ ਸਨ।

ਜ਼ਰੂਰਤਾਂ ਨੂੰ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ

LEAVE A REPLY

Please enter your comment!
Please enter your name here