
ਮਾਨਸਾ, 24 ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ): ਕੋਰੋਨਾ ਮਹਾਂਮਾਰੀ ਦੇ ਖਾਤਮੇ ਲਈ ਪੰਜਾਬ ਸਰਕਾਰ ਦੇ ਸ਼ੁਰੂ ਕੀਤੇ ਮਿਸ਼ਨ ਫਤਿਹ—2 ਤਹਿਤ ਵੈਕਸ਼ੀਨੇਸ਼ਨ ਅਤੇ ਸੈਂਪਲਿੰਗ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਕਿਹਾ ਕਿ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੀਆਂ ਹਦਾਇਤਾਂ ਅਨੁਸਾਰ ਇਸ ਬਿਮਾਰੀ ਤੋਂ ਛੁਟਕਾਰੇ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ, ਕਰਮਚਾਰੀਆਂ ਵੱਲੋਂ ਦਿਨ—ਰਾਤ ਕੋਰੋਨਾ ਸੈਂਪਲਿੰਗ, ਵੈਕਸ਼ੀਨੇਸ਼ਨ ਅਤੇ ਕੰਨਟੇਂਨਮੈਂਟ ਜ਼ੋਨ ਦਾ ਕੰਮ ਕੀਤਾ ਜਾ ਰਿਹਾ ਹੈ।

ਸਿਵਲ ਸਰਜਨ ਨੇ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਵੈਕਸ਼ੀਨੇਸ਼ਨ ਵਾਲੀਆਂ ਥਾਵਾਂ ਅਤੇ ਕੋਰੋਨਾ ਸੈਂਪਲਿੰਗ ਕੈਂਪਾਂ ਦਾ ਦੌਰਾ ਕੀਤਾ ਗਿਆ ਅਤੇ ਇਸ ਦੌਰੇ ਦੌਰਾਨ ਸਰਕਾਰੀ ਪ੍ਰਇਮਰੀ ਸਕੂਲ (ਲੜਕੀਆਂ) ਮਾਨਸਾ, ਬਹਿਣੀਵਾਲ, ਮਾਖਾ ਅਤੇ ਵੈਕਸੀਨੈਸ਼ਨ ਸਾਇਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਆਦਿ ਕੈਂਪਾਂ ਨੂੰ ਚੈਕ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਜਿ਼ਲ੍ਹੇ ਵਿੱਚ ਹੁਣ ਤੱਕ 192051 ਕੋਰੋਨਾ ਸੈਂਪਲਿੰਗ ਹੋ ਚੁੱਕੀ ਹੈ ਅਤੇ 68304 ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ।ਮਿਸ਼ਨ ਫਤਿਹ ਤਹਿਤ ਹੁਣ ਆਸ਼ਾ ਵਰਕਰਾਂ ਦੁਆਰਾ ਘਰ—ਘਰ ਸਰਵੇਅ ਕੀਤਾ ਜਾ ਰਿਹਾ ਹੈ ਤਾਂ ਜੋ ਜਲਦੀ ਕੋਰੋਨਾ ਦੇ ਮਰੀਜ਼ ਦਾ ਪਤਾ ਲਗਾਕੇ, ਉਸਦਾ ਬਿਹਤਰ ਇਲਾਜ ਹੋ ਸਕੇ।

ਉਨ੍ਹਾਂ ਕਿਹਾ ਕਿ ਕਿਸੇ ਖਾਸ ਇਲਾਕੇ ਵਿੱਚ ਪਾਜ਼ੀਟਿਵ ਕੇਸ ਜਿ਼ਆਦਾ ਮਿਲਣ *ਤੇ ਉਸ ਏਰੀਏ ਨੂੰ ਕੰਨਟੇਨਮੈਂਟ ਜਾਂ ਮਾਈਕਰੋ ਕੰਨਟੇਨਮੈਂਟ ਜ਼ੋਨ ਘੋਸਿ਼ਤ ਕਰਨ ਦੀ ਸਿਫ਼ਾਰਸ਼ ਜਿ਼ਲ੍ਹਾ ਪ੍ਰਸ਼ਾਸਨ ਨੂੰ ਸਮੇਂ—ਸਮੇਂ ਤੇ ਕੀਤੀ ਜਾਂਦੀ ਹੈ, ਤਾਂ ਜ਼ੋ ਕੋਰੋਨਾ ਦੀ ਲੜੀ ਨੂੰ ਤੋੜਣ ਲਈ ਉਸ ਪ੍ਰਭਾਵਿਤ ਏਰੀਏ ਨੂੰ ਸੀਲ ਕਰਵਾ ਕੇ ਸਾਰੇ ਲੋਕਾਂ ਦੀ ਸੈਂਪਲਿੰਗ ਯਕੀਨੀ ਬਣਾਈ ਜਾ ਸਕੇ।
