
ਮਾਨਸਾ 05 ਜੁਲਾਈ:(ਸਾਰਾ ਯਹਾਂ/ਮੁੱਖ ਸੰਪਾਦਕ ):
ਦਫਤਰ ਸਿਵਲ ਸਰਜਨ ਮਾਨਸਾ ਵਿਖੇ ਹਾਊਸ ਸਰਜਨਾਂ ਦੀ ਚੋਣ ਪ੍ਰਕਿਰਿਆ ਪੂਰੀ ਹੋਣ ਉਪਰੰਤ ਹਾਉਸ ਸਰਜਨਾਂ ਨੂੰ ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਨੇ ਨਿਯੁਕਤੀ ਪੱਤਰ ਸੌਂਪੇ ਗਏ।

ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਦੇ ਕੁੱਲ 46 ਉਮੀਦਵਾਰਾਂ ਵੱਲੋਂ ਇਸ ਅਸਾਮੀ ਲਈ ਅਪਲਾਈ ਕੀਤਾ ਗਿਆ ਸੀ ਜਿੰਨ੍ਹਾਂ ਵਿਚੋ 21 ਉਮੀਦਵਾਰ ਨੇ ਕਾਊਂਸÇਲੰਗ ਵਿੱਚ ਭਾਗ ਲਿਆ। ਸਿਵਲ ਹਸਪਤਾਲ ਮਾਨਸਾ, ਐਸ.ਡੀ.ਐਚ.ਸਰਦੂਲਗੜ੍ਹ ਅਤੇ ਬੁਢਲਾਡਾ ਲਈ ਕੁੱਲ 09 ਹਾਊਸ ਸਰਜਨਾਂ ਦੀ ਸੂਚੀ ਸਰਕਾਰ ਦੇ ਨਿਯਮਾਂ ਤਹਿਤ ਮੈਰਿਟ-ਕਮ-ਰੋਸਟਰ ਦੇ ਅਧਾਰ ’ਤੇ ਬਣਾਈ ਗਈ ਕਮੇਟੀ ਦੀ ਦੇਖ ਰੇਖ ਹੇਠ ਜਾਰੀ ਕੀਤੀ ਗਈ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਇੰਨਾਂ ਹਾਊਸ ਸਰਜਨਾਂ ਦੀ ਭਰਤੀ ਦਾ ਮੁੱਖ ਮੰਤਵ ਐਮਰਜੈਂਸੀ ਸੇਵਾਵਾਂ ਅਤੇ ਹੋਰ ਸਿਹਤ ਸੇਵਾਵਾਂ ਨੂੰ ਬਿਹਤਰ ਕਰਨਾ ਹੈ, ਤਾਂ ਜੋ ਇਨਾਂ ਸਿਹਤ ਸੰਸਥਾਵਾਂ ਵਿਖੇ ਆਉਣ ਵਾਲੇ ਕਿਸੇ ਵੀ ਮਰੀਜ਼ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਜ਼ਿਲ੍ਹਾ ਸਮੂਹ ਸਿਖਿਆ ਤੇ ਸੂਚਨਾ ਅਫਸਰ ਵਿਜੈ ਕੁਮਾਰ, ਉਪ ਸਮੂਹ ਸਿਖਿਆ ਅਤੇ ਸੂਚਨਾ ਅਫ਼ਸਰ ਦਰਸ਼ਨ ਸਿੰਘ, ਸ੍ਰੀਮਤੀ ਗੀਤਾ, ਸੰਦੀਪ, ਸ਼ੇਖਰ, ਮੋਜੂਦ ਸਨ।
