
ਬੁਢਲਾਡਾ 02 ਅਕਤੂਬਰ (ਸਾਰਾ ਯਹਾਂ/ਅਮਨ ਮਹਿਤਾ)- ਫਸਲਾਂ ਦੀ ਰਹਿੰਦ ਖੂਹ ਨੂੰ ਅੱਗ ਲਾਉਣ ਤੋਂ ਰੋਕਣ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਯਤਨਾਂ ਤਹਿਤ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਜਾਗਰੂਕ ਕਰਨ ਦੇ ਨਾਲ-ਨਾਲ ਪੁਲਿ ਤੇ ਸਿਵਲ ਪ੍ਰਸ਼ਾਸ਼ਨ ਵੱਲੋਂ ਚਲਾਏ ਸਾਂਝੇਂ ਪ੍ਰੋਗਰਾਮ ਤਹਿਤ ਅੱਜ ਐਸਐਸਪੀ ਮਾਨਸਾ ਭਾਗੀਰਥ ਸਿੰਘ ਮੀਨਾਂ ਦੀ ਅਗਵਾਈ ਹੇਠ ਪ੍ਰਸ਼ਾਸ਼ਨਿਕ ਅਧਿਕਾਰੀਆ ਨੇ ਖੁਦ ਖੇਤਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕੀਤਾ ਅਤੇ ਆਪਣੇ ਨਾਲ ਲਿਆਦੀਆ ਫਾਇਰਬ੍ਰਿਗੇਡ ਦੀਆਂ ਗੱਡੀਆਂ ਨਾਲ ਕੁਝ ਕੁ ਥਾਵਾਂ ਤੇ ਪਰਾਲੀ ਨੂੰ ਲੱਗੀ ਅੱਗ ਵੀ ਬੁਝਵਾਈ ਗਈ।ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆ ਐਸਡੀਐਮ ਗਗਨਦੀਪ ਸਿੰਘ ਅਤੇ ਡੀਐਸਪੀ ਗਮਦੂਰ ਸਿੰਘ ਚਹਿਲ ਨੇ ਕਿਹਾ ਕਿ ਪਰਾਲੀ ਨੂਮ ਸਾੜਨ ਨਾਲ ਜਿੱਥੇ ਪ੍ਰਦੂਸ਼ਣ ਪੈਦਾ ਹੁੰਦਾ ਹੈ ਉੱਥੇ ਖੇਤਾਂ ਵਿਚਲੇ ਮਿੱਤਰ ਕੀੜੇ ਵੀ ਨਸ਼ਟ ਹੋ ਜਾਂਦੇ ਹਨ ਜਿਨਾਂ ਦਾ ਨੁਕਸਾਨ ਫਸਲਾਂ ਦੇ ਘੱਟ ਝਾੜ ਨਾਲ ਹੁੰਦਾ ਹੈ।ਇਨ੍ਹਾਂ ਪ੍ਰਸ਼ਾਸ਼ਨਿਕ ਅਧਿਕਾਰੀਆ ਨੇ ਪਿੰਡ ਹਸਨਪੁਰ, ਅਹਿਮਦਪੁਰ ਅਤੇ ਗੁਰਨੇ ਖੁਰਦ ਵਿਖੇ ਕੀਤੇ ਦੌਰੇ ਮੌਕੇ ਫਾਇਰ ਬ੍ਰਿਗੇਡ ਵੀ ਮੌਜੂਦ ਰਹੀ ਜਿਸ ਰਾਹੀਂ ਪਿੰਡ ਹਸਨਪੁਰ ਅਤੇ ਗੁਰਨੇਖੁਰਦ ਵਿਖੇ ਕੁਝ ਕੁ ਥਾਵਾਂ ‘ਤੇ ਖੇਤਾਂ ਵਿੱਚ ਲੱਗੀ ਪਰਾਲੀ ਦੀ ਅੱਗ ਨੂੰ ਮੌਕੇ ਤੇ ਬੁਝਾਇਆ ਗਿਆ। ਇਸ ਮੌਕੇ ਥਾਣਾ ਸਿਟੀ ਮੁਖੀ ਸੁਖਜੀਤ ਸਿੰਘ, ਥਾਣਾਂ ਸਦਰ ਮੁਖੀ ਹਰਬੰਸ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ।
