*ਸਿਵਲ ਕੋਰਟ ਕੰਪਲੈਕਸ ਵਿਖੇ ਸਰਬੱਤ ਦੇ ਭਲੇ ਲਈ ਰਖਾਏ ਪਾਠ ਦੇ ਭੋਗ ਪਾਏ ਗਏ*

0
46

ਬੁਢਲਾਡਾ 11 ਮਾਰਚ  (ਸਾਰਾ ਯਹਾਂ/ ਰੀਤਵਾਲ) ਸਥਾਨਕ ਸਬ-ਡਵੀਜਨਲ ਸਿਵਲ ਕੋਰਟ ਕੰਪਲੈਕਸ ਵਿਖੇ ਸਰਬੱਤ ਦੇ ਭਲੇ
ਲਈ ਰਖਾਏ ਗਏ ਸ੍ਰੀ ਆਖੰਡ ਪਾਂਠਾ ਦੇ ਭੋਗ ਪਾਏ ਗਏ। ਇਸ ਮੌਕੇ ਸ਼ੈਸ਼ਨ ਜੱਜ ਨਵਜੋਤ
ਕੌਰ, ਪ੍ਰਿੰਸੀਪਲ ਜੱਜ ਫੈਮਲੀ ਕੋਰਟ ਅਮਿਤਾ ਸਿੰਘ, ਸੀ ਜੇ ਐਮ ਕਮ ਸਕੱਤਰ ਮੁਫਤ ਕਾਨੂੰਨੀ
ਸੇਵਾਵਾਂ ਸਿਲਪਾ ਵਰਮਾ, ਸਿਵਲ ਜੱਜ ਸੀਨੀਅਰ ਡਵੀਜ਼ਨ ਸ੍ਰੀ ਪੰਕਜ਼ ਵਰਮਾ, ਸਿਵਲ ਜੱਜ ਜੁਨੀਅਰ ਡਵੀਜ਼ਨ
ਅਮਰਜੀਤ ਸਿੰਘ ਨੇ ਇਸ ਮੌਕੇ ਜੁੜੇ ਸਮੂਹ ਵਕੀਲ ਸਹਿਬਾਨਾਂ ਨੂੰ ਵਧਾਈ ਦਿੰਦਿਆਂ
ਕਿਹਾ ਕਿ ਪਿਛਲੇ ਕੋਰੋਨਾ ਦੇ ਸਮੇਂ ਚ ਇਸ ਕਿੱਤੇ ਨਾਲ ਜੁੜਿਆ ਹਰ ਵਿਅਕਤੀ ਪ੍ਰਭਾਵਿਤ
ਹੋਇਆ ਸੀ ਅਤੇ ਲੰਬੀ ਖੜੋਤ ਤੋਂ ਬਾਅਦ ਹੁਣ ਅਦਾਲਤਾਂ ਚ ਆਮ ਵਾਂਗ ਕੰਮ ਹੋਣ ਨਾਲ
ਜਿਥੇ ਅਦਾਲਤੀ ਕੰਮਾਂ ਸਬੰਧੀ ਲੋਕਾਂ ਨੂੰ ਕੇਸਾਂ ਦੇ ਜਲਦ ਨਿਪਟਾਰੇ ਹੋਣ ਨਾਲ ਰਾਹਤ
ਮਿਲੇਗੀ ਉਥੇ ਬਾਰ ਦੇ ਮੈਂਬਰ ਨੂੰ ਵਧੇਰੇ ਕੰਮ ਕਰਨ ਦੇ ਮੌਕੇ ਮਿਲਣਗੇ।ਬਾਰ
ਐਸੋਸੀਏਸ਼ਨ ਪ੍ਰਧਾਨ ਸੁਖਦਰਸ਼ਨ ਚੌਹਾਨ, ਕੌਂਸਲ ਮੈਂਬਰ ਗੁਰਤੇਜ਼ ਸਿੰਘ ਗਰੇਵਾਲ ਨੇ
ਸਭਨਾਂ ਦਾ ਧੰਨਵਾਦ ਕੀਤਾ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ।ਇਸ ਮੌਕੇ ਸਕੱਤਰ ਜਗਦੀਪ
ਸਿੰਘ ਦਾਤੇਵਾਸ, ਮੀਤ ਪ੍ਰਧਾਨ ਸਵਰਨ ਸਿੰਘ ਬੀਰੋਕੇ, ਜਸਵਿੰਦਰ ਸਿੰਘ ਧਾਲੀਵਾਲ, ਅਸ਼ੋਕ
ਗੋਇਲ, ਬਲਕਰਨ ਸਿੰਘ ਬੱਲੀ, ਸ਼ਿੰਦਰਪਾਲ ਬੀਰੋਕੇ, ਸੁਧੀਰ ਕੁਮਾਰ ਗਰਗ, ਅਵਤਾਰ ਸਿੰਘ
ਕਲੀਪੁਰ,ਸੁਰਜੀਤ ਸਿੰਘ ਗਰੇਵਾਲ, ਜਗਤਾਰ ਸਿੰਘ ਚਹਿਲ, ਸੁਰੇਸ਼ ਕੁਮਾਰ ਸ਼ਰਮਾ, ਜਸਵਿੰਦਰ ਸਿੰਘ
ਝਿੰਜਰ, ਜਸਪ੍ਰੀਤ ਸਿੰਘ ਗੁਰਨੇ ਆਦਿ ਤੋਂ ਇਲਾਵਾ ਹੋਰ ਵਕੀਲ ਸਹਿਬਾਨ ਮੌਜੂਦ ਸਨ।

LEAVE A REPLY

Please enter your comment!
Please enter your name here