*ਸਿਲਵਰ ਸਿਟੀ ਕਾਲੋਨੀ ਦਾ ਵਿਹੜਾ ਰੰਗਿਆ ਰਾਧਾ ਕ੍ਰਿਸ਼ਨ ਦੇ ਰੰਗ ਵਿੱਚ, ਭਜਨਾਂ ਤੇ ਝੂੰਮੇ ਭਗਤ*

0
69

ਮਾਨਸਾ 02 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ)ਸ਼੍ਰੀ ਕ੍ਰਿਸ਼ਨ ਕੀਰਤਨ ਮੰਡਲ ਗੀਤਾ ਭਵਨ ਵਾਲਿਆਂ ਵੱਲੋਂ 65 ਵਾਂ ਸ਼੍ਰੀ ਰਾਧਾ ਅਸ਼ਟਮੀ ਜਨਮ ਉਤਸਵ 11 ਸਤੰਬਰ ਦਿਨ ਬੁੱਧਵਾਰ ਨੂੰ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜਿਸ ਲਈ ਮੰਡਲ ਵੱਲੋਂ ਸ਼ਹਿਰ ਵਿੱਚ ਪ੍ਰਭਾਤ ਫੇਰੀ ਦੀ ਰਸਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜੋਂ ਕਿ 31 ਅਗਸਤ ਤੋਂ ਸ਼ੁਰੂ ਹੋਈ ਪ੍ਰਭਾਤ ਫੇਰੀ ਦੇ ਚੌਥੇ ਦਿਨ ਦਾ ਸੰਕੀਰਤਨ ਸਿਲਵਰ ਸਿਟੀ ਕਾਲੋਨੀ ਵਿੱਚ ਵਿਜੈ ਕੁਮਾਰ ਗੋਇਲ ਦੇ ਨਿਵਾਸ ਸਥਾਨ ਤੇ ਸ਼ਰਧਾ ਭਾਵਨਾ ਨਾਲ ਆਯੋਜਿਤ ਕੀਤਾ ਗਿਆ। ਕੀਰਤਨ ਵਿੱਚ ਮੰਡਲ ਵੱਲੋਂ ਗਾਏ ਸ਼੍ਰੀ ਰਾਧਾ ਕ੍ਰਿਸ਼ਨ ਦੇ ਭਜਨਾਂ ਤੇ ਜਿੱਥੇ ਭਗਤ ਜਨ ਝੂੰਮਦੇ ਦਿਖਾਈ ਦਿੱਤੇ ਉੱਥੇ ਸਿਲਵਰ ਸਿਟੀ ਦਾ ਵਿਹੜਾ ਵੀ ਰਾਧਾ ਕ੍ਰਿਸ਼ਨ ਦੇ ਰੰਗ ਵਿੱਚ ਰੰਗਿਆ ਹੋਇਆ ਨਜਰ ਆਇਆ।

ਸ਼੍ਰੀ ਕ੍ਰਿਸ਼ਨ ਕੀਰਤਨ ਮੰਡਲ ਵੱਲੋਂ ਸ਼੍ਰੀ ਰਾਧਾ ਅਸ਼ਟਮੀ ਦੇ ਪਵਿੱਤਰ ਤਿਉਹਾਰ ਮੌਕੇ ਸ਼ਹਿਰ ਵਿੱਚ 31 ਅਗਸਤ ਤੋਂ ਪ੍ਰਭਾਤ ਫੇਰੀ ਕੱਢੀ ਜਾ ਰਹੀ ਹੈ ਤੇ ਚੌਥੇ ਦਿਨ ਪ੍ਰਭਾਤ ਫੇਰੀ ਸਿਰਸਾ ਰੋਡ ਤੇ ਸਿਲਵਰ ਸਿਟੀ ਵਿੱਚ ਵਿਜੈ ਗੋਇਲ ਦੇ ਨਿਵਾਸ ਸਥਾਨ ਤੇ ਪੁੱਜੀ। ਜਿੱਥੇ ਗੋਇਲ ਪਰਿਵਾਰ ਵੱਲੋਂ ਪ੍ਰਭਾਤ ਫੇਰੀ ਵਿੱਚ ਸ਼ਾਮਲ ਭਗਤਾਂ ਦਾ ਫੁੱਲ ਵਰਸਾ ਕੇ ਸਵਾਗਤ ਕੀਤਾ ਗਿਆ। ਪ੍ਰਭਾਤ ਫੇਰੀ ਦੀ ਸ਼ੁਰੂਆਤ ਸ੍ਰੀ ਗਣੇਸ਼ ਜੀ ਮਹਾਰਾਜ ਦੀ ਵੰਦਨਾ ਨਾਲ ਕੀਤੀ ਗਈ ਤੇ ਫਿਰ ਮੰਡਲ ਗਾਇਕਾਂ ਵੱਲੋਂ ਸ੍ਰੀ ਰਾਧਾ ਕ੍ਰਿਸ਼ਨ ਦੇ ਭਜਨ ਗਾ ਕੇ ਹਾਜ਼ਰ ਭਗਤਾਂ ਨੂੰ ਝੂੰਮਣ ਲਗਾ ਦਿੱਤਾ ਤੇ ਸਿਲਵਰ ਸਿਟੀ ਦਾ ਵਿਹੜਾ ਰਾਧਾ ਕ੍ਰਿਸ਼ਨ ਦੇ ਰੰਗ ਵਿੱਚ ਰੰਗਿਆ ਹੋਇਆ ਨਜਰ ਆਇਆ।

ਮੰਡਲ ਦੇ ਪ੍ਰਧਾਨ ਧਰਮਪਾਲ ਪਾਲੀ ਤੇ ਸਰਪ੍ਰਸਤ ਸੁਰਿੰਦਰ ਲਾਲੀ ਨੇ ਦੱਸਿਆ ਕਿ ਸ਼੍ਰੀ ਕ੍ਰਿਸ਼ਨ ਕੀਰਤਨ ਮੰਡਲ ਵੱਲੋਂ ਸ਼੍ਰੀ ਰਾਧਾ ਅਸ਼ਟਮੀ ਦਾ ਤਿਉਹਾਰ ਬਹੁਤ ਸਮੇਂ ਤੋਂ ਮਨਾਇਆ ਜਾ ਰਿਹਾ ਹੈ ਤੇ ਮੰਡਲ ਹੁਣ ਸਹਿਰ ਵਾਸੀਆਂ ਦੇ ਸਹਿਯੋਗ ਨਾਲ ਰਾਧਾ ਅਸ਼ਟਮੀ ਦਾ 65ਵਾਂ ਜਨਮ ਦਿਹਾੜਾ ਮਨਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਦੇ ਸੰਬੰਧ ਚ 31 ਅਗਸਤ ਤੋਂ ਸ਼ਹਿਰ ਵਿੱਚ ਪ੍ਰਭਾਤ ਫੇਰੀ ਦੀ ਸ਼ੁਰੂਆਤ ਕੀਤੀ ਗਈ ਹੈ, ਜੋਂ ਰਾਧਾ ਅਸ਼ਟਮੀ 11 ਸਿਤੰਬਰ ਤੱਕ ਜਾਰੀ ਰਹੇਗੀ। ਉਹਨਾਂ ਪ੍ਰਭੂ ਪ੍ਰੇਮੀਆਂ ਨੂੰ ਕਿਹਾ ਕਿ ਸ਼੍ਰੀ ਰਾਧਾ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਦਿਹਾੜੇ ਮੌਕੇ ਸ਼੍ਰੀ ਗੀਤਾ ਭਵਨ ਵਿਖੇ 5 ਸਤੰਬਰ ਤੋਂ 11 ਸਤੰਬਰ ਤੱਕ ਸ਼੍ਰੀ ਅਸ਼ਵਨੀ ਸਾਸਤਰੀ ਜੀ ਕਾਲਿਆਂਵਾਲੀ ਵਾਲਿਆਂ ਵੱਲੋਂ ਸ਼੍ਰੀ ਮਦ ਭਾਗਵਤ ਕਥਾ ਅਤੇ ਗਿਆਨ ਯੱਗ ਕੀਤਾ ਜਾਵੇਗਾ। ਇਸ ਦੋਰਾਨ ਵਾਤਾਵਰਣ ਦੀ ਸ਼ੁੱਧਤਾ ਲਈ ਪਰਿਵਾਰਕ ਮੈਂਬਰਾਂ ਨੂੰ ਰਾਧੇ ਰਾਣੀ ਪ੍ਰਭਾਤ ਫੇਰੀ ਮੰਡਲ ਵੱਲੋਂ ਤੁਲਸੀ ਦਾ ਪੌਦਾ ਵੀ ਦਿੱਤਾ ਗਿਆ।

ਮੰਡਲ ਵੱਲੋਂ ਵਿਜੈ ਗੋਇਲ ਦੇ ਪਰਿਵਾਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ 

ਪ੍ਰਭਾਤ ਫੇਰੀ ਵਿੱਚ ਗਿਆਨ ਚੰਦ, ਦੀਵਾਨ ਚੰਦ ਭਾਰਤੀ,

ਵਿਜੈ ਕੁਮਾਰ, ਵਿਨੋਦ ਗੋਇਲ, ਰਾਜਿੰਦਰ ਕੁਮਾਰ (ਰਾਜੂ), ਅਮਰ ਨਾਥ ਲੀਲਾ, ਦੀਪਕ ਮੋਬਾਈਲ, ਸੰਜੂ,ਭੁਪੇਸ਼ ਗੋਇਲ, ਭੀਸ਼ਮ ਗੋਇਲ, ਰਵੀ ਕੁਮਾਰ, ਸੁਰੇਸ਼ ਨੰਦਗੜ੍ਹੀਆ, ਧਰਮ ਪਾਲ ਚਾਂਦਪੁਰੀਆ, ਸੁਰਿੰਦਰ ਲਾਲੀ, ਰਾਜਿੰਦਰ ਕੁਮਾਰ ਛੋਟਾ, ਦਰਸ਼ਨ ਸ਼ਰਮਾ, ਬੰਟੀ ਫੁਟੇਲਾ, ਸਾਹਿਲ ਮਿੱਢਾ, ਟੋਨੀ ਸ਼ਰਮਾ, ਹਰੀ ਰਾਮ ਡਿੰਪਾ,ਸੰਜੀਵ ਪਿੰਕਾ, ਨਵਦੀਪ ਨਵੀਂ, ਮੱਖਣ ਗਰਗ,ਅਨਾਮਿਕਾ ਗਰਗ, ਮੰਜੂ ਰਾਣੀ, ਵਿਨੋਦ ਰਾਣੀ,ਅਸ਼ਵਨੀ ਕੁਮਾਰ,ਬਿੱਟੂ ਸ਼ਰਮਾ, ਅਵਤਾਰ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here