ਬਰੇਟਾ 20 ਦਿਸੰਬਰ (ਸਾਰਾ ਯਹਾਂ/ਅਮਨ ਮਹਿਤਾ) : ਕਿਸਾਨੀ ਮੋਰਚਾ ਫ਼ਤਹਿ ਦੀ ਖੁਸ਼ੀ ਵਿੱਚ ਪਿੰਡ ਸਿਰਸੀਵਾਲਾ ਦੇ ਨਵੇਂ ਬਣੇ ਯੁਵਕ ਸੇਵਾਵਾਂ ਵੈੱਲਫੇਅਰ ਕਲੱਬ ਵੱਲੋਂ ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਦੇ ਸਹਿਯੋਗ ਨਾਲ ਪਿੰਡ ਦੇ ਗੁਰੂਦੁਆਰਾ ਸਾਹਿਬ ਵਿਖੇ ਖ਼ੂਨਦਾਨ ਕੈੰਪ ਲਗਾਇਆ ਗਿਆ, ਜਿੱਥੇ ਖੂਨਦਾਨੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲੈਂਦੇ ਹੋਏ, 60 ਯੂਨਿਟ ਖ਼ੂਨਦਾਨ ਕੀਤਾ। ਇਸ ਮੌਕੇ ਕਲੱਬ ਦਾ ਉਦਘਾਟਨ ਕਿਸਾਨ ਜਥੇਵੰਦੀ ਉਗਰਾਹਾਂ ਦੇ ਆਗੂ ਜੋਗਿੰਦਰ ਸਿੰਘ ਦਿਆਲਪੁਰਾ ਨੇ ਕੀਤਾ। ਕਲੱਬ ਪ੍ਰਧਾਨ ਮਨਦੀਪ ਸਿੰਘ ਨੇ ਦੱਸਿਆ ਕਿ ਇਹ ਉਹਨਾਂ ਦੇ ਕਲੱਬ ਵੱਲੋਂ ਪਹਿਲਾਂ ਖ਼ੂਨਦਾਨ ਕੈੰਪ ਹੈ ਅਤੇ ਉਹ ਹਰ ਸਾਲ ਅਜਿਹੇ 2 ਖ਼ੂਨਦਾਨ ਕੈੰਪਾਂ ਦਾ ਆਯੋਜਨ ਆਪਣੇ ਪਿੰਡ ਕਰਿਆ ਕਰਨਗੇ। ਨੇਕੀ ਟੀਮ ਨੇ ਦੱਸਿਆ ਕਿ ਇਸ ਸਮੇਂ ਮਾਨਸਾ ਜ਼ਿਲ੍ਹੇ ਵਿੱਚ ਖ਼ੂਨ ਦੀ ਭਾਰੀ ਕਮੀ ਚੱਲ ਰਹੀ ਹੈ, ਜਿਸਦੇ ਚਲਦਿਆਂ ਸਰਕਾਰੀ ਬਲੱਡ ਸੈਂਟਰ ਮਾਨਸਾ ਦੇ ਸਹਿਯੋਗ ਨਾਲ 26 ਦਿਸੰਬਰ ਨੂੰ ਪਿੰਡ ਡਸਕਾ ਅਤੇ 1 ਜਨਵਰੀ ਨੂੰ ਪਿੰਡ ਪਿਪਲੀਆਂ ਵਿਖੇ ਖ਼ੂਨਦਾਨ ਕੈੰਪ ਲਗਾਇਆ ਜਾ ਰਿਹਾ ਹੈ। ਜਿੱਥੇ ਨੇਕੀ ਟੀਮ ਅਤੇ ਕਲੱਬ ਦੇ ਅਹੁਦੇਦਾਰਾਂ ਵੱਲੋਂ ਪਹੁੰਚੇ ਖ਼ੂਨਦਾਨੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਉੱਥੇ ਹੀ ਹੋਰ ਪਤਿਵੰਤਿਆਂ ਅਤੇ ਕਲੱਬਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨੇਕੀ ਟੀਮ ਤੋਂ ਇਲਾਵਾ ਕਲੱਬ ਮੈਂਬਰ ਸੰਸਾਰ ਸਿੰਘ, ਦਿਲਬਾਗ ਸਿੰਘ, ਖੁਸ਼ਦੀਪ, ਸੰਦੀਪ ਸਿੰਘ, ਗੱਗੀ, ਲਵਪ੍ਰੀਤ ਸਿੰਘ, ਜਗਦੀਪ ਸਿੰਘ ਗੋਧਰਾ, ਜਗਦੀਪ ਸਿੰਘ, ਗੱਗੂ, ਜਗਸੀਰ ਸਿੰਘ, ਮਨਦੀਪ ਸਿੰਘ, ਸਤਵੀਰ ਸਿੰਘ, ਗੁਰੂਦੁਆਰਾ ਪ੍ਰਧਾਨ ਰਸ਼ਪਾਲ ਸਿੰਘ, ਪਾਠੀ ਇਕਬਾਲ ਸਿੰਘ, ਰਾਮਜੀਤ ਬਰੇਟਾ, ਦਿਲਾਵਰ ਬਰੇਟਾ, ਕੁਲਵਿੰਦਰ ਮੋਗਾ, ਹਰਬੰਸ ਜੁਗਲਾਣ, ਚਰਨਜੀਤ ਕਿਸ਼ਨਗੜ੍ਹ, ਚਮਕੌਰ ਸ਼ੇਖੂਪੁਰ ਖੁੱਡਾਲ ਆਦਿ ਹਾਜ਼ਰ ਸਨ।