*ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਸਿਹਤ ਵਿਗੜਣ ਮਗਰੋਂ ਉਹਨ੍ਹਾਂ ਨੂੰ ਸੁਨਾਰੀਆ ਜੇਲ ਤੋਂ ਪੀਜੀਆਈ ਰੋਹਤਕ ਵਿੱਚ ਭਾਰਤੀ ਕੀਤਾ ਗਿਆ*

0
601

ਚੰਡੀਗੜ੍ਹ 12,ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਬਲਾਤਕਾਰ ਅਤੇ ਹੱਤਿਆ ਦੇ ਦੋਸ਼ੀ ਸਿਰਸਾ ਦੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਸਿਹਤ ਵਿਗੜਣ ਮਗਰੋਂ ਉਹਨ੍ਹਾਂ ਨੂੰ ਸੁਨਾਰੀਆ ਜੇਲ ਤੋਂ ਪੀਜੀਆਈ ਰੋਹਤਕ ਵਿੱਚ ਭਾਰਤੀ ਕੀਤਾ ਗਿਆ ਹੈ।ਪੁਲਿਸ ਬਲ ਦੀ ਭਾਰੀ ਤਾਇਨਾਤੀ ਵਿਚਾਲੇ ਐਂਬੂਲੇਂਸ ਪੀਜੀਆਈ ਹਸਪਤਾਲ ਪਹੁੰਚੀ।ਸੂਤਰਾਂ ਮੁਤਾਬਿਕ ਲੀਵਰ ਸਬੰਧੀ  ਤਕਲੀਫ ਹੋਣ ਕਾਰਨ ਰਾਮ ਰਹੀਮ ਨੂੰ ਹਸਪਤਾਲ ਦਾਖਲ ਕੀਤਾ ਗਿਆ ਹੈ।


ਇਸ ਦੌਰਾਨ ਪੁਲਿਸ ਮੀਡੀਆ ਨੂੰ ਦੂਰ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ।ਰਾਮ ਰਹੀਮ ਨੂੰ ਰੈਸਪੀਰੇਟਰੀ ਇੰਟੈਂਸਿਵ ਕੇਅਰ ਯੂਨਿਟ (RICU)  ਦੀ ਵਾਰਡ ਨੰਬਰ 7 ਵਿੱਚ ਰੱਖਿਆ ਗਿਆ ਹੈ।ਸੂਤਰਾਂ ਮੁਤਾਬਿਕ ਉਨ੍ਹਾਂ ਨੂੰ ਕਿਡਨੀ ਸਬੰਧੀ ਵੀ ਕੋਈ ਤਕਲੀਫ ਹੈ।ਦੱਸ ਜਾ ਰਿਹਾ ਹੈ ਕਿ ਅੱਜ ਬਾਅਦ ਦੁਪਹਿਰ ਜੇਲ ਵਿੱਚ ਉਨ੍ਹਾਂ ਨੂੰ ਚੱਕਰ ਆ ਗਿਆ ਸੀ ਜਿਸ ਮਗਰੋਂ ਉਹ ਹੇਠਾਂ ਡਿੱਗ ਗਿਆ।

ਪੀਜੀਆਈ ਦੇ ਮੈਡੀਕਲ ਸੁਪਰੀਡੈਂਟ ਦੇ ਦਫ਼ਤਰ ਦੁਆਲੇ ਵੀ ਭਾਰੀ ਪੁਲਿਸ ਬਲ ਤਾਇਨਾਤ ਹੈ।ਐਮਐਸ ਦੇ ਦਫ਼ਤਰ ਪਿੱਛਲੇ ਗੇਟ  ਤੋਂ ਆਮ ਲੌਕਾਂ ਦੀ ਆਵਾਜਾਈ ਤੇ ਰੋਕ ਲਗਾਈ ਗਈ ਹੈ।ਪੀਜੀਆਈ ਦੇ ਮੈਡੀਕਲ ਸਟਾਫ ਨੂੰ ਵੀ ਦੂਜੇ ਗੇਟ ਤੋਂ ਆਉਣ ਜਾਣ ਦੇ ਆਦੇਸ਼ ਦਿੱਤੇ ਜਾ ਰਹੇ ਹਨ।ਐਮਐਸ ਦਫ਼ਤਰ ਦੇ ਆਸ ਪਾਸ ਪੁਲਿਸ ਦੀਆਂ ਗੱਡੀਆਂ ਅਤੇ ਮੁਲਾਜ਼ਮਾਂ ਦੀ ਭਾਰੀ ਗਿਣਤੀ ਹੈ।

ਦੱਸ ਦੇਈਏ ਕਿ ਕਤਲ ਅਤੇ ਬਲਾਤਕਾਰ ਦਾ ਦੋਸ਼ੀ ਰਾਮ ਰਹੀਮ ਹਰਿਆਣਆ ਦੀ ਸੋਨਾਰੀਆ ਜੇਲ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।

LEAVE A REPLY

Please enter your comment!
Please enter your name here