*ਸਿਟੀ ਕਲੱਬ ਨੇ ਮਨਾਇਆ ਡਾਕਟਰਜ਼ ਡੇ*

0
50
Oplus_0

ਮਾਨਸਾ, 04 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਿਟੀ ਕਲੱਬ ਮਾਨਸਾ ਵੱਲੋਂ ਪ੍ਰਧਾਨ ਵਿਨੋਦ ਭੰਮਾ ਦੀ ਅਗਵਾਈ ਹੇਠ ਸਥਾਨਕ ਜੱਚਾ ਬੱਚਾ ਕੇਂਦਰ ਵਿਖੇ ਡਾਕਟਰ ਡੇ ਦਿਵਸ ਮਨਾਇਆ ਗਿਆ।

ਇਸ ਮੌਕੇ ਤੇ ਕਲੱਬ ਵੱਲੋਂ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਪਹਿਲੀ ਵਾਰ ਇਹ ਦਿਨ ਸਾਲ 1991 ਵਿੱਚ ਮਨਾਇਆ ਗਿਆ ਸੀ, ਉਦੋਂ ਤੋਂ ਇਹ ਦਿਨ ਹਰ ਸਾਲ ਇੱਕ ਜੁਲਾਈ ਨੂੰ ਮਨਾਇਆ ਜਾਂਦਾ ਹੈ । ਉਹਨਾਂ ਦੱਸਿਆ ਕਿ ਇਹ ਦਿਨ ਪਹਿਲੀ ਵਾਰ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਡਾਕਟਰ ਬੀਸੀ ਰਾਏ ਦੇ ਸਨਮਾਨ ਵਿੱਚ ਮਨਾਇਆ ਗਿਆ।।

ਡਾਕਟਰ ਵੀਸੀ ਰਾਏ ਉਘੇ ਆਜ਼ਾਦੀ ਘੁਲਾਟੀਆਂ ਵਿੱਚੋਂ ਇੱਕ ਸਨ। ਇਸ ਤੋਂ ਇਲਾਵਾ ਉਹ ਪ੍ਰਸਿੱਧ ਅਤੇ ਸਤਿਕਾਰਤ ਵੀ ਸਨ ।ਡਾਕਟਰ ਰਾਏ ਨੂੰ 4 ਫਰਵਰੀ 1961 ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨਾਂ ਦੱਸਿਆ ਕਿ ਡਾਕਟਰ ਬੀਸੀ ਰਾਏ ਦਾ ਜਨਮ 1ਜੁਲਾਈ 1882 ਨੂੰ ਹੋਇਆ ਸੀ ਅਤੇ ਸਾਲ 1962  ਜੁਲਾਈ 1 ਨੂੰ ਹੀ ਉਹਨਾਂ ਦੀ ਮੌਤ ਹੋਈ ।ਅਜਿਹੀ ਸਥਿਤੀ ਵਿੱਚ ਇੱਕ ਜੁਲਾਈ ਨੂੰ ਡਾਕਟਰ ਦਿਵਸ ਦੇ ਤੌਰ ਤੇ ਮਨਾਇਆ ਜਾਣ ਲੱਗਿਆ।

ਉਹਨਾਂ ਦੱਸਿਆ ਕਿ ਡਾਕਟਰ ਦੇ ਸਨਮਾਨ ਵਿੱਚ ਹਰ ਇੱਕ ਸਾਲ ਇੱਕ ਥੀਮ ਰੱਖੀ ਜਾਂਦੀ ਹੈ ਅਤੇ ਇਸ ਸਾਲ ਦੀ ਥੀਮ ‘healing hands and caring heart’ ਭਾਵ ਠੀਕ ਕਰਨ ਵਾਲੇ ਹੱਥ ਅਤੇ ਦੇਖਭਾਲ ਕਰਨ ਵਾਲੇ ਦਿਲ। ਉਹਨਾਂ ਕਿਹਾ ਕਿ ਇਹਨਾਂ ਸ਼ਬਦਾਂ ਦਾ ਸਤਿਕਾਰ ਸਮਾਜ ਨੂੰ ਅਤੇ ਡਾਕਟਰਾਂ ਨੂੰ ਤਹਿ ਦਿਲੋਂ ਕਰਨਾ ਚਾਹੀਦਾ ਹੈ, ਤਾਂ ਜੋ ਡਾਕਟਰ ਅਤੇ ਮਰੀਜ਼ ਦਾ ਪਵਿੱਤਰ ਰਿਸ਼ਤਾ ਅਤੇ ਭਰੋਸਾ ਕਾਇਮ ਰਹੇ।

ਇਸ ਸਮੇਂ ਕਲੱਬ ਵੱਲੋਂ ਸੀਨੀਅਰ ਮੈਡੀਕਲ ਅਫਸਰ ਮਾਨਸਾ ਡਾਕਟਰ ਬਲਜੀਤ ਕੌਰ, ਡਾਕਟਰ ਪਰਵਰਿਸ਼ ਜਿੰਦਲ ਡੀਸੀ ਐਚ, ਡਾਕਟਰ ਅਨੀਸ਼ ਜਿੰਦਲ ਸਰਜਨ, ਡਾਕਟਰ ਅਮਿਤ ਗੋਇਲ ਐਮ ਓ, ਡਾਕਟਰ ਨੀਰੂ ਬੰਸਲ, ਗਾਇਨਾਕਾਲੋਜਿਸਟ ਡਾਕਟਰ ਜੋਤੀ ਸ਼ਾਰਦਾ, ਡਾਕਟਰ ਮੇਘਨਾ ਗੁਪਤਾ, ਡਾਕਟਰ ਹੀਤਿਕਾ ਸ਼ਰਮਾ, ਅਤੇ ਈਐਨਟੀ ਡਾਕਟਰ ਕਿਰਨ, ਬਿੰਦਰਪ੍ਰੀਤ ਸਿੰਘ ਨੂੰ ਡਾਕਟਰ ਡੇ ਦੀਆਂ ਵਧਾਈਆਂ ਦਿੰਦੇ ਹੋਏ ਸਨਮਾਨਿਤ ਕੀਤਾ ਗਿਆ । ਇਸ ਸਮੇਂ ਕਲੱਬ ਪ੍ਰਧਾਨ ਵਿਨੋਦ ਭੰਮਾ, ਸੈਕਟਰੀ ਪੁਨੀਤ ਗੋਇਲ, ਕੈਸ਼ੀਅਰ ਅੰਮ੍ਰਿਤ ਗੋਇਲ, ਪ੍ਰੇਮ ਅਗਰਵਾਲ, ਭੋਲਾ ਨਾਥ ਜਿੰਦਲ, ਕ੍ਰਿਸ਼ਨ ਜੋਗਾ, ਰੋਹਤਾਸ ਸਿੰਗਲਾ, ਪੁਰਸ਼ੋਤਮ ਗਰਗ ਅਤੇ ਮਿੱਤਰ ਸੈਨ ਸ਼ਰਮਾ ਮੌਜੂਦ ਸਨ।

LEAVE A REPLY

Please enter your comment!
Please enter your name here