ਨਵੀਂ ਦਿੱਲੀ 29,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਕੀ ਤੁਸੀਂ ਆਪਣੇ ਪੈਨ ਕਾਰਡ (PAN Card) ਨੂੰ ਆਧਾਰ ਕਾਰਡ (AADHAR Card) ਨਾਲ ਲਿੰਕ ਕਰ ਲਿਆ ਹੈ? ਇੰਕਮ ਟੈਕਸ ਡਿਪਾਰਟਮੈਂਟ (Income Tax Department) ਨੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਵਾਉਣ ਦੀ ਆਖ਼ਰੀ ਤਰੀਕ 31 ਮਾਰਚ, 2021 ਤੈਅ ਕੀਤੀ ਹੈ। ਜੇ ਤੁਸੀਂ 31 ਮਾਰਚ ਤੱਕ ਇੰਝ ਨਹੀਂ ਕਰਦੇ, ਤਾਂ ਤੁਹਾਡਾ ਪੈਨ ਕਾਰਡ ਬੰਦ (ਡੀਐਕਟੀਵੇਟ) ਹੋ ਜਾਵੇਗਾ। ਇਸ ਤੋਂ ਇਲਾਵਾ ਤੁਹਾਨੂੰ 1,000 ਰੁਪਏ ਜੁਰਮਾਨਾ ਵੀ ਦੇਣਾ ਪਵੇਗਾ।
ਆਮਦਨ ਟੈਕਸ ਵਿਭਾਗ ਦੀ ਵੈੱਬਸਾਈਟ ਤੋਂ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦਾ ਤਰੀਕਾ
· ਸਭ ਤੋਂ ਪਹਿਲਾਂ ਇੰਕਮ ਟੈਕਸ ਵਿਭਾਗ ਦੀ ਵੈੱਬਸਾਈਟ ’ਤੇ ਜਾਓ।
· ਆਧਾਰ ਕਾਰਡ ’ਚ ਦਿੱਤਾ ਗਿਆ ਨਾਂ, ਪੈਨ ਨੰਬਰ ਤੇ ਆਧਾਰ ਨੰਬਰ ਦਰਜ ਕਰੋ।
· ਆਧਾਰ ਕਾਰਡ ’ਚ ਸਿਰਫ਼ ਜਨਮ ਦਾ ਸਾਲ ਮੈਂਸ਼ਨ ਹੋਣ ’ਤੇ ਸਕੁਏਅਰ ਟਿੱਕ ਕਰੋ।
· ਹੁਣ ਕੈਪਚਾ ਕੋਡ ਦਰਜ ਕਰੋ।
· ਹੁਣ Link Aadhar ਬਟਨ ਉੱਤੇ ਕਲਿੱਕ ਕਰੋ।
· ਤੁਹਾਡਾ ਪੈਨ ਕਾਰਡ ਤੁਰੰਤ ਆਧਾਰ ਕਾਰਡ ਨਾਲ ਲਿੰਕ ਹੋ ਜਾਵੇਗਾ।
SMS ਭੇਜ ਕੇ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦਾ ਤਰੀਕਾ
ਇਸ ਲਈ ਤੁਹਾਨੂੰ ਆਪਣੇ ਫ਼ੋਨ ਉੱਤੇ ਟਾਈਪ ਕਰਨਾ ਹੋਵੇਗਾ – UIDPAN ਇਸ ਤੋਂ ਬਾਅਦ 12 ਅੰਕਾਂ ਵਾਲਾ Aadhar ਨੰਬਰ ਲਿਖੋ ਤੇ ਫਿਰ 10 ਅੰਕਾਂ ਵਾਲਾ ਪੈਨ ਲਿਖੋ। ਹੁਣ ਸਟੈੱਪ 1 ਵਿੱਚ ਦੱਸਿਆ ਗਿਆ ਮੈਸੇਜ 567678 ਜਾਂ 56161 ਉੱਤੇ ਭੇਜ ਦੇਵੋ।