ਸਾਵਧਾਨ! ਭਾਰਤ ‘ਚ ਇਕੋ ਦਿਨ ਕੋਰੋਨਾ ਨਾਲ 1000 ਤੋਂ ਜ਼ਿਆਦਾ ਮੌਤਾਂ, ਜਾਣੋ ਦੇਸ਼ ਦਾ ਪੂਰਾ ਹਾਲ

0
83

ਨਵੀਂ ਦਿੱਲੀ 14 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ):: ਦੇਸ਼ ‘ਚ ਜਾਨਲੇਵਾ ਕੋਰੋਨਾ ਵਾਇਰਸ ਦੇ ਮਾਮਲੇ ਰਿਾਕਰਡ ਪੱਧਰ ‘ਤੇ ਪਹੁੰਚ ਰਹੇ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ‘ਚ ਬੀਤੇ ਦਿਨ 1,007 ਲੋਕਾਂ ਨੇ ਆਪਣੀ ਜਾਨ ਗਵਾਈ ਹੈ ਤੇ 64,553 ਨਵੇਂ ਕੇਸ ਸਾਹਮਣੇ ਆਏ। ਅਜਿਹਾ ਦੂਜੀ ਵਾਰ ਹੈ ਕਿ ਇਕ ਦਿਨ ‘ਚ ਇਕ ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਇਸ ਦੇ ਨਾਲ ਦੇਸ਼ ‘ਚ ਹੁਣ ਤਕ 48 ਹਜ਼ਾਰ, 40 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਮੌਤਾਂ ਦੇ ਮਾਮਲੇ ‘ਚ ਭਾਰਤ ਅਮਰੀਕਾ ਤੇ ਬ੍ਰਾਜ਼ੀਲ ਤੋਂ ਬਾਅਦ ਤੀਜੇ ਨੰਬਰ ‘ਤੇ ਹੈ। ਅਮਰੀਕਾ ‘ਚ ਹੁਣ ਤਕ ਇਕ ਲੱਖ, 70 ਹਜ਼ਾਰ, 415 ਅਤੇ ਬ੍ਰਾਜ਼ੀਲ ‘ਚ ਇਕ ਲੱਖ, ਪੰਜ ਹਜ਼ਾਰ, 564 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ‘ਚ ਕੋਰੋਨਾ ਵਾਇਰਸ ਦੇ ਹੁਣ ਤਕ 24 ਲੱਖ, 61 ਹਜ਼ਾਰ, 191 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ‘ਚੋਂ 17 ਲੱਖ, 51 ਹਜ਼ਾਰ, 555 ਲੋਕ ਠੀਕ ਹੋ ਚੁੱਕੇ ਹਨ। ਜਦਕਿ 48 ਹਜ਼ਾਰ, 40 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ‘ਚ ਹੁਣ ਛੇ ਲੱਖ, 61 ਹਜ਼ਾਰ, 595 ਐਕਟਿਵ ਕੇਸ ਹਨ। ਬੀਤੇ ਦਿਨ 66 ਹਜ਼ਾਰ, 553 ਨਵੇਂ ਮਾਮਲੇ ਸਾਹਮਣੇ ਆਏ ਹਨ।

ਕੋਰੋਨਾ ਤੋਂ ਸਿਹਤਮੰਦ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ ਵਧ ਕੇ 70.77 ਫੀਸਦ ਹੋ ਗਿਆ। ਇਸ ਦਰਮਿਆਨ ਬਿਮਾਰੀ ਦੀ ਮੌਤ ਦਰ ‘ਚ ਕਮੀ ਆਈ ਹੈ ਅਤੇ ਇਹ ਘਟ ਕੇ 1.96 ਫੀਸਦ ਰਹਿ ਗਈ। ਮੰਤਰਾਲੇ ਨੇ ਕਿਹਾ ਕਿ ਰਿਕਾਰਡ ਸੰਖਿਆਂ ਮਰੀਜ਼ਾਂ ਦੇ ਠੀਕ ਹੋਣ ਨਾਲ ਇਨਫੈਕਟਡ ਲੋਕਾਂ ਦੀ ਮੌਜੂਦਾ ਸੰਖਿਆਂ ‘ਚ ਗਿਰਾਵਟ ਆ ਗਈ ਹੈ। ਮੌਜੂਦਾ ਸਮੇਂ ਕੁੱਲ ਮਾਮਲਿਆਂ ‘ਚੋਂ 27.27 ਪ੍ਰਤੀਸ਼ਤ ਲੋਕ ਹੀ ਇਨਫੈਕਟਡ ਹਨ।

LEAVE A REPLY

Please enter your comment!
Please enter your name here