
ਬੁਢਲਾਡਾ 21 ਦਸੰਬਰ (ਸਾਰਾ ਯਹਾ /ਅਮਨ ਮਹਿਤਾ): ਮਹਾਨ_ਸੰਯੋਜਨ ਵਨੀਤ ਕੁਮਾਰ ਸਿੰਗਲਾ ਨੇ ਦਸਿਆ ਕਿ ਅੱਜ ਸਾਲ ਦਾ ਸਭ ਤੋਂ ਛੋਟਾ ਦਿਨ ਅਤੇ ਸਾਲ ਦੀ ਵੱਡੀ ਰਾਤ ਹੈ, ਖਾਸ ਗੱਲ ਇਹ ਹੈ ਕਿ ਅੱਜ ਸੂਰਜ ਛਿੱਪਣ ਤੋਂ ਬਾਅਦ #ਬ੍ਰਹਸਪਤੀ ਅਤੇ #ਸ਼ਨੀ ਦੇ ਵਿਚਕਾਰ ਬਹੁਤ ਹੀ ਘੱਟ ਦੁਰਲੱਭ ਜੋੜ ਵੇਖਣ ਦਾ ਮੌਕਾ ਮਿਲੇਗਾ, ਮਤਲਬ ਬ੍ਰਹਿਸਪਤੀ ਅਤੇ ਸ਼ਨੀ ਦੋਵੇ ਇੱਕ ਦੂਜੇ ਦੇ ਬਹੁਤ ਨਿਜਦੀਕ ਹੋਣਗੇ। ਇਹ ਮਹਾਨ ਸੰਯੋਜਨ 397 ਸਾਲਾਂ ਬਾਅਦ ਹੋਣ ਜਾ ਰਿਹਾ ਹੈ, ਤੁਸੀਂ ਇਸ ਜੋੜ ਨੂੰ ਸੂਰਜ ਛਿੱਪਣ ਤੋਂ ਬਾਅਦ ਆਪਣੇ ਦੱਖਣ-ਪੱਛਮ ਦਿਸ਼ਾ ਵਾਲੇ ਪਾਸੇ ਨੰਗੀ ਅੱਖ ਨਾਲ ਆਸਾਨੀ ਨਾਲ ਵੇਖ ਸਕਦੇ ਹੋ ਪਰ ਜੇ ਤੁਸੀਂ ਸ਼ਨੀ ਅਤੇ ਬ੍ਰਹਿਸਪਤੀ ਨੂੰ ਬਿਲਕੁਲ ਨਜਦੀਕ ਤੋਂ ਵੇਖਣਾ ਚਾਉਦੇ ਹੋ ਤਾਂ ਤੁਹਾਨੂੰ ਇੱਕ ਦੂਰਬੀਨ ਦੀ ਜ਼ਰੂਰਤ ਹੋਵੇਗੀ।ਇਸ ਤੋਂ ਬਾਅਦ 2080 ਵਿੱਚ ਇੰਨੇ ਨਜਦੀਕ ਵਿਖਣਗੇ।

