*ਸਾਲਾਸਰ ਧਾਮ ਅਤੇ ਖਾਟੂ ਸ਼ਿਆਮ ਜੀ  ਲਈ ਬੱਸ ਰਵਾਨਾ*

0
289

27 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ) ਸ੍ਰੀ ਬਾਲਾ ਜੀ ਸੇਵਾ ਸੰਘ ਮਾਨਸਾ ਵੱਲੋ ਅੱਜ ਮਾਨਸਾ ਤੋ ਸ੍ਰੀ ਸਾਲਾਸਰ ਧਾਮ ਅਤੇ ਸ਼ੀ ਖਾਟੂ ਸ਼ਿਆਮ  ਲਈ ਮਹੀਨਾਵਾਰ ਬਸ ਯਾਤਰਾ ਦੁਕਾਨ ਨੰ:  57 ਕੋਲੋ ਧਾਰਮਿਕ ਰੀਤੀ ਰਿਵਾਜ ਅਨੁਸਾਰ ਸੰਘ ਦੇ ਮੈਬਰ ਆਜੂਸ਼ , ਜਤਿਨ ਅਤੇ ਗੋਰਵ ਦੀ ਰਹਿਨਮਾਈ ਹੇਠ ਰਵਾਨਾ ਹੋਈ। ਇਸ ਮੋਕੇ ਝੰਡੀ ਦੇਣ ਦੀ ਰਸਮ ਬਠਿੰਡਾ ਲੋਕ ਸਭਾ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਦਾਰ ਜੀਤਮਹਿੰਦਰ ਸਿੰਘ ਸਿੱਧੂ ਜੀ ਨੇ ਅਦਾ ਕੀਤੀ।  ਨਾਰੀਅਲ  ਦੇਣ ਦੀ ਰਸਮ ਪੰਜਾਬ ਮਹਾਵੀਰ ਦਲ ਦੇ ਪ੍ਰਧਾਨ ਅਸ਼ੋਕ ਕੁਮਾਰ ਤੇ ਸਕੈਟਰੀ ਮਨੀਸ਼ ਕੁਮਾਰ ਜੀ ਨੇ ਅਦਾ ਕੀਤੀ। ਉਹਨਾ ਨੇ  ਕਿਹਾ ਕਿ ਸਾਨੂੰ ਧਾਰਮਿਕ ਸਥਾਨਾ ਤੇ ਜਰੂਰ ਜਾਣਾ ਚਾਹੀਦਾ ਹੈ ਇਸ ਨਾਲ ਸਾਡੀ ਭਾਈਚਾਰਕ ਸਾਂਝ ਕਾਇਮ ਰਹਿੰਦੀ ਹੈ ਤੇ  ਸੰਘ ਵੱਲੋ ਕੀਤੇ ਜਾ ਰਹੇ ਧਾਰਮਿਕ ਕੰਮਾ ਦੀ ਸਲਾਘਾ ਕੀਤੀ ਤੇ ਆਪਣੇ ਵੱਲੋ ਪੂਰਨ ਸਹਿਯੌਗ ਦੇਣ ਦਾ ਵਿਸਵਾਸ ਦੁਆਇਆ। ਸੰਘ ਦੇ ਆਹੁਦੇਦਾਰ  ਵੱਲੋ ਆਏ ਹੋਏ ਮਹਿਮਾਨਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ।  ਸ਼ੀ ਬਾਲਾ ਜੀ ਸੇਵਾ  ਸੰਘ ਦੇ ਪ੍ਧਾਨ ਅਨਮੋਲ ਨੰਦਗੜੀਆ  ਨੇ ਦੱਸਿਆ ਕਿ  ਬੱਸ ਸ੍ਰੀ ਖਾਟੂ ਸ਼ਿਆਮ , ਸ੍ਰੀ ਸਾਲਾਸਰ ਧਾਮ , ਤੌਰਨ ਦੁਆਰ , ਅੰਜਨੀ ਮਾਤਾ ਮੰਦਰ, ਦੋ ਜਾਂਟੀ ਮੰਦਰ, ਤੇ ਅਗਰੋਹਾ ਧਾਮ ਦੇ ਦਰਸਨ ਕਰਵਾਕੇ ਵਾਪਸ ਆਵੇਗੀ।ਇਸ ਮੋਕੇ ਮਨਦੀਪ ਸਿੰਘ ਗੋਰਾ, ਮਾਇਕਲ ਗਾਗੋਵਾਲ, ਭੂਸ਼ਨ ਮੱਤੀ, ਹਰਮੇਸ਼ ਨੰਦਗੜੀਆ, ਅਭਿਸ਼ੇਕ ਜੈਨ, ਅਨਮੋਲ ਨੰਦਗੜ੍ਹੀਆ , ਕ੍ਰਿਸਨ ਬਾਸਲ, ਭਾਰਤ ਭੂਸ਼ਨ, ਨਿਆਲਾ ਕੁਮਾਰ ,ਬਿੰਦਰਪਾਲ  ਗਰਗ , ਰਜੇਸ਼ ਪੰਧੇਰ,ਪਵਨ ਚਕੇਰੀਆ ਯੁਕੇਸ ਗੋਇਲ , ਰਾਹੁਲ ਗੋੋਇਲ , ਸੁਰਿੰਦਰ ਲਾਲੀ,ਬਲਜੀਤ ਕੜਵਲ , ਜਿਤੇਸ , ਨਿਸਾਂਤ ,ਯਤਿਨ , ਆਯੁਸ , ਮੁਕੇਸ , ਜੋਨੀ ਮਿੱਤਲ  ਸਿਵੇਕ, ਲਕਸ, ਸੰਨੀ ਗੋਇਲ  ,ਅਦਿੱਤੀਆ,ਅੰਕੁਸ , ਗੋਰਵ ,ਹੈਪੀ ਹਾਜਰ ਸਨ ।

LEAVE A REPLY

Please enter your comment!
Please enter your name here