
ਤਾਜ਼ਾ ਰੁਝਾਨਾਂ ਅਨੁਸਾਰ ਹੁਣ ਭਾਜਪਾ ਤੇ ਜੇਡੀਯੂ ਦਾ ਐਨਡੀਏ 128 ਸੀਟਾਂ ਤੋਂ ਅੱਗੇ ਹੈ। ਇਸ ਦੇ ਨਾਲ ਹੀ, ਰਾਜਦ, ਕਾਂਗਰਸ ਤੇ ਖੱਬੇਪੱਖੀ ਮਹਾਂਗਠਜੋੜ 104 ਸੀਟਾਂ ‘ਤੇ ਅੱਗੇ ਹੈ। ਜਦੋਂਕਿ ਚਿਰਾਗ ਪਾਸਵਾਨ ਦੀ ਐਲਜੇਪੀ ਦੋ ਸੀਟਾਂ ਤੇ ਦੂਸਰੀਆਂ 9 ਸੀਟਾਂ ‘ਤੇ ਅੱਗੇ ਹਨ। ਬਹੁਮਤ ਲਈ 122 ਸੀਟਾਂ ਹੋਣੀਆਂ ਜ਼ਰੂਰੀ ਹਨ।
ਹੁਣ ਤੱਕ ਦੇ ਰੁਝਾਨਾਂ ਅਨੁਸਾਰ ਭਾਜਪਾ ਦੀ ਅਗਵਾਈ ਵਾਲਾ ਐਨਡੀਏ 127 ਤੇ ਕਾਂਗਰਸ ਦੀ ਅਗਵਾਈ ਵਾਲਾ ਮਹਾਗਠਬੰਧਨ 107 ਸੀਟਾਂ ‘ਤੇ ਅੱਗੇ ਚੱਲ ਰਹੇ ਹਨ।
