
ਸਰਦੂਲਗੜ/ਝੁਨੀਰ 30 ਮਈ (ਸਾਰਾ ਯਹਾਂ/ਬਲਜੀਤਪਾਲ) : ਸਰਦੂਲਗੜ੍ਹ ਤੋ ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਗਰਸੀ ਆਗੂ ਅਜੀਤਇੰਦਰ ਸਿੰਘ ਮੋਫਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਮਾਤਾ ਜੀ ਸੁਰਿੰਦਰ ਕੌਰ (97)ਪਤਨੀ ਮਰਹੂਮ ਵਿਧਾਇਕ ਪ੍ਰੀਤਮ ਸਿੰਘ ਮੋਫਰ ਦੀ ਸੰਖੇਪ ਬੀਮਾਰੀ ਕਾਰਨ ਮੌਤ ਹੋ ਗਈ।ਮੋਫਰ ਪਿਰਵਾਰ ਨਾਲ ਦੁੱਖ ਸਾਂਝਾ ਕਰਦਿਆ ਸਸਕਾਰ ਮੌਕੇ ਪੁੱਜੀਆਂ ਵੱਖ ਵੱਖ ਸ਼ਖ਼ਸੀਅਤਾਂ ਤੋਂ ਇਲਾਵਾ ਸੰਸਦ ਚ ਵਿਰੋਧੀ ਧਿਰ ਦੇ ਨੇਤਾ ਰਵਨੀਤ ਸਿੰਘ ਬਿੱਟੂ , ਖੰਨਾ ਤੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ , ਡੀ.ਅੈਸ.ਪੀ ਗੁ੍ਰਇੱਕਬਾਲ ਸਿੰਘ ਹਨੀ ,ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ,ਜਿਲ੍ਹਾ ਪ੍ਰੀਸਦ ਮੈਂਬਰ ਮਾਈਕਲ ਗਾਗੋਵਾਲ, ਸੀਨੀਅਰ ਆਗੂ ਸੱਤਪਾਲ ਵਰਮਾ,ਲੈਕਚਰਾਰ ਗੁਰਪਾਲ ਸਿੰਘ ਚਹਿਲ, ਬੀ.ਜੇ.ਪੀ ਦੇ ਆਗੂ ਜਗਜੀਤ ਸਿੰਘ ਮਿਲਖਾ, ਪ੍ਰੋਫ਼ੈਸਰ ਜੀਵਨ ਦਾਸ ਬਾਵਾ, ਮੰਡੀਕਰਨ ਸਰਦੂਲਗੜ੍ਹ ਦੇ ਚੇਅਰਮੈਨ ਲਛਮਣ ਸਿੰਘ ਦਸੋਧੀਆ, ਡੀ,ਅੈਸ .ਪੀ ਸਰਦੂਲਗੜ੍ਹ ਅਮਰਜੀਤ ਸਿੰਘ ਸਿੱਧੂ ,ਨਾਇਬ ਤਹਿਸੀਲਦਾਰ ਝੁਨੀਰ ਉਮ ਪ੍ਰਕਾਸ ਜਿੰਦਲ, ਤੋਂ ਇਲਾਵਾ ਇਲਾਕੇ ਦੀ ਪੰਚਾਇਤਾਂ ਅਤੇ ਵੱਖ ਵੱਖ ਸਮਾਜਿਕ ,ਧਾਰਮਿਕ ,ਅਤੇ ਸਿਆਸੀ ਆਗੂਆਂ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਅਤੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਸਮੇਤ ਪੂਰੇ ਪਰਿਵਾਰ ਨੂੰ ਮੋਫਰ ਪਰਿਵਾਰ ਨੂੰ ਭਾਣਾ ਮੰਨਣ ਦੀ ਅਪੀਲ ਕੀਤੀ ।
