ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਡੂੰਘੇ ਕੌਮਾ ‘ਚ

0
72

ਨਵੀਂ ਦਿੱਲੀ 27 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਜੇ ਵੀ ਡੂੰਘੇ ਕੋਮਾ ਵਿੱਚ ਤੇ ਵੈਂਟੀਲੇਟਰ ‘ਤੇ ਹਨ। ਆਰਮੀ ਰਿਸਰਚ ਐਂਡ ਰੈਫਰਲ ਹਸਪਤਾਲ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁਖਰਜੀ ਦਾ ਇਲਾਜ ਕਰਨ ਵਾਲੇ ਡਾਕਟਰਾਂ ਨੇ ਕਿਹਾ ਕਿ ਉਹ ਹੇਮੋਡਾਇਨਾਮਿਕ ਰੂਪ ਤੋਂ ਸਿਹਤਮੰਦ ਹਨ। ਇਸ ਅਵਸਥਾ ਵਿੱਚ ਖੂਨ ਸੰਚਾਰ ਦੇ ਮਾਪਦੰਡ-ਬਲੱਡ ਪ੍ਰੈਸ਼ਰ, ਦਿਲ ਤੇ ਨਬਜ਼ ਦੀ ਗਤੀ, ਸਥਿਰ ਤੇ ਸਧਾਰਨ ਹੁੰਦੇ ਹਨ।

ਹਸਪਤਾਲ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, “ਪ੍ਰਣਬ ਮੁਖਰਜੀ ਅਜੇ ਵੀ ਡੂੰਘੇ ਕੋਮਾ ਵਿੱਚ ਹਨ ਤੇ ਜੀਵਨ ਸਹਾਇਤਾ ਪ੍ਰਣਾਲੀ ‘ਤੇ ਹਨ। ਉਨ੍ਹਾਂ ਦੇ ਫੇਫੜੇ ਦੀ ਇਨਫੈਕਸ਼ਨ ਤੇ ਗੁਰਦੇ ਦੀਆਂ ਸਮੱਸਿਆਵਾਂ ਦਾ ਇਲਾਜ ਜਾਰੀ ਹੈ। ਉਹ ਹੀਮੋਡਾਇਨਾਮਿਕ ਤੌਰ ‘ਤੇ ਸਥਿਰ ਹਨ।

Ex-President Pranab Mukherjee on ventilator support, critical

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਹਫਤੇ ਮੁਖਰਜੀ ਦੇ ਫੇਫੜਿਆਂ ਦੀ ਇਨਫੈਕਸ਼ਨ ਤੋਂ ਬਾਅਦ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ ਸੀ। ਮਾਹਰਾਂ ਦੀ ਇੱਕ ਟੀਮ ਉਨ੍ਹਾਂ ਦੀ ਸਿਹਤ ਦੀ ਨਿਰੰਤਰ ਨਿਗਰਾਨੀ ਕਰ ਰਹੀ ਹੈ। ਸਾਬਕਾ ਰਾਸ਼ਟਰਪਤੀ ਨੂੰ 10 ਅਗਸਤ ਦੀ ਦੁਪਹਿਰ ਨੂੰ ਜੀਵਨ ਰੱਖਿਅਕ ਸਰਜਰੀ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਦੌਰਾਨ ਉਨ੍ਹਾਂ ਦਾ ਕੋਵਿਡ-19 ਟੈਸਟ ਪੌਜੇਟਿਵ ਪਾਇਆ ਗਿਆ। ਉਦੋਂ ਤੋਂ ਉਨ੍ਹਾਂ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋਇਆ।

LEAVE A REPLY

Please enter your comment!
Please enter your name here