*ਸਾਬਕਾ ਫੌਜੀਆਂ ਅਤੇ ਸਿਵੀਲਿਅਨਾਂ ਲਈ ਵਿਸ਼ੇਸ਼ ਮੈਡੀਕਲ ਕੈਂਪ*

0
16

ਫ਼ਗਵਾੜਾ 8 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਜਿਲਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਅਤੇ 58 ਆਰਮਜਡ ਬੀ.ਡੀ.ਈ.ਦੇ ਸਹਿਯੋਗ ਨਾਲ ਸਾਂਝੇ ਤੌਰ ‘ਤੇ ਸਿਵਲ ਮਿਲਟਰੀ ਮੈਡੀਕਲ ਕੈਂਪ ਦਾ ਆਯੋਜਨ ਸਬ ਡਵੀਜ਼ਨਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਪਾਂਚਾਲ,ਬ੍ਰਿਗੇਡੀਅਰ ਰਾਹੁਲ ਯਾਦਵ , ਸਿਵਲ ਸਰਜਨ ਕਪੂਰਥਲਾ ਡਾ.ਰਿਚਾ ਭਾਟੀਆ ਵੱਲ਼ੋਂ ਕੈਂਪ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਬਿਮਾਰੀਆਂ ਦੇ ਮਾਹਰ ਡਾਕਟਰਾਂ ਜਿਵੇਂ ਕਿ ਹੱਡੀਆਂ ਦੇ ਮਾਹਰ,ਬੱਚਿਆਂ ਦੇ ਮਾਹਰ,ਅੱਖਾਂ ਦੇ ਮਾਹਰ,ਮੈਡੀਕਲ ਸਪੈਸ਼ਲਿਸਟ,ਦੰਦਾਂ ਦੇ ਮਾਹਰ ਡਾਕਟਰਾਂ ਵੱਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ ਇਸ ਦੌਰਾਨ ਮਰੀਜ਼ਾਂ ਦੇ ਟੈਸਟ ਵੀ ਮੁਫ਼ਤ ਕੀਤੇ ਗਏ ਤੇ ਦਵਾਈਆਂ ਵੀ ਮੁਫ਼ਤ ਤਕਸੀਮ ਕੀਤੀਆਂ ਗਈਆਂ। ਇਸ ਮੌਕੇ ਮਿਲਟਰੀ ਹਸਪਤਾਲ ਕਪੂਰਥਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ.ਦਲੀਪ ਵਲੋਂ ਆਪਣੀ ਟੀਮ ਡਾਕਟਰਾਂ ਦੀ ਟੀਮ ਦੇ ਸਹਿਯੋਗ ਨਾਲ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਡਿਪਟੀ ਕਮਿਸ਼ਨਰ ਅਮਿਤ ਪਾਂਚਾਲ ਵੱਲੋਂ ਕੈਂਪ ਦਾ ਦੌਰਾ ਵੀ ਕੀਤਾ ਗਿਆ ਤੇ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ ਗਈ ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ.ਮੈਡਮ ਅਪਰਾਨਾ,ਡੀ.ਐਫ. ਪੀ.ਓ.ਡਾ.ਅਸ਼ੋਕ ਕੁਮਾਰ,ਸੀਨੀਅਰ ਮੈਡੀਕਲ ਅਫ਼ਸਰ ਡਾ. ਡੀ.ਪੀ.ਸਿੰਘ,ਐਸ.ਐਮ.ਓ.ਸਰਵਿੰਦਰ ਸਿੰਘ ਸੇਠੀ,ਐਸ.ਐਮ.ਓ. ਡਾ.ਰੁਪਿੰਦਰ ਕੌਰ,ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ,ਸੁਖਦਿਆਲ ਸਿੰਘ,ਫਾਰਮੇਸੀ ਅਫ਼ਸਰ ਅਮਰਿੰਦਰ ਸਿੰਘ, ਸਿਮਰਨ ਸਿੰਘ,ਬੀ.ਸੀ.ਸੀ.ਜੋਤੀ ਅਨੰਦ,ਬੀ.ਈ.ਈ.ਰਵਿੰਦਰ ਜੱਸਲਐਸ.ਏ.ਸੰਨੀ ਸਹੋਤਾ ਆਦਿ ਵੀ ਨਾਲ ਸਨ

LEAVE A REPLY

Please enter your comment!
Please enter your name here