*ਸਾਨੂੰ ਛੱਡ ਕੇ ਵਣਾ ਨੂੰ ਜਾਣ ਵਾਲਿਉ,ਅਸਾ ਵੀ ਐ ਨਾਲ ਚੱਲਣਾ ‘ਤੇ ਦਰਸ਼ਕ ਹੋਏ ਭਾਵੁਕ*

0
44

 ਮਾਨਸਾ 06 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ)

ਸਥਾਨਕ ਸ੍ਰੀ ਰਾਮ ਨਾਟਕ ਕਲੱਬ ਵੱਲੋ ਖੇਡੀ ਜਾ ਰਹੀ ਸ੍ਰੀ ਰਾਮ ਲੀਲਾ ਜੀ ਦੀ ਛੇਵੀ ਨਾਇਟ ਦਾ ਉਦਘਾਟਨ ਰਿਟਾ ਨਾਇਬ ਤਹਿਸੀਲਦਾਰ ਉਮਰ ਪ੍ਰਕਾਸ਼ ਜਿੰਦਲ  ਨੇ ਪਰਿਵਾਰ ਸਮੇਤ ਊਚੇਚੇ ਤੋਰ ਤੇ ਪਹੁੰਚਕੇ ਕੀਤਾ ।ਮੰਚ ਤੋ ਸੰਬੋਧਨ  ਕਰਦਿਆ ਐਡਵੋਕੇਟ ਪੇ੍ਮ ਸਿੰਗਲਾ ਨੇ  ਸ੍ਰੀ ਰਾਮ ਲੀਲਾ ਮੰਚਨ ਪ੍ਰਤੀ ਦੱਸਿਆ ਕਿ ਅੱਜ ਦੇ ਯੁੱਗ ਵਿੱਚ ਸ੍ਰੀ ਰਾਮ ਲੀਲਾ ਦਾ ਮੰਚਨ ਨਵੀ ਪੀੜੀ ਨੂੰ ਜਾਗਰੁੂਕ ਕਰਨਾ ਹੈ ਅਤੇ ਸ੍ਰੀ ਰਾਮ, ਲਛਮਨ ,ਸੀਤਾ ਜੀ ਦੇ ਸਾਦਗੀ ਭਰੇ ਜੀਵਨ ਅਤੇ ਆਪਣੇ ਮਾਤਾ ਪਿਤਾ ਦੀ ਆਗਿਆ ਨਿਭਾਉਣ ਲਈ ਕਿਸ ਤਰਾ ਸ੍ਰੀ ਰਾਮ ਚੰਦਰ ਖੁਸੀ ਖੁਸੀ 14 ਸਾਲਾ ਦੇ ਬਣਵਾਸ ਤੇ ਚਲੇ ਗਏ ਸਾਨੂੰ ਵੀ ਰਮਾਇਣ ਦੇ ਪਾਤਰਾ ਤੋ ਪ੍ਰੇਰਣਾ ਲੈਣੀ ਚਾਹੀਦੀ ਹੈ । ਅੱਜ ਦੇ ਸੀਨ ਵਿੱਚ ਕਿੰਕੋਲਾ ਦਾ ਸੀਨ ਦਿਖਾਇਆ ਗਿਆ ।ਇਸ ਦੋਰਾਨ ਦਰਸਕ ਵੱਡੀ ਗਿਣਤੀ ਚ ਪਹੁੰਚੇ ਹੋਏ ਸਨ।ਜਿਸ ਦੀ ਦਰਸਕਾ ਨੇ ਭਰਪੂਰ ਪ੍ਸੰਸਾ ਕੀਤੀ। ਕਿਸ ਤਰਾ ਰਾਮ ਸੀਤਾ ਲਛਮਣ ਅਯੁੱਧਿਆ ਛੱਡ ਕੇ ਜਾ ਰਹੇ ਹਨ ਉਸ ਸਮੇਂ ਰਾਮ ਚੰਦਰ ਵੱਲੋਂ ਗਾਇਆ ਗੀਤ ‘ਲੋ ਅਲਵਿਦਾ ਆਜ ਪਿਆਰੀਏ ਅਯੋਧਿਆ, ਆਜ ਚਲੇ ਹਮ ਦੇਸ਼ ਬੇਗਾਨੇ ,ਪੂਜਯ ਪਿਤਾ ਦਾ ਵਚਨ ਨਿਭਾਨੇ ਸੁਣ ਦਰਸ਼ਕ ਭਾਵੁਕ ਹੋ ਗਏ।

‘ਉਹ ਅਯੁੱਧਿਆ ਤੋ ਬਾਹਰ ਜਾਣ ਲੱਗਦੇ ਹਨ ਤਾ ਅਯੁੱਧਿਆ ਦੇ ਪਰਜਾ ਵਾਸੀ ਰੋ ਰੋ ਕੇ ਰੋਕਦੇ ਹੋਏ ਕਹਿੰਦੇ ਹਨ ਕਿ ਅਯੋਧਿਆ ਕੀ ਆਖੋ ਕੇ ਤਾਰੇ ਨਾ ਜਾਉ, ਸਾਨੂੰ ਛੱਡਕੇ ਵਣਾਂ ਨੂੰ ਜਾਣ ਵਾਲਿਉ ਅਸਾਂ ਵੀ ਏ ਨਾਲ ਚੱਲਣਾ। ਜਿਸ ਦੀ ਦਰਸ਼ਕਾਂ ਵੱਲੋਂ ਕਾਫੀ ਸ਼ਲਾਘਾ ਕੀਤੀ ਗਈ।  ਰਾਮ ਚੰਦਰ ਜੀ ਵੱਲੋਂ ਸਮੰਤ ਨੂੰ ਵਾਪਸ ਭੇਜਣਾ ਕਿਉ ਕਿ ਰਾਮ ਚੰਦਰ ਜੀ ਨੇ ਸਮੰਤ ਨੂੰ ਕਿਹਾ ਕਿ ਹੁਣ ਅਸੀ 14 ਸਾਲਾਂ ਦਾ ਬਣਵਾਸ ਕੱਟ ਕੇ ਵਾਪਸ ਆਵਾਗੇ ,ਜਦ ਸਮੰਤ ਜੀ ਅਯੁੱਧਿਆ  ਵਾਪਸ ਪਹੁੰਚਦੇ ਹਨ ਤਾਂ ਉਹਨਾਂ ਰਾਮ ਚੰਦਰ ਦਾ ਵਾਪਸ ਨਾ ਆਇਆ ਦੇਖਕੇ ਰਾਜਾ ਦਸਰਥ ਆਪਣੇ ਪ੍ਰਾਣ ਤਿਆਗ ਦਿੰਦੇ ਹਨ ਤੇ ਉਸ ਵੇਲੇ ਉਹਨਾ ਨੁੂੰ ਸਰਵਣ ਦੇ ਮਾਤਾ ਪਿਤਾ ਦਾ ਦਿੱਤਾ ਸਰਾਪ ਯਾਦ ਆਉਦਾ ਹੈ ਭਗਵਾਨ ਰਾਮ ਭੀਲਾ ਦੇ ਰਾਜੇ ਨਿਸ਼ਾਦ ਰਾਜ ਨੂੰ ਗੰਗਾ ਨਦੀ ਪਾਰ ਲਘਾੳੇੁਣ ਲਈ ਕਹਿੰਦੇ ਹਨ ਜਦ ਭੀਲਾਂ ਦਾ ਰਾਜਾ ਬੇਨਤੀ ਕਰਦਾ ਹੈ ਕਿ ਪ੍ਰਭੂ ਕੁੱਝ ਦੇਰ ਆਰਾਮ ਕਰੋ ਤੇ ੳੇੁਹ ਭੀਲ ਅਤੇ ਭੀਲਣੀਆ ਇਕੱਠੇ ਕਰਕੇ ਰਾਮ ਦੇ ਆਉਣ ਦੀ ਖੁਸ਼ੀ ਵਿੱਚ ਗੀਤ ਗਾੳੇੁਦੇ ਹਨ । ਇਸ ਦੇ ਨਾਲ ਨਾਲ ਖੇਵਟ ਰਾਮ ਸੰਵਾਦ ਦੇਖਣ ਯੋਗ ਸੀ। ਇਸ ਮੋਕੇ  ਕਲੱਬ ਦੇ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਗਲਾ,ਉਪ ਪ੍ਧਾਨ ਸੁਰਿੰਦਰ ਲਾਲੀ, ਸਕੱਤਰ ਵਿਜੈ ਧੀਰ, ਨਵੀ ਜਿੰਦਲ, ਕਲੱਬ ਦੇ ਡਾਇਰੈਕਟਰ ਜਗਦੀਸ਼ ਜੋਗਾ, ਜਨਕ ਰਾਜ, ਨਵੀਂ ਜਿੰਦਲ ਤੇ ਦੀਵਾਨ ਭਾਰਤੀ ਨੇ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਰੋਹਿਤ ਭਾਰਤੀ, ਅਮਰ ਪੀਪੀ, ਸੁੱਖੀ ਬਠਿੰਡਾ, ਲਲਿਤ ਬਠਿੰਡਾ,ਸੁਭਾਸ਼ ਕਾਕੜਾ, ਪਿ੍ਥਵੀ ਜੋਗਾ, ਸੋਰਯ ਜੋਗਾ, ਦੀਪਕ ਕੁਮਾਰ, ਤਰਸੇਮ ਬਿੱਟੂ, ਅਸ਼ੋਕ ਗੋਗੀ,ਜੀਵਨ ਮੀਰਪੂਰੀਆ, ਸੁੱਖੀ ਬਠਿੰਡਾ,ਸੈਲੀ ਧੀਰ,ਗੋਪੇਸ ਮਿੱਤਲ, ਰਾਵਣ ਪ੍ਰਵੀਨ ਪੀ ਪੀ ,ਮਾਸਟਰ ਰਜੇਸ, ਸੰਜੂ, ਸ਼ੈਲੀ ਧੀਰ, ਡਾ. ਕਿ੍ਸਨ ਪੱਪੀ, ਸਤੀਸ ਧੀਰ, ਸੰਜੂ, ਹੇਮੰਤ ਸਿੰਗਲਾ, ਜਿੰਮੀ, ਡਾ. ਜੇ ਜੀ, ਲੋਕ ਰਾਜ, ਪਵਨ ਧੀਰ, ਟੀਟੂ, ਅਮਿਤ, ਸੁਭਾਸ਼ ਕਾਕੜਾ, ਭੋਲਾ ਸਰਮਾ, ਹੇਮੰਤ ਸਿੰਗਲਾ, ਵਿਨੋਦ ਬਠਿੰਡਾ, ਧੂਪ ਸਿੰਘ, ਬੱਲੂ ਢੋਲ ਮਾਸਟਰ, ਬੰਟੀ ਮੰਘਾਨਿਆ,ਅੰਕੁਸ ਸਿੰਗਲਾ, ਦੀਪਕ ਸਿੰਗਲਾ, ਅਰਸ਼ਦੀਪ ਮੰਘਾਨੀਆ ਆਦਿ ਨੇ ਆਪਣੀ-ਆਪਣੀ ਭੂਮਿਕਾ ਬਾਖੂਬੀ ਨਿਭਾਈ।

LEAVE A REPLY

Please enter your comment!
Please enter your name here