*ਸਾਨੂੰ ਗੁਰੂਆਂ ਪੀਰਾਂ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ: ਬਲਵਿੰਦਰ ਹਾਕਮਵਾਲਾ*

0
15

ਬੁਢਲਾਡਾ 27 ਸਤੰਬਰ (ਸਾਰਾ ਯਹਾਂ/ਅਮਨ ਮਹਿਤਾ)—– ਪਿੰਡ ਗੋਬਿੰਦਪੁਰਾ ਭਗਵਾਨ ਬਾਲਮੀਕ ਜੀ ਦੇ ਜਨਮ ਦਿਨ ਨੂੰ ਸਮਰਪਿਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ਼੍ਰੌਮਣੀ ਅਕਾਲੀ ਦਲ ਦੇ ਸੀਨੀਅਰੀ ਆਗੂ ਬਲਵਿੰਦਰ ਸਿੰਘ ਹਾਕਮਵਾਲਾ ਅਤੇ ਬਾਲਮੀਕ ਸਮਾਜ ਦੇ ਅਹੁਦੇਦਾਰ ਸ਼ਾਮਿਲ ਹੋਏ। ਇਸ ਮੌਕੇ ਬਲਵਿੰਦਰ ਸਿੰਘ ਹਾਕਮਵਾਲਾ ਨੇ ਭਗਵਾਨ ਬਾਲਮੀਕ ਜੀ ਦੀ ਫੋਟੋ ਨੂੰ ਨਮਨ ਕਰਦਿਆਂ ਉਨ੍ਹਾਂ ਦੇ ਦਰਸਾਏ ਮਾਰਗ ਤੇ ਚੱਲਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਾਨੂੰ ਗੁਰੂਆਂ-ਪੀਰਾਂ ਦੇ ਦਰਸਾਏ ਰਸਤੇ ਜਿੰਦਗੀ ਵਿੱਚ ਉਤਾਰ ਲੈਣੇ ਚਾਹੀਦੇ ਹਨ ਜੋ ਸੱਚ ਅਤੇ ਪਵਿੱਤਰ ਹੋਣ ਦੇ ਨਾਲ ਸਾਡੀ ਜਿੰਦਗੀ ਦਾ ਪਾਰ ਉਤਾਰਾ ਵੀ ਕਰਦੇ ਹਨ। ਇਸ ਮੌਕੇ ਬਾਲਮੀਕ ਸਮਾਜ ਦੇ ਜਿਲ੍ਹਾ ਪ੍ਰਧਾਨ ਦੀਪੂ ਸਿੰਘ, ਬੁਢਲਾਡਾ ਸ਼ਹਿਰੀ ਪ੍ਰਧਾਨ ਰੋਕੀ, ਬਰੇਟਾ ਦੇ ਸ਼ਹਿਰੀ ਪ੍ਰਧਾਨ ਹਰੀਸ਼ ਕੁਮਾਰ ਆਦਿ ਆਗੂਆਂ ਵੱਲੋਂ ਪਹੁੰਚੇ ਹੋਏ ਮਹਿਮਾਨਾਂ ਦਾ ਸਰੋਪੇ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਅਕਾਲੀ ਆਗੂ ਜਗਜੀਤ ਸਿੰਘ ਗੋਬਿੰਦਪੁਰਾ, ਰਣਜੀਤ ਸਿੰਘ, ਸੁਖਪਾਲ ਸਿੰਘ, ਗੁਰਜੰਟ ਸਿੰਘ ਤੋਂ ਇਲਾਵਾ ਨਗਰ ਨਿਵਾਸੀ ਮੌਜੂਦ ਸਨ।

LEAVE A REPLY

Please enter your comment!
Please enter your name here