
ਮਾਨਸਾ, 23 ਅਪ੍ਰੈਲ (ਸਾਰਾ ਯਹਾਂ/ ਮੁੱਖ ਸੰਪਾਦਕ ): ਪੁਲਿਸ ਪਬਲਿਕ ਸਕੂਲ ਮਾਨਸਾ ਦੁਆਰਾ ਐਸ.ਐਸ.ਪੀ ਮਾਨਸਾ ਸ੍ਰੀ ਗੌਰਵ ਤੂਰਾ ਦੀ ਰਹਿਨੁਮਾਈ ਵਿਚ “ਸਾਡੇ ਪਲੈਨੇਟ ਵਿੱਚ ਨਿਵੇਸ਼ ਕਰੋ” ਵਿਸ਼ੇ ‘ਤੇ ਆਧਾਰਿਤ ਗਊਸ਼ਾਲਾ ਖੋਖਰ ਵਿਖੇ ‘ਵਿਸ਼ਵ ਧਰਤੀ ਦਿਵਸ’ ਮਨਾਇਆ।
ਇਸ ਮੌਕੇ ਐਸ.ਐਸ.ਪੀ. ਸ੍ਰੀ ਗੌਰਵ ਤੂਰਾ ਅਤੇ ਪ੍ਰਿੰਸੀਪਲ ਰੁਪਿੰਦਰ ਕੌਰ ਅਤੇ ਅਧਿਆਪਕ ਮਨਮੋਹਨ ਸਿੰਘ ਦੁਆਰਾ ਸਕੂਲ ਦੇ ਵਿਦਿਆਰਥੀਆਂ ਨਾਲ ਮਿਲ ਕੇ ਗਊਸ਼ਾਲਾ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਆਰੰਭੀ ਗਈ। ਇਸ ਦਿਹਾੜੇ ਦੀ ਮਹੱਤਤਾ ਬਾਰੇ ਦੱਸਦਿਆਂ ਐਸ.ਐਸ.ਪੀ ਨੇ ਵਿਦਿਆਰਥੀਆਂ ਨੂੰ ਇਸ ਦਿਨ ਦੀ ਮਹੱਤਤਾ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਵਾਤਾਵਰਣ ਦੇ ਹਿੱਤ ਵਿਚ ਉਠਾਏ ਛੋਟੇ ਛੋਟੇ ਕਦਮਾਂ ਦੀ ਵੱਡੀ ਮਹੱਤਤਾ ਹੈ। ਸਾਨੂ ਸਮਾਜ ਵਿਚ ਵਿਚਰਦਿਆਂ ਅਜਿਹੇ ਕਾਰਜ ਕਰਦੇ ਰਹਿਣਾ ਚਾਹੀਦਾ ਹੈ ਜਿਸ ਨਾਲ ਅਸੀਂ ਆਪਣੇ ਵਾਤਾਵਰਨ ਨੂੰ ਸੁਰੱਖਿਅਤ ਰੱਖ ਸਕਦੇ ਹਾਂ।
