*ਸਾਈਕਲ ਕਲੱਬ ਵੱਲੋਂ ਆਪਣੇ ਹੋਣਹਾਰ ਰਾਈਡਰ ਇੰਸਪੈਕਟਰ ਕੁਲਦੀਪ ਸਿੰਘ ਨੂੰ ਉਹਨਾਂ ਦੀ ਸੇਵਾਮੁਕਤੀ ਉਪਰੰਤ ਕੀਤਾ ਸਨਮਾਨਿਤ*

0
48

ਮਿਤੀ 07-07-2024.(ਸਾਰਾ ਯਹਾਂ/ਮੁੱਖ ਸੰਪਾਦਕ)

ਈਕੋ ਵੀਲਰਜ ਸਾਈਕਲ ਕਲੱਬ ਮਾਨਸਾ ਵੱਲੋੰ ਮੀਂਹ ਦੀ ਪ੍ਰਵਾਹ ਨਾ ਕਰਦੇ ਹੋਏ ਰੋਜ਼ਾਨਾ ਦੀ ਤਰਾ ਅੱਜ ਮਾਨਸਾ ਤੋਂ ਭਾਈਦੇਸਾ ਤੱਕ 30 ਕਿਲੋਮੀਟਰ ਦੀ ਸਾਈਕਲ ਰਾਈਡ ਲਗਾਈ ਗਈ। ਅੱਜ ਦੀ ਇਹ ਰਾਈਡ ਇੰਸਪੈਕਟਰ ਕੁਲਦੀਪ ਸਿੰਘ ਨੂੰ ਸਮਰਪਿਤ ਕੀਤੀ ਗਈ, ਜੋ ਮਹਿਕਮਾ ਪੰਜਾਬ ਪੁਲਿਸ ਵਿੱਚ ਕਰੀਬ 39 ਸਾਲ ਦੀ ਬੇਦਾਗ ਸਰਵਿਸ ਬੜੀ ਮਿਹਨਤ ਤੇ ਇਮਾਨਦਾਰੀ ਨਾਲ ਪੂਰੀ ਕਰਕੇ ਪਿਛਲੇ ਦਿਨੀਂ ਜਿਲਾ ਮਾਨਸਾ ਤੋਂ ਸੇਵਾਮੁਕਤ ਹੋਏ ਹਨ।
ਸਾਈਕਲ ਰਾਈਡ ਦੌਰਾਨ ਭਾਈਦੇਸਾ ਵਿਖੇ ਚਾਹ-ਪਾਰਟੀ ਦਾ ਉਚੇਚੇ ਤੌਰ ਤੇ ਪ੍ਰਬੰਧ ਕੀਤਾ ਗਿਆ। ਇਸਤੋਂ ਬਾਅਦ ਸਾਈਕਲ ਕਲੱਬ ਵੱਲੋਂ ਸ੍ਰ: ਕੁਲਦੀਪ ਸਿੰਘ ਦੇ ਗਲ ਵਿੱਚ ਫੁੱਲਾਂ ਦੇ ਹਾਰ ਪਾ ਕੇ ਅਤੇ ਮੋਮੈਟੋਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਸ੍ਰ: ਬਲਵਿੰਦਰ ਸਿੰਘ ਕਾਕਾ ਨੇ ਵਧਾਈ ਦਿੰਦਿਆ ਕਿਹਾ ਕਿ ਇੰਸਪੈਕਟਰ ਕੁਲਦੀਪ ਸਿੰਘ ਬਹੁਤ ਹੀ ਮਿੱਠ-ਬੋਲੜੇ ਸੁਭਾਅ ਦੇ ਇਨਸਾਨ ਹਨ ਅਤੇ ਸਾਲ 2022 ਤੋਂ ਇਸ ਕਲੱਬ ਨਾਲ ਜੁੜ ਕੇ ਆਪਣੀ ਡਿਉਟੀ ਦੇ ਨਾਲ ਨਾਲ ਸਮੇਂ ਸਮੇਂ ਸਿਰ ਸਾਈਕਲਿੰਗ ਕਰ ਰਹੇ ਹਨ। ਜਿਹਨਾਂ ਵੱਲੋਂ ਪੁਲਿਸ ਵਿਭਾਗ ਵਿੱਚ ਕਰੀਬ 39 ਸਾਲ ਆਪਣੀ ਸੇਵਾ ਬਹੁਤ ਹੀ ਵਧੀਆ, ਇਮਾਨਦਾਰੀ ਤੇ ਮਿਹਨਤ ਨਾਲ ਨਿਭਾਈ ਗਈ ਹੈ ਅਤੇ ਜਿਹਨਾਂ ਵੱਲੋਂ ਸਮੇਂ ਸਮੇਂ ਸਿਰ ਸਾਈਕਲਿੰਗ ਕਰਕੇ ਭਾਂਵੇ ਆਪਣੀ ਸਿਹਤ ਦੀ ਫਿਟਨੈੱਸ ਨੂੰ ਪੂਰੀ ਤਰਾ ਬਰਕਰਾਰ ਰੱਖਿਆ ਹੋਇਆ ਹੈ, ਪਰ ਫਿਰ ਵੀ ਉਹਨਾਂ ਨੂੰ ਬੇਨਤੀ ਹੈ ਕਿ ਹੁਣ ਉਹ ਕਲੱਬ ਨਾਲ ਰੋਜਾਨਾਂ ਸਾਈਕਲਿੰਗ ਕਰਨਗੇ ਅਤੇ ਕਲੱਬ ਦੀ ਸ਼ਾਨ ਨੂੰ ਹੋਰ ਚਾਰ ਚੰਨ ਲਗਾਉਣਗੇ।
ਇਸ ਮੌਕੇ ਸ੍ਰ: ਕੁਲਦੀਪ ਸਿੰਘ ਨੇ ਕਿਹਾ ਕਿ ਮੈਂ ਈਕੋ ਵੀਲਰਜ ਸਾਈਕਲ ਕਲੱਬ ਦਾ ਅਤੀ ਧੰਨਵਾਦੀ ਹਾਂ, ਜਿਹਨਾਂ ਨੇ ਮੈਂਨੂੰ ਇਨ੍ਹਾਂ ਮਾਣ ਤੇ ਇੱਜ਼ਤ ਦਿੱਤੀ ਹੈ ਅਤੇ ਮੈਂ ਕਲੱਬ ਦਾ ਸਦਾ ਰਿਣੀ ਰਹਾਂਗਾ। ਇਸ ਮੌਕੇ ਈਕੋ ਵੀਲਰਜ ਸਾਈਕਲ ਕਲੱਬ ਦੇ 40 ਦੇ ਕਰੀਬ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here