*ਸਾਇਕਲ ਟਰਾਂਸਪੋਰਟ ਦਾ ਟਿਕਾਊ ਸਾਧਨ ਹੀ ਨਹੀਂ ਸਥਾਈ ਬੀਮਾਰੀਆਂ ਤੋਂ ਬਚਣ ਦਾ ਸਾਧਨ ਵੀ ਹੈ:ਸੰਜੀਵ ਪਿੰਕਾ*

0
32
Oplus_131072

ਮਾਨਸਾ 03 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ)ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਅੱਜ ਵਿਸ਼ਵ ਸਾਇਕਲ ਦਿਵਸ ਮੌਕੇ ਸੀਨੀਅਰ ਮੈਂਬਰ 65  ਸਾਲਾਂ ਸੁਰਿੰਦਰ ਬਾਂਸਲ ਦੀ ਅਗਵਾਈ ਹੇਠ 30 ਕਿਲੋਮੀਟਰ ਦੀ ਸਾਇਕਲ ਰਾਈਡ ਲਗਾ ਕੇ ਲੋਕਾਂ ਨੂੰ ਸਾਇਕਲ ਚਲਾਉਣ ਲਈ ਜਾਗਰੂਕ ਕੀਤਾ। ਇਸ ਮੌਕੇ  ਮੈਂਬਰ ਸੰਜੀਵ ਪਿੰਕਾ ਨੇ ਵਿਸ਼ਵ ਸਾਇਕਲ ਦਿਵਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂ.ਕੇ. ਚ ਕੰਮ ਕਰਨ ਵਾਲੇ ਅਮਰਿਕਨ ਸੋਸ਼ਲ ਸਾਇੰਸਦਾਨ ਪ੍ਰੋਫੈਸਰ ਲੈਸਜੈਕ ਸਿਵਲਸਕੀ ਨੇ ਵੱਖ ਵੱਖ ਦੇਸ਼ਾਂ ਨਾਲ ਸੰਪਰਕ ਕਰਦਿਆਂ  ਵਿਸ਼ਵ ਸਾਇਕਲ ਦਿਵਸ ਮਨਾਉਣ ਲਈ ਜ਼ਮੀਨੀ ਪੱਧਰ ਤੇ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਅਤੇ ਉਸਨੂੰ ਤੁਰਕਮੈਨੀਸਤਾਨ ਸਮੇਤ 56 ਦੇਸ਼ਾਂ ਦਾ ਸਮਰਥਨ ਮਿਲਿਆ ਜਿਸ ਨਾਲ ਅਪ੍ਰੈਲ 2018 ਚ ਯੁਨਾਇਟੇਡ ਨੇਸ਼ਨ ਦੀ ਜਰਨਲ ਅਸੈਂਬਲੀ ਚ 3 ਜੂਨ ਨੂੰ ਵਿਸ਼ਵ ਸਾਇਕਲ ਦਿਵਸ ਵਜੋਂ ਮਨਾਉਣ ਲਈ ਅਨਾਉਂਸ ਕਰਕੇ ਮਾਨਤਾ ਦਿੱਤੀ ਗਈ।ਇਸ ਦਿਨ ਨੂੰ ਮਨਾਉਣ ਦਾ ਮਕਸਦ ਲੋਕਾਂ ਨੂੰ ਸਾਇਕਲ ਦੇ ਫਾਇਦੇ ਦੱਸ ਕੇ ਸਾਇਕਲਿੰਗ ਲਈ ਜਾਗਰੂਕ ਕਰਨਾ ਨਿਰਧਾਰਤ ਕੀਤਾ ਗਿਆ।

ਉਹਨਾਂ ਦੱਸਿਆ ਕਿ ਸਾਇਕਲ ਟਰਾਂਸਪੋਰਟ ਦਾ ਇੱਕ ਟਿਕਾਊ ਸਾਧਨ ਮਾਤਰ ਹੀ ਨਹੀਂ ਸਗੋਂ ਇਹ ਇੱਕ ਈਕੋ ਫਰੈਂਡਲੀ ਹਰ ਰੋਜ਼ ਦਿਲ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਦਾ ਸਾਧਨ ਵੀ ਹੈ ਸਾਇੰਸਦਾਨਾਂ ਨੇ ਇਹ ਸਿੱਧ ਕੀਤਾ ਹੈ ਕਿ ਸਾਇਕਲਿੰਗ ਕਰਨ ਨਾਲ ਮਾਨਸਿਕ ਤਨਾਵ ਤੋਂ ਮੁਕਤੀ ਮਿਲਦੀ ਹੈ ਕਿਉਂਕਿ ਸਾਇਕਲਿੰਗ ਨਾਲ ਮਨ ਨੂੰ ਖੁਸ਼ੀ ਦੇਣ ਵਾਲੇ ਹਾਰਮੋਨਸ ਰਲੀਜ਼ ਹੁੰਦੇ ਹਨ।

ਕਾਫੀ ਸਮੇਂ ਤੋਂ ਸਾਇਕਲਿੰਗ ਕਰ ਰਹੇ ਰਿਟਾਇਰਡ ਇੰਜ:ਕਿ੍ਸ਼ਨ ਗਰਗ ਅਤੇ ਰਮਨ ਗੁਪਤਾ ਨੇ ਦੱਸਿਆ ਸਾਇਕਲਿੰਗ ਇੱਕ ਖੁਸ਼ੀ ਦਾ ਸਾਧਨ ਹੀ ਨਹੀਂ ਸਿਹਤ ਚ ਬਦਲਾਅ ਲਈ ਹੈਰਾਨੀਜਨਕ ਕਸਰਤ ਵੀ ਹੈ ਇਸ ਨਾਲ ਸ਼ੂਗਰ, ਬਲੱਡ ਪੈ੍ਸ਼ਰ ਵਰਗੀਆਂ ਨਾਮੁਰਾਦ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ 

ਵਾਤਾਵਰਣ ਪ੍ਰੇਮੀ ਬਲਵੀਰ ਅਗਰੋਈਆ ਅਤੇ ਪ੍ਰਵੀਨ ਟੋਨੀ ਸ਼ਰਮਾਂ ਨੇ ਦੱਸਿਆ ਕਿ ਟਰਾਂਸਪੋਰਟੇਸ਼ਨ ਲਈ ਸਾਇਕਲ ਦੀ ਵਰਤੋਂ ਨਾਲ ਪ੍ਰਦੂਸ਼ਨ ਰਹਿਤ ਵਾਤਾਵਰਣ ਬਣਦਾ ਹੈ ਜਿਸ ਨਾਲ ਕਈ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਸਮਾਜਸੇਵੀ ਬਿੱਕਰ ਮਘਾਨੀਆ ਨੇ ਸਾਇਕਲਿੰਗ ਸੰਬੰਧੀ ਤਜਰਬਿਆਂ ਨੂੰ ਸਾਂਝਿਆਂ ਕਰਦਿਆਂ ਕਿਹਾ ਕਿ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਲੋਕਾਂ ਨੂੰ ਲੰਬੇ ਸਮੇਂ ਤੋਂ ਸਾਇਕਲ ਚਲਾਉਣ ਲਈ ਜਾਗਰੂਕ ਕਰਨ ਦਾ ਸ਼ਲਾਘਾਯੋਗ ਉਦਮ ਕਰ ਰਹੇ ਹਨ ਜਿਸਦੇ ਨਤੀਜੇ ਵਜੋਂ ਹਰ ਵਰਗ ਅਤੇ ਉਮਰ ਦੇ ਲੋਕ ਸਾਇਕਲ ਚਲਾਉਣ ਲੱਗ ਗਏ ਹਨ ਉਹ ਖੁਦ ਵੀ ਹਰ ਰੋਜ਼ ਸਾਇਕਲ ਚਲਾਉਣ ਲਈ ਜਾਂਦੇ ਹਨ।ਇਸ ਮੌਕੇ ਰਮਨ ਗੁਪਤਾ, ਰਾਧੇ ਸ਼ਿਆਮ, ਜਗਤ ਰਾਮ ਗਰਗ, ਪ੍ਰਵੀਨ ਟੋਨੀ ਸ਼ਰਮਾਂ, ਕਿ੍ਸ਼ਨ ਗਰਗ, ਬਲਵੀਰ ਅਗਰੋਈਆ ਸਮੇਤ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here