ਮਾਨਸਾ 06 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ)ਜਰਨੈਲ ਸਿੰਘ ਈਕੋ ਵੀਲਰ ਸਾਇਕਲ ਗਰੁੱਪ ਮਾਨਸਾ ਦੇ ਮੈਂਬਰਾਂ ਨੇ ਅੱਜ ਮਾਨਸਾ ਬੱਸ ਸਟੈਂਡ ਤੋਂ ਭਾਈ ਦੇਸਾ ਤੋਂ ਵਾਪਸ ਮਾਨਸਾ ਤੱਕ 32 ਕਿਲੋਮੀਟਰ ਸਾਇਕਲਿੰਗ ਕਰਦਿਆਂ ਲੋਕਾਂ ਨੂੰ ਸਾਇਕਲ ਚਲਾਉਣ ਲਈ ਪ੍ਰੇਰਿਤ ਕੀਤਾ। ਇਹ ਜਾਣਕਾਰੀ ਦਿੰਦਿਆਂ ਸਾਇਕਲਿਸਟ ਹੈਪੀ ਟੈਕਸਲਾ ਤੇ ਆਲਮ ਨੇ ਦੱਸਿਆ ਕਿ ਈਕੋ ਵੀਲਰ ਸਾਇਕਲ ਗਰੁੱਪ ਦੇ ਮੈਂਬਰ ਪਿਛਲੇ ਕਈ ਸਾਲਾਂ ਤੋਂ ਹਰ ਰੋਜ਼ ਤੀਹ ਤੋ ਵੱਧ ਕਿਲੋਮੀਟਰ ਸਾਇਕਲਿੰਗ ਕਰਦਿਆਂ ਵੱਖ-ਵੱਖ ਪਿੰਡਾਂ ਦੇ ਧਾਰਮਿਕ ਸਥਾਨਾਂ ਤੇ ਜਾ ਕੇ ਲੋਕਾਂ ਨੂੰ ਸਾਇਕਲ ਚਲਾਉਣ ਲਈ ਪ੍ਰੇਰਿਤ ਕਰਦੇ ਹਨ ਅਤੇ ਐਤਵਾਰ ਵਾਲੇ ਦਿਨ ਇਹ ਸਾਇਕਲ ਰਾਈਡ ਚਾਲੀ ਤੋਂ ਪੰਜਾਹ ਕਿਲੋਮੀਟਰ ਤੱਕ ਕੀਤੀ ਜਾਂਦੀ ਹੈ। ਸਾਇਕਲੀਸਟ ਲੋਕ ਰਾਮ ਨੇ ਦੱਸਿਆ ਕਿ ਹਰੇਕ ਇਨਸਾਨ ਨੂੰ ਸਾਇਕਲਿੰਗ ਕਰਨੀ ਚਾਹੀਦੀ ਹੈ ਤਾਂ ਕਿ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਵਰਗੀਆਂ ਨਾਮੁਰਾਦ ਬੀਮਾਰੀਆਂ ਤੋਂ ਛੁਟਕਾਰਾ ਮਿਲ ਸਕੇ।ਸਾਇਕਲੀਸਟ ਜਰਨੈਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਇਕਲ ਚਲਾਉਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਤੇ ਬੀਮਾਰੀਆ ਦੂਰ ਭੱਜਦੀਆ ਹਨ ।ਗਰੁੱਪ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਦੀ ਪ੍ਰੇਰਣਾ ਸਦਕਾ ਪਿਛਲੇ ਲੰਬੇ ਸਮੇ ਤੋ 50 ਤੋ ਉਪਰ ਮੈਬਰ ਇਸ ਸਾਇਕਲ ਗਰੁੱਪ ਨਾਲ ਜੁੜੇ ਹੋਏ ਹਨ ਜੋ ਕਿ ਨੋਜਵਾਨਾ ਨੂੰ ਨਸਿਆ ਤੋ ਦੂਰ ਰਹਿਕੇ ਚੰਗੇ ਰਾਹੀ ਪੈਣ ਲਈ ਤੇ ਸਾਇਕਲ ਚਲਾਉਣ ਲਈ ਮਾਰਗ ਦਰਸ਼ਨ ਕਰਦੇ ਹਨ।ਸਾਇਕਲਿਸਟ ਗੁਰਪ੍ਰੀਤ ਭੁੱਚਰ ਤੇ ਡਾ ਭਰਪੂਰ ਸਿੰਘ ਨੇ ਕਿਹਾ ਕਿ ਸਾਇਕਲ ਅੱਜ ਦੇ ਸਮੇ ਦੀ ਜਰੂਰਤ ਹੈ ਹਰੇਕ ਵਿਅਕਤੀ ਨੂੰ ਘੱਟੋ ਘੱਟ ਇੱਕ ਦਿਨ ਸਾਰਾ ਦਿਨ ਆਪਨੇ ਕੰਮ ਕਾਜ ਸਾਇਕਲ ਤੇ ਕਰਨੇ ਚਾਹਿੰਦੇ ਹਨ ਇਸ ਨਾਲ ਇੱਕ ਦਾ ਜਿਥੇ ਵਾਤਾਵਰਨ ਪ੍ਰਦੂਸਨ ਰਹਿਤ ਰਵੇਗਾ ਉਥੇ ਸਰੀਰ ਵੀ ਰਿਸਟ ਪੁਸਟ ਰਵੇਗਾ। ਇਸ ਮੋਕੇ ਜਰਨੈਲ ਸਿੰਘ ,ਲੋਕ ਰਾਮ ,ਬਲਜੀਤ ਕੜਵਲ ,ਗੁਰਪ੍ਰੀਤ ਭੁੱਚਰ ,ਡਾ ਭਰਪੂਰ ਸਿੰਘ ,ਲੋਕ ਰਾਮ ,ਹੈਪੀ ਟੈਕਸਲਾ ,ਬੋਬੀ ,ਲੱਖਣ ਬਾਂਸਲ ਤੇ ਹੋਰ ਸਾਇਕਲਿਸਟ ਹਾਜਰ ਸਨ।