
ਮਾਨਸਾ 19 ਨਵੰਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਲੋਕਾਂ ਨੂੰ ਸਾਇਕਲਿੰਗ ਲਈ ਪ੍ਰੇਰਿਤ ਕਰਨ ਲਈ ਨੇੜੇ ਤੇੜੇ ਦੇ ਧਾਰਮਿਕ ਸਥਾਨਾਂ ਤੇ ਜਾ ਕੇ ਲੋਕਾਂ ਨੂੰ ਸਾਇਕਲਿੰਗ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ ਇਸੇ ਲੜੀ ਤਹਿਤ ਅੱਜ ਗਰੁੱਪ ਦੇ ਸੀਨੀਅਰ ਮੈਂਬਰ ਸੁਰਿੰਦਰ ਬਾਂਸਲ ਦੀ ਅਗਵਾਈ ਹੇਠ ਸਾਇਕਲਿੰਗ ਉਪਰੰਤ ਡੇਰਾ ਸ਼੍ਰੀ ਸੁਖਦੇਵ ਮੁਨੀ ਜੀ ਵਿਖੇ ਜਾ ਕੇ ਨਤਮਸਤਕ ਹੋਏ ਅਤੇ ਜੁੜੀ ਸੰਗਤ ਨੂੰ ਸਾਇਕਲ ਚਲਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡੇਰਾ ਮੁਖੀ ਸ਼੍ਰੀ ਸੁਖਦੇਵ ਮੁਨੀ ਜੀ ਨੇ ਦੱਸਿਆ ਕਿ ਇਸ ਸਥਾਨ ਤੇ 1991 ਤੋਂ ਲਗਾਤਾਰ ਸ਼੍ਰੀ ਅਖੰਡ ਪਾਠ ਚਲ ਰਹੇ ਹਨ ਅਤੇ ਅੱਜ ਬਾਬਾ ਕਿਰਪਾਲ ਮੁਨੀ ਜੀ ਦੀ ਯਾਦ ਵਿੱਚ 6937ਵੇਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਹਨ।
ਇਸ ਮੌਕੇ ਸਾਇਕਲਿੰਗ ਲਈ ਜਾਗਰੂਕ ਕਰਦਿਆਂ ਸੰਜੀਵ ਪਿੰਕਾ ਨੇ ਦੱਸਿਆ ਕਿ ਗਰੁੱਪ ਦੇ ਮੈਂਬਰ ਲੰਬੇ ਸਮੇਂ ਤੋਂ ਲੋਕਾਂ ਨੂੰ ਸਾਇਕਲਿੰਗ ਲਈ ਪ੍ਰੇਰਿਤ ਕਰਦੇ ਆ ਰਹੇ ਹਨ ਉਹਨਾਂ ਦੱਸਿਆ ਕਿ ਸਾਇਕਲਿੰਗ ਨਾਲ ਸ਼ੂਗਰ ਅਤੇ ਬਲੱਡ ਪੈ੍ਸ਼ਰ ਵਰਗੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ ਅਤੇ ਵਾਤਾਵਰਣ ਵੀ ਦੂਸ਼ਿਤ ਨਹੀਂ ਹੁੰਦਾ ਇਸ ਲਈ ਹਰੇਕ ਵਿਅਕਤੀ ਨੂੰ ਹਰ ਰੋਜ਼ ਸਾਇਕਲਿੰਗ ਕਰਨੀ ਚਾਹੀਦੀ ਹੈ ਇਹ ਇੱਕ ਲਾਹੇਵੰਦ ਕਸਰਤ ਹੈ।
ਇਸ ਮੌਕੇ ਡਾਕਟਰ ਅਮਰੀਕ ਸਿੰਘ,ਰਮਨ ਗੁਪਤਾ, ਕਿ੍ਸ਼ਨ ਮਿੱਤਲ, ਡਾਕਟਰ ਸੁਨੀਲ, ਸੰਜੀਵ ਕੁਮਾਰ, ਸੋਹਣ ਲਾਲ, ਸੁਰਿੰਦਰ ਬਾਂਸਲ, ਸੰਜੀਵ ਪਿੰਕਾ ਹਾਜ਼ਰ ਸਨ।
