
ਫਗਵਾੜਾ 16 ਸਤੰਬਰ(ਸਾਰਾ ਯਹਾਂ/ਸ਼ਿਵ ਕੌੜਾ) ਸ਼੍ਰੀ ਵਿਸ਼ਵਕਰਮਾ ਧੀਮਾਨ ਸਭਾ ਰਜਿ. ਫਗਵਾੜਾ ਦੀ ਮੀਟਿੰਗ ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਰ, ਬੰਗਾ ਰੋਡ, ਫਗਵਾੜਾ ਵਿਖੇ ਸਭਾ ਦੇ ਪ੍ਰਧਾਨ ਪ੍ਰਦੀਪ ਧੀਮਾਨ ਦੀ ਪ੍ਰਧਾਨਗੀ ਹੇਠ ਹੋਈ। ਅਰੁਣ ਰੂਪਰਾਏ ਦੀ ਦੇਖ-ਰੇਖ ਹੇਠ ਹੋਈ ਮੀਟਿੰਗ ਦੌਰਾਨ 17 ਸਤੰਬਰ ਦਿਨ ਮੰਗਲਵਾਰ ਨੂੰ ਮਨਾਏ ਜਾ ਰਹੇ ਸਾਲਾਨਾ ਸ਼੍ਰੀ ਵਿਸ਼ਵਕਰਮਾ ਪੂਜਾ ਦਿਵਸ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਪ੍ਰਧਾਨ ਪ੍ਰਦੀਪ ਧੀਮਾਨ ਨੇ ਦੱਸਿਆ ਕਿ ਸਾਲਾਨਾ ਪੂਜਾ ਦਿਵਸ ਮੌਕੇ ਕਰਵਾਏ ਜਾਣ ਵਾਲੇ ਧਾਰਮਿਕ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਸਵੇਰੇ ਹਵਨ ਯੱਗ ਕੀਤਾ ਜਾਵੇਗਾ ਅਤੇ ਹਮੇਸ਼ਾ ਦੀ ਤਰ੍ਹਾਂ ਸੰਗਤਾਂ ਮੰਦਿਰ ਵਿੱਚ ਮੱਥਾ ਟੇਕਣਗੀਆਂ ਅਤੇ ਭਗਵਾਨ ਸ਼੍ਰੀ ਵਿਸ਼ਵਕਰਮਾ ਦਾ ਆਸ਼ੀਰਵਾਦ ਲੈਣਗੀਆਂ। ਭਜਨਾਂ ਰਾਹੀਂ ਭਗਵਾਨ ਵਿਸ਼ਵਕਰਮਾ ਦੀ ਮਹਿਮਾ ਦਾ ਗਾਇਨ ਵੀ ਕੀਤਾ ਜਾਵੇਗਾ। ਇਸ ਮੌਕੇ ਸਭਾ ਦੇ ਸਰਪ੍ਰਸਤ ਰਮੇਸ਼ ਧੀਮਾਨ, ਜਸਪਾਲ ਸਿੰਘ ਲਾਲ ਅਤੇ ਬਲਵੰਤ ਰਾਏ ਧੀਮਾਨ ਤੋਂ ਇਲਾਵਾ ਜਨਰਲ ਸਕੱਤਰ ਸੁਭਾਸ਼ ਧੀਮਾਨ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਪਾਲ ਧੀਮਾਨ, ਮੀਤ ਪ੍ਰਧਾਨ ਗੁਰਨਾਮ ਸਿੰਘ ਜੁਤਲਾ, ਭੁਪਿੰਦਰ ਸਿੰਘ ਜੰਡੂ, ਇੰਦਰਜੀਤ ਸਿੰਘ ਮਠਾੜੂ, ਪ੍ਰਸ਼ਾਂਤ ਧੀਮਾਨ ਆਦਿ ਹਾਜ਼ਰ ਸਨ। , ਨਰਿੰਦਰ ਸਿੰਘ ਤਤੌਰ, ਸੁਰਿੰਦਰ ਸਿੰਘ ਕਲਸੀ, ਨਰਿੰਦਰ ਸਿੰਘ ਭੱਚੂ, ਰਵਿੰਦਰ ਸਿੰਘ ਪਨੇਸਰ, ਮਧੂ ਸੂਦਨ ਧੀਮਾਨ, ਅਮੋਲਕ ਸਿੰਘ ਝੀਤਾ, ਸੁਖਦੇਵ ਸਿੰਘ ਚੱਗਰ, ਸੁਖਵੰਤ ਸਿੰਘ ਘਟੌਰਾ, ਗੁਰਪ੍ਰੀਤ ਸਿੰਘ ਲਾਲ, ਗੁਰਮੁਖ ਸਿੰਘ ਲਾਲ, ਹਰਜੀਤ ਸਿੰਘ ਭਮਰਾ, ਬਲਵਿੰਦਰ ਸਿੰਘ ਰਤਨ ਆਦਿ ਹਾਜ਼ਰ ਸਨ। ਮੌਜੂਦ ਸਨ।
