*ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ‘ਚ ਜਬਰਦਸਤ ਹੰਗਾਮਾ, ਸਥਿਤੀ ਸੰਭਾਲਣ ਲਈ ਪੁਲਿਸ ਤੇ ਨੀਮ ਫੌਜੀ ਬਲ ਬੁਲਾਏ*

0
143

ਨਵੀਂ ਦਿੱਲੀ 18,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼) : ਦਿੱਲੀ ਦੇ ਰਕਾਬਗੰਜ ਗੁਰਦੁਆਰਾ ਕੰਪਲੈਕਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿੱਚ ਅੱਜ ਜ਼ਬਰਦਸਤ ਹੰਗਾਮਾ ਹੋਇਆ। ਇਸ ਦਫ਼ਤਰ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਵਿਚਾਲੇ ਤਿੱਖੀ ਝੜਪ ਚੱਲ ਰਹੀ ਹੈ।

ਆਖਰ ਕੀ ਹੈ ਪੂਰਾ ਵਿਵਾਦ –
ਰਕਾਬਗੰਜ ਸਾਹਿਬ ਗੁਰਦੁਆਰੇ ਦੀ ਹਦੂਦ ਵਿੱਚ ਧਾਰਮਿਕ ਸਿਆਸੀ ਪਾਰਟੀਆਂ ਦੇ ਦਫ਼ਤਰ ਹਨ। ਕਈ ਸਾਲਾਂ ਤੋਂ ਅਕਾਲੀ ਦਲ ਬਾਦਲ ਦਾ ਦਫਤਰ ਇੱਥੇ ਬਣਿਆ ਹੈ। ਹੁਣ ਕੁਝ ਹਫਤੇ ਪਹਿਲਾਂ ਦਿੱਲੀ ਅਕਾਲੀ ਦਲ ਦੇ ਸਾਰੇ ਅਹੁਦੇਦਾਰਾਂ ਤੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਅਸਤੀਫਾ ਦੇ ਕੇ ਆਪਣੀ ਨਵੀਂ ਪਾਰਟੀ ਅਕਾਲੀ ਦਲ ਦਿੱਲੀ ਸਟੇਟ ਬਣਾ ਲਈ ਸੀ। ਦਫਤਰ ਦੇ ਬਾਹਰ ਲੱਗੇ ਬੋਰਡ ਦਾ ਨਾਮ ਵੀ ਹਟਾ ਦਿੱਤਾ ਗਿਆ ਤੇ ਅਕਾਲੀ ਦਲ ਦਾ ਨਾਂ ਦਿੱਲੀ ਸਟੇਟ ਲਿਖ ਦਿੱਤਾ ਗਿਆ।

ਇਸ ਬਾਰੇ ਜਦੋਂ ਅਕਾਲੀ ਦਲ ਬਾਦਲ ਦੇ ਆਗੂਆਂ ਨੂੰ ਪਤਾ ਲੱਗਾ ਤਾਂ ਉਹ ਭੜਕ ਉੱਠੇ। ਹਰਮੀਤ ਕਾਲਕਾ ਵੱਲੋਂ ਪਾਰਟੀ ਛੱਡਣ ਤੋਂ ਬਾਅਦ ਅਵਤਾਰ ਸਿੰਘ ਹਿੱਤ ਨੂੰ ਚਾਰਜ ਦਿੱਤਾ ਗਿਆ ਹੈ। ਅਕਾਲੀ ਦਲ ਨੇ ਦਿੱਲੀ ਰਾਜ ਦੇ ਲੋਕਾਂ ‘ਤੇ ਜ਼ਬਰਦਸਤੀ ਕਬਜ਼ਾ ਕਰਨ ਦਾ ਦੋਸ਼ ਲਗਾਇਆ ਤੇ ਜਿੱਥੇ ਨਾਮ ਲਿਖਿਆ ਹੋਇਆ ਸੀ, ਉਥੇ ਚਿੱਟਾ ਪੇਂਟ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਕਾਫੀ ਵਿਵਾਦ ਛਿੜ ਗਿਆ।

ਮਾਹੌਲ ਵਿਗੜਦਾ ਦੇਖ ਦਿੱਲੀ ਪੁਲਿਸ ਤੇ ਨੀਮ ਫੌਜੀ ਬਲਾਂ ਦੇ ਜਵਾਨ ਵੀ ਉਥੇ ਪਹੁੰਚ ਗਏ ਤੇ ਮੌਕੇ ਨੂੰ ਸਥਿਤੀ ਨੂੰ ਸੰਭਾਲਿਆ। ਅਕਾਲੀ ਦਲ ਬਾਦਲ ਦੇ ਆਗੂਆਂ ਦਾ ਕਹਿਣਾ ਹੈ ਕਿ 1979 ਤੋਂ ਇਹ ਦਫ਼ਤਰ ਬਾਦਲ ਦਲ ਦਾ ਹੈ ਤੇ ਹੁਣ ਵੀ ਉਨ੍ਹਾਂ ਦਾ ਹੈ। ਅਕਾਲੀ ਦਲ ਦਿੱਲੀ ਸਟੇਟ ਦੇ ਲੋਕਾਂ ਨੇ ਇਸ ‘ਤੇ ਕਬਜ਼ਾ ਕਰ ਲਿਆ ਹੈ ਤੇ ਹੁਣ ਜਦੋਂ ਤੋਂ ਉਨ੍ਹਾਂ ਨੇ ਨਵੀਂ ਪਾਰਟੀ ਬਣਾਈ ਹੈ, ਉਨ੍ਹਾਂ ਨੂੰ ਇਹ ਦਫ਼ਤਰ ਖਾਲੀ ਕਰਨਾ ਪਵੇਗਾ।

ਇਸ ਦੇ ਨਾਲ ਹੀ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਮਾਇਤੀ ਅਵਤਾਰ ਸਿੰਘ ਹਿੱਤ ਦਾ ਕਹਿਣਾ ਹੈ ਕਿ ਇਹ ਦਫ਼ਤਰ ਕਾਨੂੰਨੀ ਤੌਰ ’ਤੇ ਉਨ੍ਹਾਂ ਦਾ ਹੈ ਤੇ ਸਾਰੇ ਕਾਗਜ਼ਾਤ ਉਨ੍ਹਾਂ ਕੋਲ ਹਨ। ਇਸ ਤੋਂ ਪਹਿਲਾਂ ਸਰਨਾ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਸ ਸਮੇਂ ਵੀ ਅਸੀਂ ਦਫ਼ਤਰ ਖਾਲੀ ਕਰਵਾ ਲਿਆ ਸੀ।

LEAVE A REPLY

Please enter your comment!
Please enter your name here