ਮਾਨਸਾ, 10 ਜਨਵਰੀ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸ਼੍ਰੀ ਹਰ-ਹਰ ਮਹਾਂਦੇਵ ਸੇਵਾ ਮੰਡਲ (ਰਜਿ.) ਮਾਨਸਾ ਵੱਲੋਂ ਰਾਮ ਜਨਮ ਭੂੰਮੀ ਅਯੋਧਿਆ ਲਈ 13 ਜਨਵਰੀ ਤੋਂ 23 ਜਨਵਰੀ ਤੱਕ ਵਿਸ਼ਾਲ ਭੰਡਾਰਾ ਲਗਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਸ਼੍ਰੀ ਹਰ-ਹਰ ਮਹਾਂਦੇਵ ਸੇਵਾ ਮੰਡਲ (ਰਜਿ.) ਮਾਨਸਾ ਦੇ ਸਰਪ੍ਰਸਤ ਮੁਨੀਸ਼ ਬੱਬੀ ਦਾਨੇਵਾਲਿਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਗਤ ਗੁਰੂ ਸ਼੍ਰੀ ਰਾਮ ਭੱਧਰਾ ਅਚਾਰਿਆ ਜਿੰਨ੍ਹਾ ਨੇ ਪਿੱਛਲੇ ਸਾਲ ਜਨਵਰੀ ਵਿੱਚ 1008 ਕੁੰਢ ਹਨੂੰਮਾਨ ਯਗ ਅਤੇ ਕਥਾ ਸਮਾਗਮ ਰਾਜਿਸਥਾਨ ਸਾਲਾਸਰ ਵਿਖੇ ਕੀਤਾ ਸੀ। ਉਨ੍ਹਾਂ ਵੱਲੋਂ ਰਾਮ ਜਨਮ ਭੂੰਮੀ ਅਯੋਧਿਆ ਵਿਖੇ 1008 ਹਵਨ ਕੁੰਢ ਯਗ ਅਤੇ ਕਥਾ ਸਮਾਗਮ 14 ਜਨਵਰੀ ਤੋਂ 22 ਜਨਵਰੀ ਤੱਕ ਕੀਤਾ ਜਾ ਰਿਹਾ ਹੈ।
ਨਾਰੀਅਲ ਪੂਜਨ ਦੀ ਰਸਮ ਅਸ਼ੋਕ ਦਾਨੇਵਾਲੀਆ ਅਤੇ ਤਰਸੇਮ ਚੰਦ ਪੱਪੂ ਨੇ ਕੀਤੀ।
ਝੰਡਾ ਪੂਜਨ ਬਿੰਦਰਪਾਲ, ਚੰਦਰਕਾਂਤ ਕੂਕੀ, ਅਮਰ ਜਿੰਦਲ ਅਤੇ ਪੰਡਤ ਉੱਤਮ ਕੁਮਾਰ ਸ਼ਾਸਤਰੀ ਨੇ ਕੀਤੀ।
ਤਕਰੀਬਨ 100 ਬੰਦਿਆਂ ਤੋਂ ਜਿਆਦਾ ਜੱਥਾ ਅਤੇ 3 ਟਰੱਕ ਮਾਨਸਾ ਤੋਂ ਇੱਕ ਟਰੱਕ ਗਾਜ਼ੀਆਬਾਦ ਤੋਂ ਲੰਗਰ ਲਈ ਰਾਸ਼ਨ ਸਮਗਰੀ ਭੱਰਕੇ ਸ਼੍ਰੀ ਰਾਮ ਜਨਮ ਭੂੰਮੀ ਅਯੋਧਿਆ ਲਈ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਮੱਖਣ ਲਾਲ ਸਾਬਕਾ ਜ਼ਿਲ੍ਹਾ ਪ੍ਰਧਾਨ ਬੀ ਜੇ ਪੀ ਅਤੇ ਪਰਸ਼ੋਤਮ ਬਾਂਸਲ ਨੇ ਦਿੱਤੀ ਹਰੀ ਝੰਡੀ ਦੇ ਕੇ ਰਵਾਨਾਂ ਕੀਤਾ।
ਅੰਤ ਵਿੱਚ ਪ੍ਰਧਾਨ ਅਰੁਣ ਕੁਮਾਰ ਬਿੱਟੂ ਨੇ ਰਾਮ ਭਗਤ ਸਮੂਹ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੀ ਹਰ-ਹਰ ਮਹਾਂਦੇਵ ਸੇਵਾ ਮੰਡਲ (ਰਜਿ.) ਮਾਨਸਾ ਵੱਲੋਂ ਲਗਾਤਾਰ ਅਮਰਨਾਥ ਜੀ ਦੀ ਪਵਿੱਤਰ ਗੁਫਾ ਤੇ ਹਰ ਸਾਲ ਲੰਗਰ ਲਗਾਇਆ ਜਾ ਰਿਹਾ ਹੈ ਅਤੇ ਹੁਣ ਰਾਮ ਜਨਮ ਭੂੰਮੀ ਅਯੋਧਿਆ ਵਿਖੇ ਲੰਗਰ ਲਗਾਉਣ ਲਈ ਤੁਹਾਡੇ ਸਹਿਯੋਗ ਮੈਂ ਧੰਨਵਾਦ ਕਰਦਾ ਹਾਂ ਅਤੇ ਉਮੀਦ ਰੱਖਦਾ ਹਾਂ ਕਿ ਇਸੇ ਤਰ੍ਹਾਂ ਤੁਸੀਂ ਆਪਣਾ ਸਹਿਯੋਗ ਦਿੰਦੇ ਰਹੋਗੇ। ਇਸ ਮੌਕੇ ਤੇ ਅਸ਼ੋਕ ਗਰਗ ਪ੍ਰਧਾਨ ਅਗਰਵਾਲ ਸਭਾ, ਵਿਨੋਦ ਭੰਮਾ ਪ੍ਰਧਾਨ ਸਨਾਤਨ ਧਰਮ ਸਭਾ, ਵਿਵੇਕ ਕੁਮਾਰ, ਗਿਆਨ ਚੰਦ, ਕੌਸਲ ਕੁਮਾਰ, ਇੰਦਰਜੀਤ ਇੰਦਾ, ਸਿਕਾਲੀ, ਅਜੈ, ਜੀਵਨ ਕੁਮਾਰ, ਲਾਲੀ, ਅਜੈ ਦਾਨੇਵਾਲੀਆ, ਰੌਕੀ, ਵਰਿੰਦਰ ਕੁਮਾਰ, ਪੱਪੀ, ਕਾਲਾ ਸੋਢੀ, ਅਨਿਲ ਕੁਮਾਰ, ਰਿੰਕੂ, ਆਮਣਾ, ਗੁਰਪ੍ਰੀਤ ਸਿੰਘ, ਕਿੱਟੀ ਨੇ ਨੱਚ ਟੱਪ ਕੇ ਭਜਨ ਬੰਦਗੀ ਕੀਤੀ।