*ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਵਿਖੇ ਸ਼੍ਰੀ ਰਾਮ ਲੀਲਾ ਮੰਚਨ ਦੇ ਪਹਿਲੇ ਦਿਨ ਕਰਵਾਇਆ ਗਿਆ ਹਵਨ*

0
38

30 ਸਤੰਬਰ ਤੋਂ 13 ਅਕਤੂਬਰ ਤੱਕ ਰਾਤ 9 ਵਜੇ ਦਿਖਾਈ ਜਾਵੇਗੀ ਸ਼੍ਰੀ ਰਾਮ ਜੀ ਦੀ ਲੀਲਾ : ਪ੍ਰਵੀਨ ਗੋਇਲ

*ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਕੀਤਾ ਜਾਵੇਗਾ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ : ਅਸ਼ੋਕ ਗਰਗ*

ਮਾਨਸਾ, 30 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ)
ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਮਾਨਸਾ ਵਿਖੇ ਸ਼੍ਰੀ ਰਾਮ ਲੀਲਾ ਜੀ ਦੇ ਮੰਚਨ ਦੇ ਪਹਿਲੇ ਦਿਨ ਸਵੇਰੇ ਕਲੱਬ ਦੀ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਸ਼੍ਰੀ ਅਸ਼ੋਕ ਗਰਗ ਪ੍ਰਧਾਨ ਅਤੇ ਸ਼੍ਰੀ ਪ੍ਰਵੀਨ ਗੋਇਲ ਵੱਲੋਂ ਕਲੱਬ ਵਿਖੇ ਹਵਨ ਕਰਵਾਇਆ ਗਿਆ ਅਤੇ ਕਲੱਬ ਦੀ ਸੁਨਿਹਰੀ ਸਟੇਜ ਦਾ ਡਰਾਪ ਪੂਜਨ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਸ਼੍ਰੀ ਅਸੋ਼ਕ ਗਰਗ ਅਤੇ ਪ੍ਰਧਾਨ ਸ਼੍ਰੀ ਪ੍ਰਵੀਨ ਗੋਇਲ ਨੇ ਦੱਸਿਆ ਕਿ 30 ਸਤੰਬਰ ਨੂੰ ਸ਼੍ਰੀ ਰਾਮ ਲੀਲਾ ਮੰਚਨ ਦਾ ਪਹਿਲਾ ਦਿਨ ਹੈ ਅਤੇ ਹਮੇਸ਼ਾਂ ਦੀ ਤਰ੍ਹਾਂ ਪ੍ਰਮਾਤਮਾ ਦਾ ਆਸ਼ੀਰਵਾਦ ਲੈਣ ਲਈ ਕੱਲਬ ਵਿਖੇ ਹਵਨ ਕਰਵਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਸੰਤੋਸ਼ੀ ਮਾਤਾ ਮੰਦਿਰ ਦੇ ਪੁਜਾਰੀ ਅਤੇ ਕਲੱਬ ਦੇ ਸੀਨੀਅਰ ਮੈਂਬਰ ਪੰਡਿਤ ਸ਼੍ਰੀ ਪੁਨੀਤ ਸ਼ਰਮਾ ਗੋਗੀ ਜੀ ਵੱਲੋਂ ਪਵਿੱਤਰ ਮੰਤਰਾਂ ਦੇ ਉਚਾਰਨ ਨਾਲ ਹਵਨ ਕਰਵਾਇਆ ਗਿਆ।ਉਨ੍ਹਾਂ ਦੱਸਿਆ ਕਿ ਸ਼੍ਰੀ ਰਾਮ ਲੀਲਾ ਦਾ ਮੰਚਨ 30 ਸਤੰਬਰ ਤੋਂ ਲੈ ਕੇ 13 ਅਕਤੂਬਰ 2024 ਤੱਕ ਹੋਵੇਗਾ।ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਰਾਤ 9 ਵਜੇ ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਦੀ ਸੁਨਿਹਰੀ ਸਟੇਜ ਤੋਂ ਸ਼੍ਰੀ ਰਾਮ ਲੀਲਾ ਜੀ ਦੇਖਣ ਲਈ ਜ਼ਰੂਰ ਪਹੁੰਚਣ।ਉਨ੍ਹਾਂ ਦੱਸਿਆ ਕਿ ਕਲੱਬ ਵੱਲੋਂ ਹਰ ਸਾਲ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਸ਼੍ਰੀ ਰਾਮ ਲੀਲਾ ਜੀ ਦਾ ਆਯੋਜਨ ਕੀਤਾ ਜਾਂਦਾ ਹੈ।
ਕਲੱਬ ਦੀ ਐਕਟਰ ਬਾਡੀ ਦੇ ਪ੍ਰਧਾਨ ਸ਼੍ਰੀ ਵਰੁਣ ਬਾਂਸਲ ਵੀਨੂੰ ਨੇ ਦੱਸਿਆ ਕਿ ਕਲੱਬ ਦੇ ਕਲਾਕਾਰਾਂ ਵੱਲੋਂ ਕਾਫ਼ੀ ਦਿਨਾਂ ਦੀ ਮਿਹਨਤ ਨਾਲ ਰਿਹਰਸਲਾਂ ਕਰਕੇ ਸ਼੍ਰੀ ਰਾਮ ਲੀਲਾ ਜੀ ਨੂੰ ਲੋਕਾਂ ਸਾਹਮਣੇ ਪੇਸ਼ ਕਰਨ ਦੀ ਹਰ ਸੰਭਵ ਕੋਸਿ਼ਸ਼ ਕੀਤੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਇਸ ਵਾਰ ਵੀ ਪਿਛਲੇ ਕਰੀਬ ਇੱਕ ਮਹੀਨੇ ਤੋਂ ਕੱਲਬ ਦੇ ਡਾਇਰੈਕਟਰਜ਼ ਸ਼੍ਰੀ ਪ੍ਰਵੀਨ ਸ਼ਰਮਾ ਟੋਨੀ, ਸ਼੍ਰੀ ਵਿਨੋਦ ਪਠਾਨ, ਸ਼੍ਰੀ ਕੇ.ਸੀ. ਸ਼ਰਮਾ, ਸ਼੍ਰੀ ਮੁਕੇਸ਼ ਬਾਂਸਲ ਅਤੇ ਸ਼੍ਰੀ ਤਰਸੇਮ ਕੁਮਾਰ ਹੋਂਡਾ ਦੀ ਅਗਵਾਈ ਵਿੱਚ ਮੈਂਬਰਾਂ ਵੱਲੋਂ ਸਖ਼ਤ ਮਿਹਨਤ ਕੀਤੀ ਗਈ ਹੈ। ਇਸ ਤੋਂ ਇਲਾਵਾ ਕਲੱਬ ਦੇ ਸੰਗੀਤ ਨਿਰਦੇਸ਼ਕ ਸ਼੍ਰੀ ਸੇਵਕ ਸੰਦਲ, ਸ਼੍ਰੀ ਮੋਹਨ ਸੋਨੀ ਅਤੇ ਸ਼੍ਰੀ ਅਮਨ ਕੁਮਾਰ ਵੱਲੋਂ ਕਲਾਕਾਰਾਂ ਨੂੰ ਬਿਹਤਰੀਨ ਸੰਗੀਤਕ ਮਾਹੌਲ ਵਿੱਚ ਗਾਇਕੀ ਦੇ ਢੰਗ ਸਿਖਾਏ ਗਏ ਹਨ, ਤਾਂ ਜੋ ਬਹੁਤ ਸੁਚੱਜੇ ਢੰਗ ਨਾਲ ਸ਼੍ਰੀ ਰਾਮ ਲੀਲਾ ਦਿਖਾਈ ਜਾ ਸਕੇ।
ਇਸ ਮੌਕੇ ਸੀਨੀਅਰ ਵਾਇਸ ਪ੍ਰਧਾਨ ਪ੍ਰੇਮ ਕੁਮਾਰ, ਵਾਇਸ ਪ੍ਰਧਾਨ ਸੁਰਿੰਦਰ ਨੰਗਲੀਆ, ਸਰਪ੍ਰਸਤ ਹੁਕਮ ਚੰਦ ਮੌੜਾਂ ਵਾਲੇ ਤੇ ਡਾ. ਮਾਨਵ ਜਿੰਦਲ, ਕੈਸ਼ੀਅਰ ਸੁਸ਼ੀਲ ਕੁਮਾਰ ਵਿੱਕੀ, ਡਾਇਰੈਕਟਰ ਪ੍ਰਵੀਨ ਸ਼ਰਮਾ ਟੋਨੀ, ਵਿਨੋਦ ਪਠਾਨ, ਮੁਕੇਸ਼ ਬਾਂਸਲ, ਤਰਸੇਮ ਕੁਮਾਰ ਹੋਂਡਾ, ਰਾਜ ਕੁਮਾਰ ਰਾਜੀ, ਰਾਜੇਸ਼ ਪੂੜਾ, ਕ੍ਰਿਸ਼ਨ ਕੁਮਾਰ ਮਾਸਟਰ, ਵਿਪਨ ਕੁਮਾਰ ਅਰੋੜਾ, ਵਿਸ਼ਾਲ ਸ਼ਰਮਾ ਵਿੱਕੀ, ਗਗਨਦੀਪ ਕੁਮਾਰ ਵਿੱਕੀ, ਗੋਰਵ ਬਜਾਜ, ਗੋਰਾ ਸ਼ਰਮਾ, ਨਰੇਸ਼ ਬਾਂਸਲ, ਰਿੰਕੂ ਬਾਂਸਲ, ਆਰਿਅਨ ਸ਼ਰਮਾ, ਅਸ਼ੋਕ ਕੁਮਾਰ ਟੀਟਾ, ਅਨੀਸ਼ ਕੁਮਾਰ, ਜੀਵਨ ਜੁਗਨੀ, ਦੀਪੂ ਕੁਮਾਰ, ਚੇਤਨ, ਸਾਹਿਲ, ਜਸ਼ਨ, ਧਰੁਵ, ਦੀਪਕ, ਬੰਟੀ, ਰਮੇਸ਼ ਕੁਮਾਰ ਮੇਸ਼ੀ ਤੋਂ ਇਲਾਵਾ ਕੱਲਬ ਦੇ ਹੋਰ ਅਹੁਦੇਦਾਰ ਤੇ ਮੈਂਬਰ ਮੌਜੂਦ ਸਨ।

LEAVE A REPLY

Please enter your comment!
Please enter your name here