ਮਾਨਸਾ ਅਕਤੂਬਰ 03 (ਸਾਰਾ ਯਹਾਂ/ਜੋਨੀ ਜਿੰਦਲ): ਸ਼੍ਰੀ ਸੁਭਾਸ਼ ਡਰਾਮੈਟਿਕ ਕੱਲਬ ਮਾਨਸਾ ਵਿਖੇ 3 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਸ਼੍ਰੀ ਰਾਮ ਲੀਲਾ ਦੇ ਮੰਚਨ ਦੇ ਪਹਿਲੇ ਦਿਨ ਸਵੇਰੇ ਕਲੱਬ ਦੇ ਪ੍ਰਧਾਨ ਸ਼੍ਰੀ ਪ੍ਰਵੀਨ ਗੋਇਲ ਅਤੇ ਚੇਅਰਮੈਨ ਸ਼੍ਰੀ ਅਸ਼ੋਕ ਗਰਗ ਵੱਲੋਂ ਕੱਲਬ ਵਿਖੇ ਹਵਨ ਕਰਵਾਇਆ ਗਿਆ ਅਤੇ ਡਰਾਪ ਪੂਜਨ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਅਤੇ ਚੇਅਰਮੈਨ ਨੇ ਦੱਸਿਆ ਕਿ 3 ਅਕਤੂਬਰ ਨੂੰ ਸ਼੍ਰੀ ਰਾਮ ਲੀਲਾ ਮੰਚਨ ਦਾ ਪਹਿਲਾ ਦਿਨ ਹੈ ਅਤੇ ਹਮੇਸ਼ਾਂ ਦੀ ਤਰ੍ਹਾਂ ਪ੍ਰਮਾਤਮਾ ਦਾ ਆਸ਼ੀਰਵਾਦ ਲੈਣ ਲਈ ਅੱਜ ਕੱਲਬ ਵਿਖੇ ਹਵਨ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਡਿਤ ਸ਼੍ਰੀ ਪੁਨੀਤ ਸ਼ਰਮਾ ਵੱਲੋਂ ਪਵਿੱਤਰ ਮੰਤਰਾਂ ਰਾਹੀਂ ਅੱਜ ਦਾ ਹਵਨ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਸ਼੍ਰੀ ਰਾਮ ਲੀਲਾ ਦਾ ਮੰਚਨ 03 ਅਕਤੂਬਰ ਤੋਂ ਲੈ ਕੇ 16 ਅਕਤੂਬਰ 2021 ਤੱਕ ਹੋਵੇਗਾ।
ਉਨ੍ਹਾਂ ਦੱਸਿਆ ਕਿ ਕਲੱਬ ਵੱਲੋਂ ਹਰ ਸਾਲ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਸ਼੍ਰੀ ਰਾਮ ਲੀਲਾ ਜੀ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਕਲੱਬ ਦੇ ਕਲਾਕਾਰਾਂ ਵੱਲੋਂ ਕਾਫ਼ੀ ਦਿਨਾਂ ਦੀ ਮਿਹਨਤ ਨਾਲ ਰਿਹਰਸਲਾਂ ਕਰਕੇ ਸ਼੍ਰੀ ਰਾਮ ਲੀਲਾ ਜੀ ਨੂੰ ਲੋਕਾਂ ਸਾਹਮਣੇ ਪੇਸ਼ ਕਰਨ ਦੀ ਹਰ ਸੰਭਵ ਕੋਸਿ਼ਸ਼ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਪਿਛਲੇ ਕਰੀਬ ਇੱਕ ਮਹੀਨੇ ਤੋਂ ਕੱਲਬ ਦੇ ਡਾਇਰੈਕਟਰਜ਼ ਸ਼੍ਰੀ ਪ੍ਰਵੀਨ ਸ਼ਰਮਾ ਟੋਨੀ, ਸ਼੍ਰੀ ਕੇ.ਸੀ. ਸ਼ਰਮਾ ਅਤੇ ਸ਼੍ਰੀ ਸੋਨੂੰ ਰੱਲਾ ਦੀ ਅਗਵਾਈ ਵਿੱਚ ਮੈਂਬਰਾਂ ਵੱਲੋਂ ਸਖ਼ਤ ਮਿਹਨਤ ਕੀਤੀ ਗਈ ਹੈ ਤਾਂ ਜੋ ਬਹੁਤ ਸੁਚੱਜੇ ਢੰਗ ਨਾਲ ਸ਼੍ਰੀ ਰਾਮ ਲੀਲਾ ਦਿਖਾਈ ਜਾ ਸਕੇ।
ਇਸ ਮੌਕੇ ਸੀਨੀਅਰ ਵਾਇਸ ਪ੍ਰਧਾਨ ਸ਼੍ਰੀ ਪ੍ਰੇਮ ਕੁਮਾਰ, ਪ੍ਰਧਾਨ ਐਕਟਰ ਬਾਡੀ ਸ਼੍ਰੀ ਸੁਰਿੰਦਰ ਨੰਗਲੀਆ, ਜਨਰਲ ਸੈਕਟਰੀ ਸ਼੍ਰੀ ਧਰਮਪਾਲ ਸ਼ੰਟੂ, ਚੇਅਰਮੈਨ ਅਨੁਸ਼ਾਸਨ ਕਮੇਟੀ ਸ਼੍ਰੀ ਪਰਮਜੀਤ ਜਿੰਦਲ, ਸਰਪ੍ਰਸਤ ਸ਼੍ਰੀ ਹੁਕਮ ਚੰਦ, ਕੈਸ਼ੀਅਰ ਸ਼੍ਰੀ ਵਿਜੇ ਕੁਮਾਰ, ਵਾਈਸ ਪ੍ਰਧਾਨ ਐਕਟਰ ਬਾਡੀ ਸ਼੍ਰੀ ਮੁਕੇਸ਼ ਬਾਂਸਲ ਤੇ ਰਾਜੇਸ਼ ਪੁੜਾ, ਸੈਕਟਰੀ ਸ਼੍ਰੀ ਮਨੋਜ ਅਰੋੜਾ, ਪ੍ਰੈਸ ਸਕੱਤਰ ਸ਼੍ਰੀ ਬਲਜੀਤ ਸ਼ਰਮਾ ਤੇ ਡਾ. ਵਿਕਾਸ ਸ਼ਰਮਾ, ਸਟੇਜ਼ ਸਕੱਤਰ ਸ਼੍ਰੀ ਅਰੁਣ ਅਰੋੜਾ ਤੇ ਸ਼੍ਰੀ ਬਲਜੀਤ ਸ਼ਰਮਾ, ਨਾਈਟ ਇੰਚਾਰਜ ਸ਼੍ਰੀ ਅਮਨ ਗੁਪਤਾ, ਸ਼੍ਰੀ ਮੋਹਨ ਸੋਨੀ, ਸ਼੍ਰੀ ਵਿਪਨ ਕੁਮਾਰ ਤੋਂ ਇਲਾਵਾ ਕੱਲਬ ਦੇ ਹੋਰ ਅਹੁਦੇਦਾਰ ਤੇ ਮੈਂਬਰ ਮੌਜੂਦ ਸਨ।