ਮਾਨਸਾ 22 ਅਕਤੂਬਰ (ਸਾਰਾ ਯਹਾਂ/ਜੋਨੀ ਜਿੰਦਲ):ਸਥਾਨਕ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਦੀ ਸੁਨਿਹਰੀ ਸਟੇਜ ਵਲੋਂ ਰਾਮ ਲੀਲਾ ਦੀ ਨੌਵੀਂ ਨਾਇਟ ਵਿੱਚ ਅੱਜ ਸ਼ਵਰੀ ਉਧਾਰ, ਸ਼੍ਰੀ ਹਨੂੰਮਾਨ ਮਿਲਣ, ਸੁਗਰੀਵ ਮਿੱਤਰਤਾ,ਬਾਲੀ ਸੁਗਰੀਵ ਦੇ ਯੁੱਧ ਦਾ ਆਨੰਦ ਮਾਣਿਆ
ਅੱਜ ਦੀ ਨੌਵੀਂ ਨਾਇਟ ਦਾ ਉਦਘਾਟਨ ਅਰਪਿਤ ਚੋਧਰੀ ਚੇਅਰਮੈਨ ਦੇ ਜੇ ਆਰ ਮਲੇਨੀਅਮ ਅਤੇ ਫੈਕਟਰੀ ਆਊਟਲੈੱਟ ਮਲੇਨੀਅਮ ਸਿਟੀ ਨੰਗਲ ਕਲੋਨੀ ਅਤੇ ਡਾ ਅਕੁੰਸ਼ ਗੁਪਤਾ ਡਾ ਮੇਘਨਾ ਗੁਪਤਾ ਚੁਸਪਿੰਦਰ ਚਹਿਲ ਜਰਨਲ ਸੈਕਟਰੀ ਪੰਜਾਬ ਯੁੱਥ ਕਾਂਗਰਸ ਅਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਤੇ ਵਿਜੈ ਸਿੰਗਲਾ ਪ੍ਰਧਾਨ ਨਗਰ ਕੌਂਸਲ ਮਾਨਸਾ ਅਤੇ ਉਹਨਾਂ ਦੇ ਸੁੱਪਤਰ ਰਾਘਵ ਸਿੰਗਲਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ ਕਲੱਬ ਦੇ ਚੇਅਰਮੈਨ ਅਸ਼ੋਕ ਗਰਗ, ਅਤੇ ਕਲੱਬ ਦੇ ਪ੍ਰਧਾਨ ਪ੍ਰਵੀਨ ਗੋਇਲ ਕੈਸ਼ੀਅਰ ਸੁਸ਼ੀਲ ਕੁਮਾਰ ਵਿੱਕੀ ਅਤੇ ਐਕਟਰ ਬੋਡੀ ਦੇ ਪ੍ਰਧਾਨ ਰਾਜ ਕੁਮਾਰ ਰਾਜੀ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ
ਅੱਜ ਨਾਇਟ ਸ਼ੁਭ ਆਰੰਭ ਸ਼੍ਰੀ ਰਾਮ ਲਛਮਣ ਅਤੇ ਹਨੂੰਮਾਨ ਜੀ ਦੀ ਆਰਤੀ ਕਰਕੇ ਕੀਤਾ ਗਿਆ ਨਾਇਟ ਵਿੱਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਸ਼ਵਰੀ ਉਧਾਰ,ਬਾਲੀ ਸੁਗਰੀਵ ਯੁੱਧ ਹੋਇਆ, ਸ਼੍ਰੀ ਰਾਮ ਚੰਦਰ ਜੀ ਨੇ ਬਾਲੀ ਬਧ ਕੀਤਾ ਅਤੇ ਲਛਮਣ ਜੀ ਦਾ ਸੁਗਰੀਵ ਨੂੰ ਰਾਜ ਤਿਲਕ ਕਰਨਾ ਅਤੇ ਹਨੂੰਮਾਨ ਜੀ ਨੂੰ ਸੀਤਾ ਮਾਤਾ ਦੀ ਖੋਜ ਲਈ ਲੰਕਾ ਭੇਜਣਾ ਸਾਰੇ ਸੀਨ ਦੇਖਣ ਯੋਗ ਸਨ,
ਸ਼੍ਰੀ ਰਾਮ ਜੀ ਦੀ ਭੂਮਿਕਾ ਵਿਚ ਵਿਪਨ ਅਰੋੜਾ, ਲਛਮਣ ਸੋਨੂੰ ਰੱਲਾ, ਅਤੇ ਸ਼ਵਰੀ ਤਰਸੇਮ ਹੋਂਡਾ,ਬਾਲੀ ਭਾਰਤ ਭੂਸ਼ਨ ਬੰਟੀ , ਸੁਗਰੀਵ ਮਾਸਟਰ ਮੋਨੂ ਸ਼ਰਮਾ, ਤਾਰਾ ਗਗਨ, ਛੋਟੇ ਅੰਗਦ ਦੀ ਭੂਮਿਕਾ ਬਾਲ ਕਲਾਕਾਰ ਦੀਪਕ ਅਤੇ ਬ੍ਰਾਹਮਣ ਸ਼ੈਟੀ ਅਰੋੜਾ ਅਤੇ ਗੁਰੂ ਮਨੋਜ ਅਰੋੜਾ ਆਪਣੇ ਰੋਲ ਬਹੁਤ ਬਾਖੂਬੀ ਨਾਲ ਨਿਭਾਏ ਕਲੱਬ
] ਪ੍ਰੈਸ ਸਕੱਤਰ ਬਲਜੀਤ ਸ਼ਰਮਾ ਨੇ ਦੱਸਿਆ ਕਿ ਇਹਨਾਂ ਸਾਰੇ ਸੀਨਾ ਦੀ ਸਫਲਤਾ ਲਈ ਸਾਡੇ ਡਾਇਰੈਕਟਰ ਡਾਇਰੈਕਟਰ ਪ੍ਰਵੀਨ ਟੋਨੀ ਸ਼ਰਮਾ, ਵਿਨੋਦ ਪਠਾਨ , ਮੁਕੇਸ਼ ਬਾਂਸਲ ਦੀ ਕਈ ਮਹੀਨਿਆਂ ਦੀ ਮਿਹਨਤ ਹੈ ਅਤੇ ਸਟੇਜ ਸੰਚਾਲਕ ਦੀ ਭੂਮਿਕਾ ਅਰੁਣ ਅਰੋੜਾ ਅਤੇ ਬਲਜੀਤ ਸ਼ਰਮਾ ਨੇ ਸਾਂਝੇ ਤੌਰ ਤੇ ਨਿਭਾਈਂ