
ਮਾਨਸਾ 21 ਅਕਤੂਬਰ (ਸਾਰਾ ਯਹਾ/ਜੋਨੀ ਜਿੰਦਲ) ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਰਜਿ ਮਾਨਸਾ ਵਲੋਂ ਹਲਾਤਾਂ ਨੂੰ ਦੇਖਦਿਆਂ ਸ਼੍ਰੀ ਰਾਮ ਲੀਲਾ ਜੀ ਮੰਚਨ ਨਾ ਕਰਨ ਦਾ ਕਮੇਟੀ ਵੱਲੋਂ ਫ਼ੈਸਲਾ ਕੀਤਾ ਗਿਆ ਅਤੇ ਮੰਗਲਵਾਰ ਦੀ ਰਾਤ ਨੂੰ ਹਵਨ ਕਰਵਾ ਕੇ ਲੰਗਰ ਲਗਾਇਆ ਗਿਆ ਹੀ ਸਾਲ ਅੱਸੂ ਦੇ ਨਰਾਤਿਆਂ ਵਿਚ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਕੀਤਾ ਜਾਂਦਾ ਹੈ ਅਤੇ ਇਸ ਸਾਲ ਕੋਰੋਨਾ ਦੀ ਭਿਆਨਕ ਬੀਮਾਰੀ ਦੇਸ਼ ਵਿਚ ਫ਼ੈਲਣ ਕਰਨ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਰਜਿ ਮਾਨਸਾ ਦੀ ਮੈਨੇਜਮੈਂਟ ਕਮੇਟੀ ਵੱਲੋਂ ਐਕਟਰ ਬੋਡੀ ਦੀ ਆਪਸੀ ਗੱਲਬਾਤ ਕਰਕੇ ਇਹ ਫੈਸਲਾ ਕੀਤਾ ਕਿ ਹਾਲਤਾਂ ਦੇ ਮੱਦੇਨਜ਼ਰ ਸ਼੍ਰੀ ਰਾਮ ਲੀਲਾ ਦਾ ਮੰਚਨ ਨਹੀਂ ਕੀਤਾ ਜਾਵੇਗਾ ਪਰ ਇਹ ਫੈਸਲਾ ਕੀਤਾ ਗਿਆ ਕਿ ਹਰ ਸਾਲ ਦੀ ਤਰ੍ਹਾਂ ਪੂਰੀ ਮਰਿਆਦਾ ਅਨੁਸਾਰ ਕਲੱਬ ਵਲੋਂ ਹਵਨ ਯੱਗ ਕਰਵਾਇਆ

ਜਾਵੇ ਅਤੇ ਮੰਗਲਵਾਰ ਦੀ ਰਾਤ ਨੂੰ ਹਵਨ ਕਰਵਾਇਆ ਗਿਆ ਅਤੇ ਕਲੱਬ ਦੇ ਸਾਰੇ ਸਾਰੇ ਮੈਂਬਰਾਂ ਅਤੇ ਮੈਨੇਜਮੈਂਟ ਦੇ ਅਹੁਦੇਦਾਰਾਂ ਵੀ ਸ਼ਮੂਲੀਅਤ ਕੀਤੀ ਅਤੇ ਸਾਰੇ ਐਕਟਰ ਬੋਡੀ ਦੇ ਪ੍ਰਧਾਨ ਅਤੇ ਬਾਕੀ ਮੈਂਬਰਾਂ ਨੇ ਭਾਗ ਲਿਆ ਅਤੇ ਹਵਨ ਪੂਜਿਆ ਪੰਡਤ ਜੈ ਦੇਵ ਸ਼ਰਮਾ ਨੇ ਕਲੱਬ ਦੇ ਚੇਅਰਮੈਨ ਸ੍ਰੀ ਅਸ਼ੋਕ ਗਰਗ ਤੋਂ ਸੰਪੂਰਨ ਕਰਵਿਆ ਅਤੇ ਅਤੇ ਇਸ ਮੋਕੇ ਐਕਟਰ ਬੋਡੀ ਦੇ ਮੈਨੇਜਮੈਂਟ ਦੇ ਸਾਰੇ ਮੈਂਬਰ ਹਾਜ਼ਰ

ਸਨ ਕਲੱਬ ਵੱਲੋਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਅਗਲੇ ਸਾਲ ਅੱਸੂ ਦੇ ਨਰਾਤਿਆਂ ਵਿਚ ਸ਼੍ਰੀ ਭਗਵਾਨ ਰਾਮ ਚੰਦਰ ਜੀ ਦੀ ਕਿਰਪਾ ਨਾਲ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਧੂਮਧਾਮ ਨਾਲ ਕੀਤਾ ਜਾਵੇਗਾ ਅਤੇ ਮੈਨੇਜਮੈਂਟ ਵਲੋਂ ਉਹਨਾਂ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਜਿਨ੍ਹਾਂ ਇਸ ਭਿਆਨਕ ਬੀਮਾਰੀ ਵਿਚ ਆਪਣੀ ਜਾਨ ਪ੍ਰਵਾਹ ਨਾ ਕਰਦਿਆਂ ਲੋਕਾਂ ਸੇਵਾ ਕੀਤੀ ਗਈ
