*ਸ਼੍ਰੀ ਸ਼ਿਵ ਤ੍ਰਿਵੈਣੀ ਕਾਵੜ ਸੰਘ ਮਾਨਸਾ ਵੱਲੋਂ ਹਰਿਦੁਆਰ ਤੋਂ ਪਾਵਨ ਗੰਗਾਂ ਜਲ ਲਿਆਉਣ ਲਈ 60 ਸ਼ਿਵ ਭਗਤਾਂ ਦਾ ਜੱਥਾ ਕੀਤਾ ਰਵਾਨਾ*

0
68

ਮਾਨਸਾ, 29 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸ਼੍ਰੀ ਸ਼ਿਵ ਤ੍ਰਿਵੈਣੀ ਕਾਵੜ ਸੰਘ ਮਾਨਸਾ ਵੱਲੋਂ ਹਰਿਦੁਆਰ ਤੋਂ ਪਾਵਨ ਗੰਗਾਂ ਜਲ  ਲਿਆਉਣ ਲਈ  60 ਸ਼ਿਵ ਭਗਤਾਂ ਦਾ ਜੱਥਾ ਸ਼ਿਵ ਤ੍ਰਿਵੈਣੀ ਮੰਦਰ ਕੋਲੋਂ ਸੰਘ ਦੇ ਪ੍ਰਧਾਨ ਭੂਸਨ ਕੁਮਾਰ ਦੀ ਅਗਵਾਈ ਹੇਠ ਰਵਾਨਾ ਕੀਤਾ ਗਿਆ। ਇਸ ਮੌਕੇ ਤੇ ਮੰਦਰ ਦੇ ਪੁਜਾਰੀ ਸ਼੍ਰੀ ਸੱਤਪਾਲ ਸ਼ਰਮਾ ਵੱਲੋਂ ਵਿਧੀ ਪੂਰਵਕ ਪੂਜਾ ਕਰਵਾਈ ਗਈ ਅਤੇ ਨਾਰੀਅਲ ਦੀ ਰਸਮ ਸ਼੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਵਿਨੋਦ ਭੰਮਾ ਅਤੇ ਝੰਡੀ ਦੀ ਰਸਮ ਸ਼ਿਵ ਤਿਵੈਣੀ ਮੰਦਰ ਕਮੇਟੀ ਦੇ ਪ੍ਰਧਾਨ ਰਵੀ ਕੁਮਾਰ ਮਾਖਾ ਨੇ ਕੀਤੀ। ਇਸ ਮੌਕੇ ਤੇ ਕਾਵੜ ਸੰਘ ਦੇ ਪ੍ਰਧਾਨ ਭੂਸ਼ਨ ਗਰਗ ਨੇ ਦੱਸਿਆ ਕਿ ਇਹ ਸ਼ਿਵ ਭਗਤ ਹਰਿਦੁਆਰ ਤੋਂ ਪੈਦਲ ਚੱਲ ਕੇ ਗੰਗਾ ਜਲ ਲੈ ਕੇ 2 ਅਗਸਤ ਦਿਨ ਸ਼ੁਕਰਵਾਰ ਨੂੰ ਮਾਨਸਾ ਪਹੁੰਚਣਗੇ ਤੇ ਵਿਸ਼ਾਲ ਰੱਥ ਯਾਤਰਾ ਰਾਹੀਂ ਬੱਸ ਸਟੈਂਡ ਤੋਂ ਸਾਰੇ ਬਜ਼ਾਰਾਂ ਵਿੱਚ ਹੁੰਦੀ ਹੋਈ ਇਹ ਰੱਥ ਯਾਤਰਾ ਸ਼ਿਵ ਤ੍ਰਿਵੈਣੀ ਮੰਦਰ ਪਹੁੰਚੇਗੀ। ਇਹ ਸ਼ਿਵ ਭਗਤ ਮੰਦਰ ਪਹੁੰਚਕੇ ਸ਼ਿਵਲਿੰਗ ਤੇ ਜਲ ਅਭਿਸੇ਼ਕ ਕਰਨਗੇ।ਵਾਇਸ ਪ੍ਰਧਾਨ ਸੰਜੀਵ ਮਿੱਤਲ ਨੋਨੀ ਨੇ ਦੱਸਿਆ ਕਿ ਰਾਤ ਨੁੂੰ ਮੰਦਰ ਵਿਖੇ ਸ਼ਿਵ ਦਾ ਵਿਸ਼ਾਲ ਗੁਣਗਾਣ ਹੋਵੇਗਾ। ਇਹ ਗੁਣਗਾਣ ਸ਼੍ਰੀ ਸ਼ਕਤੀ ਕੀਰਤਨ ਮੰਡਲ ਜੈ ਮਾ ਮੰਦਿਰ ਵਾਲੇ ਕਰਨਗੇ ਅਤੇ ਮਸ਼ਹੁਰ ਭਜਨ ਗਾਇਕਾ ਸੁਨੇਹਾ ਸੋਨੀ ਐਂਡ ਪਾਰਟੀ ਸ਼ਿਵ ਦਾ ਗੁਣਗਾਣ ਕਰਨਗੇ। ਇਸ ਮੌਕੇ ਤੇ ਬਿੱਟੁੂ ਬਾਂਸਲ, ਹੈਪੀ ਮਿੱਤਲ, ਰੋਹਿਤ ਜਿੰਦਲ, ਨੀਰਜ ਕੁਮਾਰ, ਭਾਰਤ ਗੁਪਤਾ, ਵਿਨੋਦ ਬਾਂਸਲ, ਹੈਪੀ ਜਿੰਦਲ , ਡਾ.ਸਾਹਿਲ, ਬਿੱਟੂ ਕੁਮਾਰ , ਸੰਦੀਪ ਕੁਮਾਰ ,ਨੀਤਿਨ ਗੋਇਲ , ਅਸ਼ਕ ਜਿੰਦਲ , ਦਰਸ਼ਨ ਗੋਇਲ , ਸੁਰਿੰਦਰ ਪਿੰਟਾ, ਈਸ਼ਵਰ ਕਾਕਾ , ਰਮੇਸ਼ ਜਿੰਦਲ , ਨਰੇਸ਼ ਕੁਮਾਰ ,ਮੁਕੰਦੀ , ਨਰੇਸ਼ ਕੁਮਾਰ ਨੀਸ਼ਾ , ਵੇਦ ਪ੍ਰਕਾਸ਼ ਵੇਦਾ , ਰਮੇਸ਼ ਕੁਮਾਰ ਮੈਸੀ , ਬਿੰਦਰਪਾਲ ਗਰਗ ਤੇ ਸਮੂਹ ਮੈਂਬਰ ਹਾਜਰ ਸਨ।


LEAVE A REPLY

Please enter your comment!
Please enter your name here