
ਮਾਨਸਾ 24,ਅਗਸਤ (ਸਾਰਾ ਯਹਾਂ/ਜੋਨੀ ਜਿੰਦਲ ) : ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋਂ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਹਰ ਰੋਜ਼ ਜ਼ਰੂਰਤਮੰਦ ਲੋਕਾਂ ਨੂੰ ਲੰਗਰ ਵਰਤਾਇਆ ਜਾਂਦਾ ਹੈ।
ਅੱਜ ਦਾ ਭੰਡਾਰਾ ਸ਼੍ਰੀ ਕੰਵਲਜੀਤ ਸ਼ਰਮਾ ਜੀ (ਜਨਰਲ ਸਕੱਤਰ ਸ਼੍ਰੀ ਸਨਾਤਨ ਧਰਮ ਸਭਾ ਮਾਨਸਾ) ਤੇ ਸ਼੍ਰੀ ਧਰਮਜੀਤ ਸ਼ਰਮਾ ਜੀ( ਡੀ਼.ਆਰ ਸੰਨਜ਼ ਮੋਹਾਲੀ) ਅਤੇ ਪਰਿਵਾਰ ਵੱਲੋਂ ਆਪਣੇ ਸਤਿਕਾਰਯੋਗ ਪਿਤਾ ਸ਼੍ਰੀ ਹਰੀ ਚੰਦ ਸ਼ਰਮਾ ਜੀ (ਰਿਟਾਇਰ ਪੰਚਾਇਤ ਸਕੱਤਰ) ਦੀ ਤੇਰਵੀਂ ਬਰਸੀ ਮੌਕੇ ਲਗਾਇਆ ਗਿਆ।
ਮੰਦਰ ਦੇ ਪੁਜਾਰੀ ਵੱਲੋਂ ਵਿਛੜੀ ਆਤਮਾ ਦੀ ਸ਼ਾਂਤੀ ਲਈ ਸ਼ਾਂਤੀ ਪਾਠ ਕੀਤਾ ਗਿਆ।
ਇਸ ਬਾਅਦ ਭੰਡਾਰਾ ਕਮੇਟੀ ਦੇ ਸਹਿਯੋਗ ਨਾਲ ਵਰਤਾਇਆ ਗਿਆ।
