
ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋਂ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਪੁਰਾਣੀ ਅਨਾਜ਼ ਮੰਡੀ ਵਿਖੇ ਚੱਲ ਰਿਹਾ ਭੰਡਾਰਾ, ਜੋ ਹਰ ਰੋਜ਼ ਜ਼ਰੂਰਤਮੰਦ ਲੋਕਾਂ ਨੂੰ ਵਰਤਾਇਆ ਜਾਂਦਾ ਹੈ।
ਅੱਜ ਦਾ ਭੰਡਾਰਾ ਸ਼੍ਰੀ ਸੁਖਚੈਨ ਸਿੰਘ ਭੁੱਲਰ ਜੀ ਨੇ ਆਪਣੀ ਧਰਮਪਤਨੀ ਸਮੇਤ ਆਪਣੇ ਪੁੱਤਰ ਪਾਇਲਟ ਸ਼੍ਰੀ ਹਰਮਨਜੋਤ ਸਿੰਘ ਭੁੱਲਰ ਦੇ ਜਨਮ ਦਿਵਸ ਦੀ ਖੁਸ਼ੀ ਵਿੱਚ ਕਰਵਾਇਆ।

ਮੰਦਰ ਦੇ ਪੁਜਾਰੀ ਪੰਡਿਤ ਸ਼ੰਭੂ ਸ਼ਰਮਾ ਜੀ ਵੱਲੋਂ ਵਿਧੀਵਤ ਢੰਗ ਨਾਲ ਵੇਦ ਸ਼ਲੋਕਾਂ ਦੇ ਮੰਤਰਾਂ ਨਾਲ ਪੂਜਨ ਕਰਵਾਇਆ ਗਿਆ।
ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਦੇ ਅਹੁਦੇਦਾਰਾਂ ਅਤੇ ਕਾਰਜਕਾਰੀ ਮੈਂਬਰਾਂ ਵੱਲੋਂ ਭੁੱਲਰ ਪਰਿਵਾਰ ਨੂੰ ਚੁੰਨਰੀ ਅਤੇ ਸਨਮਾਨ ਪੱਤਰ ਨਾਲ ਸਨਮਾਨਿਤ ਕੀਤਾ ਗਿਆ।

ਇਸ ਬਾਅਦ ਭੁੱਲਰ ਪਰਿਵਾਰ ਵੱਲੋਂ ਜ਼ਰੂਰਤਮੰਦ ਲੋਕਾਂ ਨੂੰ ਭੰਡਾਰਾ ਵਰਤਾਇਆ ਗਿਆ।
ਇਸ ਮੌਕੇ ਸਭਾ ਦੇ ਪ੍ਰਧਾਨ ਰੁਲਦੂ ਰਾਮ ਨੰਦਗੜ੍ਹ,ਉਪ ਪ੍ਰਧਾਨ ਹਰੀ ਰਾਮ ਡਿੰਪਾ ਅਤੇ ਉਪ ਸਕੱਤਰ ਰਾਕੇਸ਼ ਕੁਮਾਰ ਬਿੱਟੂ ਵੱਲੋਂ ਸਾਰੇ ਮੈਂਬਰਾਂ ਅਤੇ ਸ਼ਹਿਰ ਨਿਵਾਸੀਆਂ ਨੂੰ ਆਪਣਾ ਜਨਮ ਦਿਨ , ਬੱਚਿਆਂ ਦਾ ਜਨਮ ਦਿਵਸ, ਵਿਆਹ ਦੀ ਵਰ੍ਹੇਗੰਢ ਅਤੇ ਆਪਣੇ ਤੋਂ ਵਿਛੜੇ ਪਿਆਰੇ ਬਜ਼ੁਰਗਾਂ ਦੀ ਯਾਦ ਵਿੱਚ ਭੰਡਾਰਾ ਕਰਵਾਉਣਾ ਚਾਹੀਦਾ ਹੈ।
ਇਸ ਮੌਕੇ ਬਲਵੀਰ ਸਿੰਘ ਅਗਰੋਈਆਂ, ਸੁਰਿੰਦਰ ਪਿੰਟਾ,ਜੈ ਕ੍ਰਿਸ਼ਨ,ਕਾਲੂ ਰਾਮ ਬਾਂਸਲ,ਯੁਕੇਸ਼ ਕੁਮਾਰ ਸੋਨੂੰ, ਮਨੀਸ਼ ਕੁਮਾਰ, ਸੰਜੀਵ ਕੁਮਾਰ ਲੱਕੀ, ਗੋਰਾ ਲਾਲ, ਕ੍ਰਿਸ਼ਨ ਬਾਂਸਲ,ਪ੍ਰੇਮ ਭੈਣੀ, ਸੰਨੀ ਗੋਇਲ ਆਦਿ ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਦੇ ਮੈਂਬਰ ਹਾਜ਼ਰ ਸਨ।
