ਮਾਨਸਾ 19 ਅਕਤੂਬਰ (ਸਾਰਾ ਯਹਾ / ਬਲਜੀਤ ਸ਼ਰਮਾ) ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਵਲੋਂ ਡੈਗੂ ਦਾ ਪ੍ਰਕੋਪ ਦੇਖਦੇ ਹੋਏ ਮੱਛਰ ਤੋਂ ਬਚਾਅ ਲਈ ਮਾਨਸਾ ਵਿੱਚ ਧੂਏਂ ਵਾਲੀ ਮਸ਼ੀਨ ਲਿਆਂਦੀ ਗਈ ਮਾਨਸਾ ਸਨਾਤਨ ਧਰਮ ਸਭਾ ਮਾਨਸਾ ਦੇ ਪ੍ਰਧਾਨ ਵਿਨੋਦ ਕੁਮਾਰ ਭੱਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਾਨਸਾ ਸ਼ਹਿਰ ਵਿਚ ਇੱਕ ਸਮੇਂ ਡੈਗੂ ਬੀਮਾਰੀ ਨਾਲ ਲੋਕਾਂ ਦਾ ਬਹੁਤ ਬੁਰਾ ਹਾਲ ਹੈ ਘਰ ਘਰ ਵਿਚ ਡੈਗੂ ਦੀ ਬੀਮਾਰੀ ਨਾਲ ਘਰਾਂ ਦੇ ਘਰ ਪੀੜਤ ਹਨ ਮਾਨਸਾ ਦੇ ਸਾਰੇ ਹਸਪਤਾਲਾਂ ਵਿਚ ਇਲਾਜ ਲਈ ਡੈਗੂ ਦੇ ਮਰੀਜ਼ ਹਨ ਅਤੇ ਇਸ ਸਮੱਸਿਆਂ ਦੇ ਹੱਲ ਲਈ ਸਨਾਤਨ ਧਰਮ ਸਭਾ ਮਾਨਸਾ ਨੇ ਇਸ ਬੀਮਾਰੀ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਧੂਏਂ ਵਾਲੀ ਮਸ਼ੀਨ ਜ਼ੋ ਇਸ ਵਿਚ ਡੈਗੂ ਦੇ ਮੱਛਰ ਤੋਂ ਬਚਾਅ ਲਈ ਦਵਾਈ ਫੋਗਿੰਗ ਕੀਤੀ ਜਾ ਰਹੀ ਹੈ ਤਾਂ ਜ਼ੋ ਲੋਕਾਂ ਨੂੰ ਇਸ ਭਿਆਨਕ ਬੀਮਾਰੀ ਤੋਂ ਬਚਾਅ ਜਾ ਸਕੇ ਅਤੇ ਸਨਾਤਨ ਧਰਮ ਸਭਾ ਦੇ ਮੰਦਿਰ ਲਕਸ਼ਮੀ ਨਰਾਇਣ ਮੰਦਿਰ ਵਿਚ ਅੱਜ ਇੱਕਠੇ ਮੈਂਬਰਾਂ ਨੂੰ ਫੋਗਿੰਗ੍ ਮਸ਼ੀਨ ਚਲਾ ਕੇ ਦਿਖਾਈ ਗਈ ਇਸ ਸਮੇਂ ਸਭਾ ਦੇ ਅਹੁਦੇਦਾਰ ਅਸ਼ੋਕ ਗਰਗ, ਵਿਸ਼ਾਲ ਜੈਨ ਗੋਲਡੀ, ਪ੍ਰੇਮ ਕਾਂਟੀ , ਬਿੰਦਰ ਪਾਲ, ਟੋਨੀ ਸ਼ਰਮਾ ਸਮਾਜ ਸੇਵੀ ਤੇ ਹੋਰ ਮੈਂਬਰ ਹਾਜ਼ਰ ਸਨ