*ਸ਼੍ਰੀ ਸਨਾਤਨ ਧਰਮ ਪ੍ਰਚਾਰ ਸੰਮਤੀ ਮਾਨਸਾ ਵੱਲੋਂ 18ਵਾਂ ਸ਼੍ਰੀ ਮਹਾਂ ਸ਼ਿਵਰਾਤਰੀ ਮਹਾਉਤਸਵ*

0
44

ਮਾਨਸਾ 24 ਜਨਵਰੀ  (ਸਾਰਾ ਯਹਾਂ/ਮੁੱਖ ਸੰਪਾਦਕ) ਸ਼੍ਰੀ ਸਨਾਤਨ ਧਰਮ ਪ੍ਰਚਾਰ ਸੰਮਤੀ ਮਾਨਸਾ ਵੱਲੋਂ 18ਵਾਂ ਸ਼੍ਰੀ ਮਹਾਂ ਸ਼ਿਵਰਾਤਰੀ ਮਹਾਉਤਸਵ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਇੱਕ ਭਰਵੀਂ ਮੀਟਿੰਗ ਨਾਨਕ ਮੱਲ ਧਰਮਸ਼ਾਲਾ ਨੇੜੇ ਰੇਲਵੇ ਸਟੇਸ਼ਨ ਵਿਖੇ ਹੋਈ ਵਧੇਰੇ ਜਾਣਕਾਰੀ ਦਿੰਦਿਆਂ ਸੰਮਤੀ ਦੇ ਪ੍ਰਧਾਨ ਇੰਦਰਸੈਨ ਅਕਲੀਆ ਅਤੇ ਜਨਰਲ ਸਕੱਤਰ ਕੰਵਲਜੀਤ ਸ਼ਰਮਾ ਨੇ ਦੱਸਿਆ ਕਿ ਇਸ ਸਮਾਗਮ ਸਬੰਧੀ ਝੰਡਾ ਪੂਜਨ ਸ਼੍ਰੀ ਸ਼ਿਵ ਅਭਿਸ਼ੇਕ ਅਤੇ ਸ਼੍ਰੀ ਪਾਰਦ ਸ਼ਿਵਲਿੰਗ ਪੂਜਨ ਮਿਤੀ 2 ਫ਼ਰਵਰੀ 2025 ਦਿਨ ਐਤਵਾਰ ਨੂੰ ਸ਼੍ਰੀ ਰਾਘਵਿੰਦਰ ਪੁਸ਼ਪਵਾਟਿਕਾ ਵੀਰ ਵਿਖੇ ਸਵੇਰੇ 9.30 ਵਜੇ ਕੀਤਾ ਜਾਵੇਗਾ।
05 ਫ਼ਰਵਰੀ 2025 ਤੋਂ 25 ਫ਼ਰਵਰੀ 2025 ਤੱਕ ਸਵੇਰੇ 4:30 ਵਜੇ ਤੋਂ ਪ੍ਰਭਾਤ ਫੇਰੀ ਰੋਜ਼ਾਨਾ ਸ਼੍ਰੀ ਰਾਘਵਿੰਦਰ ਪੁਸ਼ਪਵਾਟਿਕਾ ਵੀਰ ਨਗਰ ਤੋਂ ਆਰੰਭ ਹੋਇਆ ਕਰੇਗੀ। ਪ੍ਰਭਾਤ ਫ਼ੇਰੀ ਦੀ ਪਾਲਕੀ ਵਿੱਚ ਸੁਸ਼ੋਭਿਤ ਭਗਵਾਨ ਸ਼੍ਰੀ ਸ਼ਿਵ ਜੀ ਦੇ ਸੁੰਦਰ ਸਰੂਪ ਨਾਲ ਆਪਣੇ ਘਰਾਂ ਵਿੱਚ ਬਿਰਾਜਮਾਨ ਸ਼੍ਰੀ ਲੱਡੂ ਗੋਪਾਲ ਜੀ ਦੇ ਦਰਸ਼ਨ ਅਤੇ ਮਿਲਾਪ ਕਰਵਾਓ। ਇਸ ਨਿੱਘੇ ਮਿਲਾਪ ਦੀ ਖੁਸ਼ੀ ਵਿੱਚ ਹਰੇਕ ਸ਼੍ਰੀ ਲੱਡੂ ਗੋਪਾਲ ਜੀ ਨੂੰ ਅਣਮੋਲ ਉਪਹਾਰ ਦਿੱਤਾ ਜਾਵੇਗਾ। ਪ੍ਰਭਾਤ ਫ਼ੇਰੀ ਦੌਰਾਨ 36 ਤੀਰਥ ਸਥਾਨਾਂ ਦਾ ਜਲ ਵਿਤਰਣ ਕੀਤਾ ਜਾਵੇਗਾ ਤਾਂ ਜੋ ਸ਼ਹਿਰ ਨਿਵਾਸੀ ਇਸ ਪਵਿੱਤਰ ਜਲ ਨੂੰ ਸ਼੍ਰੀ ਮਹਾਂਸ਼ਿਵਰਾਤਰੀ ਵਾਲੇ ਦਿਨ ਸ਼ਿਵਲਿੰਗ ਤੇ ਅਰਪਣ ਕਰ ਸਕਣ। 26 ਫ਼ਰਵਰੀ 2025 ਦਿਨ ਬੁੱਧਵਾਰ ਨੂੰ ਸ਼੍ਰੀ ਮਹਾਂ ਸ਼ਿਵਰਾਤਰੀ ਵਾਲੇ ਦਿਨ ਸ਼੍ਰੀ ਰਾਘਵਿੰਦਰ ਪੁਸ਼ਪਵਾਟਿਕਾ ਮੰਦਰ ਵਿਖੇ ਹਵਨ ਯੱਗ ਜਲ ਅਭਿਸ਼ੇਕ ਅਤੇ ਵਿਸ਼ਾਲ ਸ਼ੋਭਾ ਯਾਤਰਾ ਸਾਰੇ ਸ਼ਹਿਰ ਵਿੱਚ ਕੀਤੀ ਜਾਵੇਗੀ। ਸ਼੍ਰੀ ਮਹਾਂ ਸ਼ਿਵਰਾਤਰੀ ਦੀ ਰਾਤ 8 ਵਜੇ ਤੋਂ ਪ੍ਰਭੂ ਇੱਛਾ ਤੱਕ ਗਊਸ਼ਾਲਾ ਭਵਨ ਵਿੱਚ ਸਮਰਾਟ ਸ਼੍ਰੀ ਸ਼ਿਵ ਸੰਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ, ਗੁਣਗਾਣ ਕਰਨ ਲਈ ਮਿੱਠੀ ਆਵਾਜ਼ ਦੇ ਮਾਲਕ ਹਰਿਆਣਾ ਦੇ ਪ੍ਰਸਿੱਧ ਭਜਨ ਗਾਇਕ ਹਰਵਿੰਦਰ ਰਾਣਾ ਜੀ ਪਹੁੰਚ ਰਹੇ ਹਨ।
ਇਸ ਮੀਟਿੰਗ ਵਿੱਚ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਮੈਂਬਰ ਅਤੇ ਸੰਮਤੀ ਦੇ ਮੈਂਬਰ  ਹਾਜ਼ਿਰ ਸਨ।

LEAVE A REPLY

Please enter your comment!
Please enter your name here