ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ ) : ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸੰਮਤੀ ਦੇ ਪ੍ਰਧਾਨ ਇੰਦਰਸੈਨ ਅਕਲੀਆਂ ਅਤੇ ਜਨਰਲ ਸਕੱਤਰ ਕੰਵਲਜੀਤ ਸ਼ਰਮਾ ਨੇ ਦੱਸਿਆ ਕਿ ਅੱਜ ਦੂਜੇ ਦਿਨ ਦੀ ਪ੍ਰਭਾਤ ਫੇ਼ਰੀ ਦਾ ਸ਼ੁਭ ਆਰੰਭ ਸ਼੍ਰੀ ਰਾਘਵਿੰਦਰ ਪੁਸ਼ਪਵਾਟਿਕਾ ਵੀਰ ਨਗਰ ਮਾਨਸਾ ਤੋਂ ਅੰਮ੍ਰਿਤ ਵੇਲੇ ਸਵੇਰੇ 5 ਵਜੇ ਕੀਤਾ ਗਿਆ।
ਇਸ ਤੋਂ ਬਾਅਦ ਫ਼ੇਰੀ ਸ਼ਹਿਰ ਦੀਆਂ ਗਲ਼ੀਆਂ ਬਜ਼ਾਰਾਂ ਵਿੱਚੋਂ ਸ਼੍ਰੀ ਤੁਲਸੀ ਮਹਾਂਰਾਣੀ ਦਾ ਗੁਣਗਾਨ ਕਰਦੀ ਹੋਈ ਭਗਵਾਨ ਸ਼੍ਰੀ ਪਰਸ਼ੁੂਰਾਮ ਮੰਦਰ ਵਨਵੇ ਟ੍ਰੈਫ਼ਿਕ ਰੋਡ ਵਿਖੇ ਪੁੱਜੀ ਜਿੱਥੇ ਮੰਦਰ ਕਮੇਟੀ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸ਼ਾਹੀ ਸਵਾਗਤ ਕੀਤਾ ਗਿਆ।
ਅੱਜ ਦਾ ਸ਼੍ਰੀ ਤੁਲਸੀ ਪੂਜਨ ਪਰਿਵਾਰ ਸਮੇਤ ਸ਼੍ਰੀ ਰੋਹਿਤ ਬਾਂਸਲ ਪ੍ਰਧਾਨ ਭਾਜਪਾ ਮੰਡਲ ਮਾਨਸਾ ਵੱਲੋਂ ਕੀਤਾ ਗਿਆ।
ਮਹਾਂਰਾਣੀ ਤੁਲਸੀ ਜੀ ਇਸ ਭੂਮੀ ਤੇ ਭਗਵਾਨ ਦਾ ਸਾਕਸ਼ਾਤ ਸਰੂਪ ਹੈ। ਇਸ ਦਾ ਪੱਤਾ ਪੱਤਾ ਡਾਲੀ ਡਾਲੀ ਪੂਜਨ ਯੋਗ ਹੈ।ਇਹ ਸਾਨੂੰ ਦਿਨ ਰਾਤ ਆਕਸੀਜਨ ਪ੍ਰਦਾਨ ਕਰਦੀ ਹੈ, ਅਨੇਕਾਂ ਬਿਮਾਰੀਆਂ ਵਿੱਚ ਲਾਭਦਾਇਕ ਹੈ।
ਇਸ ਮੌਕੇ ‘ਲਹਿਰ ਲਹਿਰ ਲਹਿਰਾਏ ਰੇ ਮੇਰੇ ਆਂਗਨ ਕੀ ਤੁਲਸੀ’, “ਤੁਲਸੀ ਮਹਾਂਰਾਣੀ ਨਮੋਂ ਨਮੋਂ” “ਸਾਰੇ ਰਲ਼ ਮਿਲ਼ ਕੇ ਬੋਲੋ ਜੈਕਾਰਾ ਮਾਈ ਦਾ” “ਆਲ਼ੀ ਰੀ ਮੋਹੇ ਲਾਗੇ ਵਿਰੰਦਾਵਨ ਨੀਕੋ” ਆਦਿ ਭਜਨ ਗਾਕੇ ਮਹਿਲਾ ਮੰਡਲਾਂ ਅਤੇ ਸਮੁੱਚੇ ਸ਼ਹਿਰ ਦੀਆਂ ਭਜਨ ਮੰਡਲੀਆਂ ਨੇ ਸ਼੍ਰੀ ਤੁਲਸੀ ਮਹਾਂਰਾਣੀ ਦਾ ਗੁਣਗਾਨ ਕੀਤਾ ਅਤੇ ਤੁਲਸੀ ਦੇ ਪੌਦੇ ਵੀ ਵੰਡੇ ਗਏ।
ਇਸ ਸ਼ੁਭ ਅਵਸਰ ਤੇ ਰੁਲਦੂ ਰਾਮ ਨੰਦਗੜ੍ਹ, ਬਲਵੀਰ ਅਗਰੋਈਆ,ਸਮੀਰ ਛਾਬੜਾ, ਵਿਨੋਦ ਭੰਮਾ, ਸੰਜੀਵ ਕੁਮਾਰ, ਅਨਾਮਿਕਾ ਗਰਗ, ਪ੍ਰਵੀਨ ਟੋਨੀ,ਮਾਸਟਰ ਤਰਸੇਮ ਚੰਦ ਗੋਇਲ,ਪਵਨ ਕੋਹਲੀ, ਬਲਜੀਤ ਸ਼ਰਮਾ, ਰਾਮ ਲਾਲ ਸ਼ਰਮਾ, ਵਰੁਣ ਬਾਂਸਲ, ਤਰੁਣ ਕੁਮਾਰ, ਜੋਨੀ,ਸਾਹਿਲ ਗਰਗ, ਅਮਰਨਾਥ ਗਰਗ,ਨਸੀਬ ਚੰਦ, ਵਿਨੋਦ ਚੌਧਰੀ, ਨਵਜੋਤ ਗੋਇਲ, ਬਿੰਦਰਪਾਲ, ਵਿਨੋਦ ਬਾਂਸਲ, ਤਰਸੇਮ ਚੰਦ ਸ਼ਰਮਾ, ਰਾਮ ਪਾਲ ਟੈਣੀ, ਭਾਰਤ ਭੂਸ਼ਨ ਗਰਗ, ਨਰੇਸ਼ ਕੁਮਾਰ, ਰਮੇਸ਼ ਸਿੰਗਲਾ, ਸੁਰਿੰਦਰ ਲਾਲੀ, ਸਤੀਸ਼ ਕਾਲੂ, ਸੁਰਿੰਦਰ ਕੁਮਾਰ, ਅਸ਼ੋਕ ਭੰਮਾ,ਕਾਲੂ ਬਾਂਸਲ, ਸੁਖਪਾਲ ਬਾਂਸਲ, ਰਜਿੰਦਰ ਵਿੱਕੀ, ਰਵੀ ਰਾਜ ਮੰਗੂ, ਰਾਜ ਮਿੱਤਲ, ਸੁਖਵਿੰਦਰ ਜੱਸਲ, ਰਾਜਿੰਦਰ ਰਾਜੂ,ਯੁਕੇਸ਼ ਗੋਇਲ ਸੋਨੂੰ, ਵਿਸ਼ਾਲ ਵਿੱਕੀ, ਅਸ਼ਵਨੀ ਗਰਗ ਬਿੱਟੂ, ਸੁਰੇਸ਼ ਕੁਮਾਰ ਸ਼ਸ਼ੀ, ਗਜਿੰਦਰ ਨਿਆਰੀਆਂ, ਦੀਵਾਨ ਭਾਰਤੀ,ਪਵਨ ਕੁਮਾਰ, ਸੁਭਾਸ਼ ਕਾਕੜਾ, ਰਾਕੇਸ਼ ਕੁਮਾਰ, ਨਰੇਸ਼ ਕੱਕੜ,ਮਨੋਜ ਕੁਮਾਰ ਆਦਿ ਵੱਡੀ ਗਿਣਤੀ ਵਿੱਚ ਭਗਤ ਜਨ ਇਸ ਸਮਾਗਮ ਵਿੱਚ ਸ਼ਾਮਲ ਹੋਏ।