ਮਨਸਾ 01,ਸਤੰਬ(ਸਾਰਾ ਯਹਾਂ /ਜੋਨੀ ਜਿੰਦਲ) : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਵਿੱਚ ਸ਼੍ਰੀ ਰਾਮ ਲੀਲਾ ਦਾ ਆਯੋਜਨ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਚੇਅਰਮੈਨ ਸ਼੍ਰੀ ਅਸ਼ੋਕ ਗਰਗ ਨੇ ਕਲੱਬ ਵਿਖੇ ਕਰਵਾਏ ਗਏ ਹਵਨ ਦੌਰਾਨ ਕੀਤਾ।ਉਨ੍ਹਾਂ ਦੱਸਿਆ ਕਿ ਕੋਰੋਨਾ ਬਿਮਾਰੀ ਦੇ ਮੱਦੇਨਜ਼ਰ ਸਰਕਾਰ ਅਤੇ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਹੀ ਸ਼੍ਰੀ ਰਾਮ ਲੀਲਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਰਿਹਰਸਲ ਤੋਂ ਪਹਿਲਾਂ ਰੀਤੀ—ਰਿਵਾਜ਼ਾਂ ਅਨੁਸਾਰ ਅਤੇ ਪ੍ਰਮਾਤਮਾ ਦਾ ਆਸਿ਼ਰਵਾਦ ਪ੍ਰਾਪਤ ਕਰਨ ਲਈ ਹਰ ਵਾਰ ਕਲੱਬ ਵਿਖੇ ਹਵਨ ਕਰਵਾਇਆ ਜਾਂਦਾ ਹੈ। ਇਸੇ ਤਹਿਤ ਲੰਘੀ ਰਾਤ ਵੀ ਕਲੱਬ ਵਿਖੇ ਹਵਨ ਕਰਵਾਇਆ ਗਿਆ, ਜਿਸ ਵਿੱਚ ਪੰਡਿਤ ਸ਼੍ਰੀ ਪੁਨੀਤ ਸ਼ਰਮਾ ਜੀ ਵੱਲੋਂ ਪਵਿੱਤਰ ਮੰਤਰਾਂ ਦਾ ਉੱਚਾਰਨ ਕੀਤਾ ਗਿਆ। ਹਵਨ ਕਰਵਾਉਣ ਦੀ ਰਸਮ ਸ਼੍ਰੀ ਮੋਹਿਤ ਗੋਇਲ ਪੁੱਤਰ ਪ੍ਰਧਾਨ ਸ਼੍ਰੀ ਸੁਭਾਸ਼ ਡਰਾਮੈਟਿਕ ਕੱਲਬ ਸ਼੍ਰੀ ਪਰਵੀਨ ਗੋਇਲ, ਸ਼੍ਰੀ ਧਰਮ ਪਾਲ ਸੰ਼ਟੂ ਅਤੇ ਸ਼੍ਰੀ ਪ੍ਰੇਮ ਜਿੰਦਲ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਪ੍ਰਧਾਨ ਐਕਟਰ ਬਾਡੀ ਸ਼੍ਰੀ ਸੁਰਿੰਦਰ ਨੰਗਲਿਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੀ ਰਾਮ ਲੀਲਾ ਜੀ ਦੇ ਸਫ਼ਲ ਆਯੋਜਨ ਲਈ 2 ਸਤੰਬਰ ਤੋਂ ਕਲਾਕਾਰਾਂ ਵੱਲੋਂ ਰਿਹਰਸਲ ਸ਼ੁਰੂ ਕਰ ਦਿੱਤੀ ਜਾਵੇਗੀ
ਅਤੇ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਸ਼੍ਰੀ ਰਾਮ ਲੀਲਾ ਜੀ ਦੀ ਸ਼ੁਰੂਆਤ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਸਮੂਹ ਕਲੱਬ ਦੇ ਮੈਂਬਰਾਂ ਵੱਲੋਂ ਸ਼੍ਰੀ ਰਾਮ ਲੀਲਾ ਜੀ ਨੂੰ ਪੂਰੀ ਪਵਿੱਤਰਤਾ ਨਾਲ ਦਰਸ਼ਕਾਂ ਦੇ ਸਾਹਮਣੇ ਰੱਖਣ ਦੀ ਕੋਸਿ਼ਸ਼ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਕਲੱਬ ਨਾਇਟ ਦੌਰਾਨ ਹਰ ਸੀਨ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰਨ ਲਈ ਦਰਸਕਾਂ ਦੇ ਚਹੇਤੇ ਸ਼੍ਰੀ ਬਲਜੀਤ ਸ਼ਰਮਾ ਅਤੇ ਸ਼੍ਰੀ ਅਰੁਣ ਅਰੋੜਾ ਸਟੇਜ ਐਂਕਰਿੰਗ ਦੀ ਭੁਮਿਕਾ ਨਿਭਾਉਣਗੇ ਅਤੇ ਸੰਗੀਤ ਨਿਰਦੇਸ਼ਨ ਸ਼੍ਰੀ ਸੇਵਕ ਸੰਦਲ ਜੀ ਵੱਲੋਂ ਕੀਤਾ ਜਾਵੇਗਾ। ਹਵਨ ਉਪਰੰਤ ਕਲੱਬ ਵਿਖੇ ਮੈਂਬਰਾਂ ਨੂੰ ਭੰਡਾਰਾ ਵੀ ਵਰਤਾਇਆ ਗਿਆ। ਇਸ ਮੌਕੇ ਵਾਈਸ ਪ੍ਰਧਾਨ ਸ਼੍ਰੀ ਮੁਕੇਸ਼ ਬਾਂਸਲ ਅਤੇ ਸ਼੍ਰੀ ਰਾਜੇਸ਼ ਪੁੜਾ, ਕਲੱਬ ਸਕੱਤਰ ਸ਼੍ਰੀ ਮਨੋਜ ਅਰੋੜਾ, ਸ਼੍ਰੀ ਪ੍ਰਵੀਨ ਸ਼ਰਮਾ ਟੋਨੀ ਅਤੇ ਸ਼੍ਰੀ ਕੇ.ਸੀ.ਸ਼ਰਮਾ (ਦੋਵੇਂ ਡਾਇਰੈਕਟਰ), ਸ਼੍ਰੀ ਬਨਵਾਰੀ ਲਾਲ ਬਜਾਜ, ਸ਼੍ਰੀ ਨਵੀਨ ਸੋਨੂੰ ਰੱਲਾ, ਸ਼੍ਰੀ ਮੋਹਨ ਸੋਨੀ, ਸ਼੍ਰੀ ਗੌਰਵ ਬਜਾਜ, ਸ਼੍ਰੀ ਵਿਪਨ ਕੁਮਾਰ, ਸ਼੍ਰੀ ਅਮਨ ਗੁਪਤਾ ਅਤੇ ਸ਼੍ਰੀ ਰਾਜ ਕੁਮਾਰ ਰਾਜੀ ਤੋਂ ਇਲਾਵਾ ਹੋਰ ਵੀ ਕਲੱਬ ਦੇ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ।