*ਸ਼੍ਰੀ ਰਾਮ ਲੀਲਾ ਦੀ ਆਖਿ਼ਰੀ ਨਾਈਟ ਵਿੱਚ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦਾ ਹੋਇਆ ਰਾਜ ਤਿਲਕ*

0
219

ਮਾਨਸਾ ਅਕਤੂਬਰ 5 (ਸਾਰਾ ਯਹਾਂ/ ਮੁੱਖ ਸੰਪਾਦਕ ) :ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਮਾਨਸਾ ਦੀ ਸੁਨਿਹਰੀ ਸਟੇਜ਼ ਤੋਂ 5 ਅਕਤੂਬਰ 2022 ਦੀ ਨਾਈਟ ਵਿੱਚ ਪ੍ਰਭੂ ਸ਼੍ਰੀ ਰਾਮ ਜੀ ਦੇ ਰਾਜ ਤਿਲਕ ਦੇ ਦ੍ਰਿਸ਼ ਦਿਖਾਏ ਗਏ ਅਤੇ ਰਾਜ ਤਿਲਕ ਮੋਕੇ ਰੀਬਨ ਕੱਟਣ ਦੀ ਰਸਮ ਸ਼੍ਰੀ ਸੂਰਜ ਛਾਵੜਾ ਸਟੇਟ ਮੈਂਬਰ ਭਾਰਤੀ ਜਨਤਾ ਪਾਰਟੀ ਅਤੇ ਉਹਨਾਂ ਦੇ ਪੁੱਤਰ ਸ਼ਮੀਰ ਛਾਵੜਾ ਸਾਬਕਾ ਪ੍ਰਧਾਨ ਸਨਾਤਨ ਧਰਮ ਸਭਾ ਮਾਨਸਾ ਨੇ ਕੀਤੀ ਰਾਜ ਤਿਲਕ ਦੀ ਰਸਮ ਨੂੰ ਦੇਖ ਕੇ ਪ੍ਰਭੂ ਸ਼੍ਰੀ ਰਾਮ ਜੀ ਦੇ ਭਗਤਾਂ (ਦਰਸ਼ਕਾਂ) ਨੇ ਆਪਣੀ ਖੁਸ਼ੀ ਪ੍ਰਗਟਾਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਮੈਨੇਜਿੰਗ ਕਮੇਟੀ ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਸ਼੍ਰੀ ਪ੍ਰਵੀਨ ਗੋਇਲ ਤੇ ਅਸ਼ੋਕ ਗਰਗ ਚੇਅਰਮੈਨ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ ਤੇ ਦੱਸਿਆ ਕਿ ਅੱਜ ਦੁਸਿ਼ਹਰੇ ਦਾ ਤਿਓਹਾਰ ਬੜੀ ਧੂਮ-ਧਾਮ ਅਤੇ ਉਤਸ਼ਾਹ ਨਾਲ ਅਤੇ ਮਨਾਇਆ ਗਿਆ, ਜ਼ੋ ਕਿ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ।ਉਨ੍ਹਾਂ ਦੱਸਿਆ ਕਿ ਰਾਵਣ ਵਧ ਉਪਰੰਤ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦਾ ਰਾਜ ਤਿਲਕ ਕੀਤਾ ਗਿਆ ਅਤੇ ਉਨ੍ਹਾਂ ਦਾ ਗੁਨਗਾਨ ਕੀਤਾ ਗਿਆ। ਇਸ ਮੌਕੇ ਸ਼੍ਰੀ ਹਨੂੰਮਾਨ ਜੀ ਨੇ ਪੂਰੀ ਛਮ-ਛਮ ਨਾਚੇ ਦੇਖੋ ਵੀਰ ਹਨੂੰਮਾਨਾ ਭਜਨਤੇ ਮਗਨ ਨਾਲ ਝੂਮ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ, ਜਿਸ ਦਾ ਦਰਸ਼ਕਾਂ ਨੇ ਭਰਪੂਰ ਆਨੰਦ


ਇਸ ਮੌਕੇ ਪ੍ਰਧਾਨ ਐਕਟਰ ਬਾਡੀ ਸ਼੍ਰੀ ਸੁਰਿੰਦਰ ਨੰਗਲਿਆ ਨੇ ਦੱਸਿਆ ਕਿ ਰਾਜ ਤਿਲਕ ਦੀ ਨਾਈਟ ਦੇ ਸ਼ੁਰੂਆਤ ਵਿੱਚ ਪੰਡਿਤ ਸ਼੍ਰੀ ਪੁਨੀਤ ਸ਼ਰਮਾ ਜੀ ਵੱਲੋਂ ਵਿਧੀਵੱਤ ਪੂਜਾ-ਅਰਚਨਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਰਾਜ ਤਿਲਕ ਵਿੱਚ ਸ਼੍ਰੀ ਰਾਮ ਚੰਦਰ ਜੀ ਦੀ ਭੂਮਿਕਾ ਵਿਪਨ ਅਰੋੜਾ ਮਾਤਾ ਸੀਤਾ ਦੀ ਭੂਮਿਕਾ ਡਾ. ਵਿਕਾਸ ਸ਼ਰਮਾ, ਸ਼੍ਰੀ ਲਕਸ਼ਮਣ ਜੀ ਸੋਨੂੰ ਰੱਲਾ, ਸ਼੍ਰੀ ਹਨੂੰਮਾਨ ਜੀ ਰਿੰਕੂ ਬਾਂਸਲ, ਰਿਸ਼ੀ ਵਿਸਿ਼ਸ਼ਟ ਜੀ ਦੀ ਭੂਮਿਕਾ ਮਨੋਜ ਅਰੋੜਾ ਵੱਲੋਂ ਬਾਖੂਬੀ ਨਿਭਾਈ ਗਈ।
ਇਸ ਸਮੁੱਚੀ ਸ਼੍ਰੀ ਰਾਮ ਲੀਲਾ ਦੇ ਮੰਚਨ ਵਿੱਚ ਚੇਅਰਮੈਨ ਸ਼੍ਰੀ ਅਸੋ਼ਕ ਗਰਗ, ਵਾਈਸ ਪ੍ਰਧਾਨ ਸ਼੍ਰੀ ਪ੍ਰੇ੍ਰਮ ਕੁਮਾਰ ਜਿੰਦਲ, ਡਾਇਰੈਕਟਰ ਸ਼੍ਰੀ ਪ੍ਰਵੀਨ ਟੋਨੀ ਸ਼ਰਮਾ, , ਕੈਸ਼ੀਅਰ ਸ਼੍ਰੀ ਵਿਜੇ ਕੁਮਾਰ, ਜਨਰਲ ਸਕੱਤਰ ਸ਼੍ਰੀ ਧਰਮਪਾਲ ਸ਼ੰਟੂ, ਵਾਈਸ ਪ੍ਰਧਾਨ ਐਕਟਰ ਬਾਡੀ ਸ਼੍ਰੀ ਰਾਜੇਸ਼ ਪੁੜਾ, ਸਟੇਜ ਸਕੱਤਰ-ਕਮ-ਪ੍ਰੈਸ ਸਕੱਤਰ ਸ਼੍ਰੀ ਬਲਜੀਤ ਸ਼ਰਮਾ, ਸਟੇਜ਼ ਸਕੱਤਰ ਸ਼੍ਰੀ ਅਰੁਣ ਅਰੋੜਾ, ਮਿਊਜਿ਼ਕ ਡਾਇਰੈਕਟਰ ਸ਼੍ਰੀ , ਸ਼੍ਰੀ ਬਨਵਾਰੀ ਲਾਲ ਬਜਾਜ, ਸ਼੍ਰੀ ਵਿਨੋਦ ਪਠਾਨ, ਸ਼੍ਰੀ ਅਮਨ ਗੁਪਤਾ, ਸ਼੍ਰੀ ਹਾਰਮੋਨੀਅਮ ਅਤੇ ਕੀ-ਬੋਰਡ ਪਲੇਅਰ ਸ਼੍ਰੀ ਮੋਹਨ ਸੋਨੀ, ਢੋਲਕ ਵਾਦਕ ਸ਼੍ਰੀ ਅਮਨ ਸਿੱਧੂ, ਪਲੇਬੈਕ ਮਿਊਜਿ਼ਕ ਇਫੈਕਟ ਪ੍ਰੋਗਰਾਮਰ ਸ਼੍ਰ ਘੜਾ ਵਾਦਕ ਸ਼੍ਰੀ ਦਰਸ਼ਨ ਜੀ, ਸੀਨਰੀ ਇੰਚਾਰਜ ਸ਼੍ਰੀ ਰਾਜ ਕੁਮਾਰ ਰਾਜੀ, ਸ਼੍ਰੀ ਗੋਰਾ ਜੀ, ਸ਼੍ਰੀ ਨਵਜੋਤ ਬੱਬੀ ਅਤੇ ਸ਼੍ਰੀ ਵਿਪਨ ਅਰੋੜਾ ਤੋਂ ਇਲਾਵਾ ਹੋਰ ਵੀ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਮਹੱਤਵਪੂਰਨ ਭੂਮਿਕਾ ਨਿਭਾਈ ਗਈ।

LEAVE A REPLY

Please enter your comment!
Please enter your name here