ਮਾਨਸਾ ਅਕਤੂਬਰ 06(ਸਾਰਾ ਯਹਾਂ/ਜੋਨੀ ਜਿੰਦਲ) : ਸ੍ਰੀ ਸੁਭਾਸ ਡਰਾਮਾਟਿਕ ਕਲੱਬ ਦੀ ਸੁਨਿਹਰੀ ਸਟੇਜ ਤੋਂ ਸ਼੍ਰੀ ਰਾਮ ਜਨਮ ਅਤੇ ਹਨੂੰਮਾਨ ਜਨਮ ਦੇ ਦ੍ਰਿਸ਼ ਦਿਖਾਏ ਗਏ ਅਤੇ ਦਰਸ਼ਕਾਂ ਵੱਲੋਂ ਜ਼ੋਰਦਾਰ ਤਾੜੀਆਂ ਦੀ ਗੜਗੜਾਹਟ ਵਿੱਚ ਸ਼੍ਰੀ ਰਾਮ ਜਨਮ ਦੇ ਦ੍ਰਿਸ਼ ਮੌਕੇ ਆਪਣੀ ਖੁਸ਼ੀ ਅਤੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ। ਸ੍ਰੀ ਰਾਮ ਲੀਲਾ ਦੀ ਦੂਸਰੀ ਨਾਇਟ ਦਾ ਉਦਘਾਟਨ ਅੱਗਰਵਾਲ ਸਭਾ ਮਾਨਸਾ ਦੇ ਪ੍ਰਧਾਨ ਤੇ ਉਘੇ ਸਮਾਜ ਸੇਵਕ ਸ੍ਰੀ ਪਰਸੋਤਮ ਬਾਂਸਲ ਲੋਹੇ ਵਾਲੇ ਨੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਸ੍ਰੀ ਰਾਮ ਚੰਦਰ ਦੀਆਂ ਸਿੱਖਿਆਵਾਂ ਤੋ ਪ੍ਰੇਰਣਾ ਲੈਣੀ ਚਾਹੀਦੀ ਹੈ ।ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਨਗਰ ਕੌਂਸਲ ਮਾਨਸਾ ਸ਼੍ਰੀ ਵਿਸ਼ਾਲ ਜੈਨ ਗੋਲਡੀ ਵੱਲੋਂ ਵੀ ਵਿਸ਼ੇਸ਼ ਤੌਰ ਤੇ ਸਿ਼ਰਕਤ ਕੀਤੀ ਗਈ। ਕਲੱਬ ਦੇ ਚੇਅਰਮੈਨ ਸ਼੍ਰੀ ਅਸੋਕ ਗਰਗ ਤੇ ਪ੍ਰਧਾਨ ਸ਼੍ਰੀ ਪ੍ਰਵੀਨ ਗੋਇਲ ਵੱਲੋਂ ਮੁੱਖ ਮੁਹਿਮਾਨ ਅਤੇ ਹੋਰ ਪਤਵੰਤੇ ਵਿਅਕਤੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਦੀ ਸੁਨਿਹਰੀ ਸਟੇਜ ਤੋਂ ਪਿਛਲੇ ਕਈ ਸਾਲਾਂ ਤੋਂ ਦਿਖਾਈ ਜਾਂਦੀ ਸ਼੍ਰੀ ਰਾਮ ਲੀਲਾ ਜੀ ਬਾਰੇ ਜਾਣਕਾਰੀ ਸਾਂਝੀ ਕੀਤੀ।ਇਸ ਦੌਰਾਨ ਕਲੱਬ ਦੀ ਮੈਨੇਜਮੈਂਟ ਵੱਲੋਂ ਸ਼੍ਰੀ ਪ੍ਰਸ਼ੋਤਮ ਬਾਂਸਲ ਨੂੰ ਇੱਕ ਸਮਰਿਤੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸ਼੍ਰੀ ਗਣੇਸ ਜੀ ਦੀ ਆਰਤੀ ਤੋਂ ਸ਼ੁਰੂਆਤ ਕਰਦਿਆਂ ਕੈਲਾਸ ਪਰਬਤ
ਤੇ ਭੋਲੇ ਸ਼ੰਕਰ ਦੀ ਅਰਾਧਨਾ ਕੀਤੀ ਗਈ। ਉਸ ਉਪਰੰਤ ਰਾਵਣ ਦੇ ਕੈਲਾਸ਼ ਪਰਬਤ ਦੇ ਉਪਰ ਦੀ ਆਪਣਾ ਬਾਮਨ ਲੈ ਕੇ ਜਾਣਾ, ਨੰਦੀਗਣ ਰਾਵਣ ਸੰਵਾਦ, ਭੋਲੇ ਸ਼ੰਕਰ ਜੀ ਵੱਲੋਂ ਰਾਵਣ ਨੂੰ ਖੁਸ਼ ਹੋ ਕੇ ਹੰਸ ਨਾਮੀ ਤਲਵਾਰ ਦੇਣਾ ,ਭਗਵਾਨ ਸ਼ੰਕਰ ਦੀ ਭਸਮਾਸੂਰ ਨੂੰ ਵਰਦਾਨ ਦੇਣਾ, ਭਸਮਾਸੁਰ ਦਾ ਵਰਦਾਨ ਦਾ ਗਲਤ ਇਸਤੇਮਾਲ ਕਰਨਾ, ਭਗਵਾਨ ਵਿਸ਼ਨੂੰ ਦਾ ਵਿਸ਼ਵ ਮੋਹਨੀ ਰੂਪ ਵਿਚ ਆਉਣਾ ਤੇ ਮਹਾਦੇਵ ਦਾ ਵਿਸ਼ਨੂੰ ਜੀ ਨੂੰ ਰਾਮ ਜਨਮ ਹੋਣ `ਤੇ ਹਨੂੰਮਾਨ ਦੇ ਰੂਪ ਵਿਚ ਆਉਣ ਦਾ ਵਾਅਦਾ ਕਰਨਾ, ਹਨੂੰਮਾਨ ਜਨਮ, ਰਾਖਸ਼ਸਾਂ ਦੁਆਰਾ ਭਗਤੀ ਕਰ ਰਹੇ ਸਾਧੂਆ ਨੂੰ ਜੰਗਲ ਵਿਚ ਤੰਗ ਕਰਨਾ, ਰਾਵਣ ਵੱਲੋਂ ਦੇਵਤਿਆ ਨੂੰ ਤੰਗ ਕਰਨਾ, ਦੇਵਤਿਆਂ ਦਾ ਇਕੱਠੇ ਕੇ ਭਗਵਾਨ ਵਿਸਨੂੰ ਕੋਲ ਜਾਣਾ, ਭਗਵਾਨ ਵਿਸ਼ਨੂੰ ਵੱਲੋਂ ਮਨੁੱਖ ਰੂਪ ਰਾਮ ਜਨਮ ਲੈ ਕੇ ਰਾਵਣ ਦਾ ਉਧਾਰ ਕਰਨ ਦਾ ਵਾਧਾ ਕਰਨਾ, ਰਾਵਣ ਵੇਦਵਤੀ ਸੰਵਾਦ, ਸੰਰਗੀ ਰਿਸ਼ੀ ਵੱਲੋਂ ਪੁੱਤਰ ਏਸ਼ਟੀ ਯੱਗ ਕਰਵਾਉਣਾ, ਰਾਮ ਜਨਮ ਹੋਣਾ ਸਾਰੇ ਹੀ ਸੀਨ ਦਰਸ਼ਕਾਂ ਵੱਲੋਂ ਸਰਾਹੇ ਗਏ।
ਪ੍ਰਧਾਨ ਐਕਟਰ ਬਾਡੀ ਸ਼੍ਰੀ ਸੁਰਿੰਦਰ ਨੰਗਲੀਆ ਨੇ ਕਿਹਾ ਕਿ ਵਿਸ਼ਨੂੰ ਭਗਵਾਨ ਦੇ ਰੋਲ ਵਿਚ ਡਾ. ਵਿਕਾਸ ਸ਼ਰਮਾ, ਨੰਦੀਗਣ ਸ਼੍ਰੀ ਸੁਰਿੰਦਰ ਨੰਗਲੀਆ, ਸ਼ੰਕਰ ਜੀ ਦਾ ਰੋਲ ਰਿੰਕੂ ਬਾਂਸਲ, ਵੇਦਵਤੀ ਵਿਪਨ ਕੁਮਾਰ, ਰਾਵਣ ਮੁਕੇਸ਼ ਬਾਂਸਲ, ਦਸ਼ਰਥ ਪ੍ਰਵੀਨ ਸ਼ਰਮਾ ਟੋਨੀ, ਭਸਮਾਸੁਰ ਮਨੋਜ ਕੁਮਾਰ, ਵਿਸ਼ਵ ਮੋਹਿਨੀ ਮਨੀ, ਸਾਧੂ ਸੇਵਕ ਸੰਦਲ, ਕੇ.ਸੀ. ਸ਼ਰਮਾ, ਬੰਟੀ ਸਰਮਾ, ਸੋਨੂੰ ਰੱਲਾ ਤੋਂ ਇਲਾਵਾ ਹੋਰ ਪਾਤਰਾਂ ਦੀਆਂ ਭੁਮਿਕਾਵਾਂ ਵਿਨੂੰ, ਸ਼ੰਟੀ ਅਰੋੜਾ, ਵਿਸ਼ਾਲ ਵਿੱਕੀ, ਚੇਤਨ, ਵਿੱਕੀ, ਬੰਟੀ ਸ਼ਰਮਾ, ਆਸ਼ੂ ਸੰਦਲ, ਪੁਨੀਤ ਸ਼ਰਮਾ, ਨਰੇਸ਼ ਬਾਂਸਲ, ਵਿੱਕੀ, ਜੁਨੇਦ, ਰਮੇਸ਼ ਬਚੀ ਨੇ ਬਹੁਤ ਹੀ ਵਧੀਆ ਢੰਗ ਨਾਲ ਨਿਭਾਈਆਂ। ਸਟੇਜ ਦਾ ਸੰਚਾਲਨ ਸਟੇਜ ਸਕੱਤਰ ਸ਼਼੍ਰੀ ਬਲਜੀਤ ਸ਼ਰਮਾ ਤੇ ਅਰੁਣ ਅਰੋੜਾ ਵੱਲੋਂ ਬਾਖ਼ੂਬੀ ਨਿਭਾਇਆ ਗਿਆ।
ਇਸ ਮੌਕੇ ਚੇਅਰਮੈਨ ਅਨੁਸ਼ਾਸ਼ਨ ਕਮੇਟੀ ਸ਼੍ਰੀ ਪਰਮਜੀਤ ਜਿੰਦਲ, ਕੈਸ਼ੀਅਰ ਸ਼੍ਰੀ ਵਿਜੇ ਕੁਮਾਰ,ਪ੍ਰੋਮਟਰ ਬਨਵਾਰੀ ਲਾਲ ਬਜਾਜ਼ ,ਨਵਜ਼ੋਤ ਬੱਬੀ ਪ੍ਰੈਸ ਸਕੱਤਰ ਸ਼੍ਰੀ ਬਲਜੀਤ ਸ਼ਰਮਾ ਤੋਂ ਇਲਾਵਾ ਹੋਰ ਵੀ ਅਹੁਦੇਦਾਰ ਤੇ ਮੈਂਬਰ ਮੌਜੂਦ ਸਨ।