*ਸ਼੍ਰੀ ਰਾਮ ਨਾਟਕ ਕਲੱਬ ਦੀ ਸਟੇਜ ਤੇ 10ਵੀਂ ਰਾਤਰੀ ਦਾ ਉਦਘਾਟਨ ਉਮੇਸ਼ ਕੁਮਾਰ ਰਤਨ ਲਾਟਰੀ ਬਠਿੰਡਾ ਨੇ ਵਿਸ਼ੇਸ਼ ਤੋਰ ਤੇ ਪਹੁੰਚ ਕੇ ਕੀਤਾ*

0
46

ਮਾਨਸਾ 14,ਅਕਤੂਬਰ (ਸਾਰਾ ਯਹਾਂ) ਸਥਾਨਕ ਸ਼ਹਿਰ ਵਿਖੇ ਚੱਲ ਰਹੀਆਂ ਰਾਮਲੀਲਾਵਾਂ ਸਫਲਤਾ ਪੂਰਵਕ ਨੇਪਰੇ ਚੜ ਰਹੀਆਂ ਹਨ। ਜਿਸ ਨੂੰ ਦੇਖਣ ਦੇ ਲਈ ਦਰਸ਼ਕਾਂ ਦਾ ਦਿਨ ਪ੍ਰਤੀ ਦਿਨ ਵੱਧਣਾ ਬਦਸਤੂਰ ਜਾਰੀ ਹੈ। ਜਿਸ ਦੇ ਤਹਿਤ ਸ਼੍ਰੀ ਰਾਮ ਨਾਟਕ ਕਲੱਬ ਦੀ ਸਟੇਜ ਤੇ 10ਵੀਂ ਰਾਤਰੀ ਦਾ ਉਦਘਾਟਨ ਉਮੇਸ਼ ਕੁਮਾਰ ਰਤਨ ਲਾਟਰੀ ਬਠਿੰਡਾ ਨੇ ਵਿਸ਼ੇਸ਼ ਤੋਰ ਤੇ ਪਹੁੰਚ ਕੇ ਕੀਤਾ। ਰਾਤਰੀ ਦੀ ਸ਼ੁਰੂਆਤ ਇਤਨੀ ਸ਼ਕਤੀ ਹਮੇ ਦੇਣਾ ਦਾਤਾ ਗਾ ਕੇ ਕੀਤੀ ਗਈ। ਪਹਿਲੇ ਸੀਨ ਦੌਰਾਨ ਅਸ਼ੋਕ ਵਾਟਿਕਾ ਦਾ ਦ੍ਰਿਸ਼ ਪੇਸ਼ ਕੀਤਾ ਗਿਆ। ਜਿਸ ਵਿੱਚ ਮਹਾਰਾਜਾ ਰਾਵਣ ਵੱਲੋਂ ਮਾਤਾ ਸੀਤਾ ਨੂੰ ਕੈਦ ਕਰਨਾ ਅਤੇ ਉਸ ਦੌਰਾਨ ਸੀਤਾ ਮਾਤਾ ਵੱਲੋਂ ਸਪਨੇ ਦਾ ਗਾਇਆ ਗੀਤ ‘ਸੌ ਵਾਰ ਜਨਮ ਲੇਗੇਂ, ਸੌ ਵਾਰ ਜੁਦਾ ਹੋਗੇਂ’ ਗਾ ਕੇ ਵਾਹ ਵਾਹ ਖੱਟੀ। ਅਗਲੇ ਸੀਨ ਦੌਰਾਨ ਰਾਵਣ ਦਾ ਅਸ਼ੋਕ ਵਾਟਿਕਾ ਵਿੱਚ ਸੀਤਾ ਸੰਵਾਦ, ਮਾਲੀ, ਮਾਲਣ ਦਾ ਸੀਨ, ਹਨੂੰਮਾਨ ਦਾ ਅਸ਼ੋਕ ਵਾਟਿਕਾ ਵਿੱਚ ਸੀਤਾ ਮਾਤਾ ਦੀ ਤਲਾਸ਼ ਕਰਨ ਲਈ ਜਾਣਾ, ਸੀਤਾ ਮਾਤਾ ਵੱਲੋਂ ਹਨੂੰਮਾਨ ਨੂੰ ਚੂੜਾਮਨੀ ਨਿਸ਼ਾਨੀ ਦੇ ਤੌਰ ਤੇ ਦੇਣਾ ਆਦਿ ਸੀਨ ਦਿਖਾਏ ਗਏ। ਇਸ ਤੋਂ ਅਗਲੇ ਸੀਨ ਵਿੱਚ ਰਾਵਣ ਦਰਬਾਰ ਦਾ ਲੱਗਣਾ, ਜਿਸ ਵਿੱਚ ਮਾਲੀ ਵੱਲੋਂ ਆ ਕੇ ਰਾਵਣ ਨੂੰ ਹਨੂੰਮਾਨ ਵੱਲੋਂ ਬਾਗ ਉਜਾੜਨ ਸਬੰਧੀ ਸ਼ਿਕਾਇਤ ਕਰਨਾ, ਰਾਵਣ ਵੱਲੋਂ ਆਪਣੇ ਪੁੱਤਰ ਅਕਸ਼ੇ ਕੁਮਾਰ ਨੂੰ ਹਨੂੰਮਾਨ ਨੂੰ ਮਾਰਣ ਲਈ ਭੇਜਣ, ਪਰ ਖੁਦ ਮਰ ਜਾਣਾ ਦੌਰਾਨ ਮੇਘਨਾਥ ਵੱਲੋਂ ਹਨੂੰਮਾਨ ਜੀ ਨੂੰ ਫੜ ਕੇ ਦਰਬਾਰ ਵਿੱਚ ਪੇਸ਼ ਕਰਨਾ ਅਤੇ ਹਨੂੰਮਾਨ ਵੱਲੋਂ ਰਾਵਣ ਨੂੰ ਸੀਤਾ ਮਾਤਾ ਨੂੰ ਵਾਪਿਸ ਕਰਨ ਦੀ ਸਲਾਹ ਦੇਣਾ ਆਦਿ ਸੀਨ ਦਿਖਾਏ ਗਏ। ਜਿਨਾਂ ਦਾ ਪੰਡਾਲ ਵਿੱਚ ਬੈਠੇ ਦਰਸ਼ਕਾਂ ਵੱਲੋਂ ਸ਼ਲਾਘਾ ਕੀਤੀ ਗਈ ਅਤੇ ਤਾੜੀਆਂ ਮਾਰ ਕੇ ਉਨ੍ਹਾਂ ਕਲਾਕਾਰਾਂ ਦਾ ਸਵਾਗਤ ਕੀਤਾ ਗਿਆ। ਨਾਇਟ ਦੇ ਆਖਰੀ ਸੀਨ ਦੌਰਾਨ ਮਹਾਰਾਜਾ ਰਾਵਣ ਵੱਲੋਂ ਆਪਣੇ ਭਰਾ ਭਵੀਸ਼ਣ ਨੂੰ ਘਰੋਂ ਕੱਢਣਾ ਅਤੇ ਭਵੀਸ਼ਣ ਦਾ ਰਾਮ ਚੰਦਰ ਨਾਲ ਜਾ ਕੇ ਮਿਲਣਾ ਅਤੇ ਹਨੂੰਮਾਨ ਵੱਲੋਂ ਲੰਕਾ ਦਹਿਨ ਦਾ ਸੀਨ ਪੇਸ਼ ਕੀਤਾ ਗਿਆ। ਇਸ ਦੌਰਾਨ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਮਾਈਸਰਖਾਨਾ ਪਦ ਯਾਤਰਾ ਵੱਲੋਂ ਪ੍ਰਧਾਨ ਰਾਮ ਲਾਲ ਸ਼ਰਮਾ, ਵਿਜੇ ਕੁਮਾਰ, ਕ੍ਰਿਸ਼ਨ ਖੁਸ਼ੀਆ ਆਦਿ ਵੱਲੋਂ ਕਲੱਬ ਦੀ ਕਮੇਟੀ ਅਤੇ ਕਲਾਕਾਰਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸ਼ਹਿਰ ਦੇ ਸਮਾਜ ਸੇਵੀ ਸੁਰਿੰਦਰ ਕਾਲਾ ਵੱਲੋਂ ਹਨੂੰਮਾਨ ਜੀ ਦਾ ਰੋਲ ਕਰ ਰਹੇ ਬਿੱਟੂ ਸ਼ਰਮਾ ਨੁੰ ਸਨਮਾਨਿਤ ਕੀਤਾ ਗਿਆ।

ਇਸ ਦੌਰਾਨ ਕਲੱਬ ਦੇ ਕਲਾਕਾਰ ਰੋਹਿਤ ਭਾਰਤੀ, ਅਜੇ ਟੀਟੂ, ਪ੍ਰਵੀਨ ਪੀਪੀ, ਲੱਕੀ ਧੀਰ, ਨਵੀ ਜਿੰਦਲ, ਛੋਟਾ ਬੱਚਾ ਕਿੰਸ਼ੂ, ਰਿਆਨ, ਨੂਰਿਤ, ਸਥਾਨੀ ਧੀਰ, ਸਾਹਿਲ ਧੀਰ, ਜੀਵਨ ਮੀਰਪੁਰੀਆ, ਅਮਰ ਪੀਪੀ, ਗਜਿੰਦਰ ਨਿਆਰਿਆ, ਨਵੀ ਨਿਆਰਿਆ, ਕ੍ਰਿਸ਼ਨ ਪੱਪੀ, ਬਿੱਟੂ ਸ਼ਰਮਾ, ਤਰਸੇਮ ਕੱਦੂ, ਜੋਗਿੰਦਰ ਅੱਗਰਵਾਲ, ਸੁਭਾਸ਼ ਕਾਕੜਾ, ਕਾਮਰੇਡ ਰਿਸ਼ੀ, ਮਾ. ਰਾਜੇਸ਼, ਸਤੀਸ਼ ਧੀਰ, ਗੋਗੀ, ਦੀਪਕ, ਭੋਲਾ ਸ਼ਰਮਾ, ਅਮਿੰਤ, ਸੰਜੀਵ ਬਬਲਾ, ਦੀਪਕ ਮੋਬਾਇਲ , ਅੰਕੁਸ ਸਿੰਗਲਾ ਆਦਿ ਨੇ ਆਪਣੀ ਆਪਣੀ ਭੂਮਿਕਾ ਬਾਖੂਬੀ ਨਿਭਾਈ। ਇਸ ਤੋਂ ਇਲਾਵਾ ਕਲੱਬ ਦੇ ਡਾਇਰੈਕਟਰ ਜਨਕ ਰਾਜ, ਜਗਦੀਸ਼ ਜੋਗਾ, ਦਿਵਾਨ ਭਾਰਤੀ, ਕਲੱਬ ਦੇ ਪ੍ਰਧਾਨ ਪ੍ਰੇਮ ਨਾਥ ਸਿੰਗਲਾ, ਉਪ ਪ੍ਰਧਾਨ ਸੁਰਿੰਦਰ ਲਾਲੀ, ਸਰਪ੍ਰਸਤ ਡਾ. ਆਰ. ਸੀ ਸਿੰਗਲਾ, ਜਰਨਲ ਸਕੱਤਰ ਵਿਜੇ ਧੀਰ, ਸਕੱਤਰ ਨਵੀ ਜਿੰਦਲ, ਮੇਕਅੱਪ ਡਾਇਰਕੈਟਰ ਲੋਕ ਰਾਜ, ਪਵਨ ਧੀਰ, ਭੋਲਾ ਸ਼ਰਮਾ ਤੋਂ ਇਲਾਵਾ ਮਿਊਜਿਕ ਪਲੇ ਵਿਨੋਦ ਗਰਗ ਬਠਿੰਡਾ ਅਤੇ ਢੋਲਕ ਮਾਸਟਰ ਧੂਪ ਸਿੰਘ ਆਪਣੀ ਆਪਣੀ ਡਿਊਟੀ ਬਾਖੂਬੀ ਨਿਭਾ ਰਹੇ ਹਨ। ਕਲੱਬ ਦੇ ਪ੍ਰਧਾਨ ਪ੍ਰੇਮ ਨਾਥ ਸਿੰਗਲਾ, ਉਪ ਪ੍ਰਧਾਨ ਸੁਰਿੰਦਰ ਲਾਲੀ, ਜਰਨਲ ਸਕੱਤਰ ਵਿਜੇ ਧੀਰ, ਸਕੱਤਰ ਨਵੀ ਜਿੰਦਲ, ਖਜਾਨਚੀ ਸਤੀਸ਼ ਧੀਰ ਨੇ ਦੱਸਿਆ ਕਿ ਰਾਮਲੀਲਾ ਦਾ ਸਿੱਧਾ ਪ੍ਰਸ਼ਾਰਨ ਐਮ.ਐਮ ਨਿਊਜ ਮਾਨਸਾ ਤੇ ਰਾਤੀ 9 ਵਜੇ ਦਿਖਾਇਆ ਜਾਂਦਾ ਹੈ। ਇਸ ਦੇ ਨਾਲ ਮੰਚ ਸੰਚਾਲਣ ਦੀ ਭੂਮਿਕਾ ਰਮੇਸ਼ ਟੋਨੀ ਅਤੇ ਅਮਰਨਾਥ ਗਰਗ ਨਿਭਾ ਰਹੇ ਹਨ

LEAVE A REPLY

Please enter your comment!
Please enter your name here