ਮਾਨਸਾ ਅਕਤੂਬਰ 19 (ਸਾਰਾ ਯਹਾਂ/ਜੋਨੀ ਜਿੰਦਲ):
ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੀ ਸੁਨਿਹਰੀ ਸਟੇਜ਼ ਤੋਂ ਖੇਡੀ ਜਾ ਰਹੀ ਸ੍ਰੀ ਰਾਮ ਲੀਲਾ ਦੀ ਸੱਤਵੀਂ ਨਾਈਟ ਦਾ ੳੇੁਦਘਾਟਨ ਅਤੇ ਆਰਤੀ ਦੀ ਰਸਮ ਸ਼੍ਰੀ ਪ੍ਰੇਮ ਅਰੋੜਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ (ਸ਼ਹਿਰੀ) ਮਾਨਸਾ, ਰੂਪ ਚੰਦ ਤੋਗੜੀਆ ਗੈਸ ਏਜੰਸੀ ਮਾਨਸਾ, ਸ. ਕੁਲਦੀਪ ਸਿੰਘ ਬੰਗੜ ਭਲਾਈ ਅਫ਼ਸਰ ਸੰਗਰੂਰ, ਬਿਰਜ ਲਾਲ ਗੁਠਵਾਲ ਪ੍ਰਧਾਨ ਸ਼੍ਰੀ ਮਹਾਤਮਾ ਬੁੱਧ ਕਮੇਟੀ ਮਾਨਸਾ ਅਤੇ ਅਨਾਮਿਕਾ ਗਰਗ ਸੰਚਾਲਕ ਸ਼੍ਰੀ ਰਾਧੇ-ਰਾਧੇ ਪ੍ਰਭਾਤ ਫੇਰੀ ਮਾਨਸਾ ਵੱਲੋਂ ਅਦਾ ਕੀਤੀ ਗਈ।ਇਸ ਮੌਕੇ ਸ਼੍ਰੀ ਬਾਬੂ ਹਰਭਜਨ ਪਾਤੜਾਂ, ਸੰਜੀਵ ਕੁਮਾਰ, ਜਤਿੰਦਰ ਕੁਮਾਰ, ਕੁਲਦੀਪ ਗੋਇਲ ਬਲੂ ਹੈਵਨ ਸਟਰੀਟ ਪੁੱਡਾ ਅਪਰੂਵਡ ਕਲੋਨੀ ਮਾਨਸਾ, ਪਾਤੜਾ ਅਤੇ ਧੂਰੀ ਵਾਲਿਆਂ ਵੱਲੋਂ ਅਦਾ ਕੀਤੀ ਗਈ।ਉਨ੍ਹਾਂ ਕਿਹਾ ਕਿ ਸ਼੍ਰੀ ਰਮਾਇਣ ਜੀ ਤੋਂ ਸਾਨੂੰ ਬਹੁਤ ਸਿੱਖਿਆਵਾਂ ਮਿਲਦੀਆਂ ਹਨ ਅਤੇ ਸਾਨੂੰ ਇਨ੍ਹਾਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ ਚਾਹੀਦਾ ਹੈ।
ਇਸ ਤੋ ਪਹਿਲਾ ਕਲੱਬ ਦੇ ਚੇਅਰਮੈਨ ਸ਼੍ਰੀ ਅਸ਼ੋੋਕ ਗਰਗ, ਪ੍ਰਧਾਨ ਪ੍ਰਵੀਨ ਗੋਇਲ, ਸੀਨੀਅਰ ਵਾਇਸ ਪ੍ਰਧਾਨ ਸ਼੍ਰੀ ਸੁਰਿੰਦਰ ਨੰਗਲਿਆ, ਕੈਸ਼ੀਅਰ ਸ਼੍ਰੀ ਸੁਸ਼ੀਲ ਕੁਮਾਰ ਵਿੱਕੀ ਅਤੇ ਬਿਲਡਿੰਗ ਇੰਚਾਰਜ ਵਰੁਣ ਬਾਂਸਲ ਵੀਨੂੰ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਕਿਹਾ ਅਤੇ ਕਲੱਬ ਦੀ ਮਨੇਜਮੇੈਟ ਨੇ ਮੁੱਖ ਮਹਿਮਾਨ ਨੂੰ ਇੱਕ ਯਾਦਗਰੀ ਚਿੰਨ ਦੇ ਕੇ ਸਨਮਾਨਿਤ ਕੀਤਾ।ਇਸ ਦੌਰਾਨ ਸ਼੍ਰੀ ਅਸ਼ੋਕ ਕੁਮਾਰ ਤਾਇਲ ਵੱਲੋਂ ਵੀ ਕਲੱਬ ਨੂੰ ਦਾਨ ਰਾਸ਼ੀ ਭੇਜੀ ਗਈ।
ਐਕਟਰ ਬਾਡੀ ਦੇ ਪ੍ਰਧਾਨ ਸ਼੍ਰੀ ਰਾਜ ਕੁਮਾਰ ਰਾਜੀ ਨੇ ਦੱਸਿਆ ਕਿ ਭਰਤ ਮਿਲਾਪ ਦੀ ਨਾਈਟ ਦਾ ਆਰੰਭ ਪ੍ਰਭੂ ਸ਼੍ਰੀ ਰਾਮ, ਮਾਤਾ ਸੀਤਾ ਜੀ ਅਤੇ ਲਕਸ਼ਮਣ ਜੀ ਦੀ ਆਰਤੀ ਕਰਕੇ ਕੀਤਾ ਗਿਆ। ਦ੍ਰਿਸ਼ਾਂ ਵਿੱਚ ਦਿਖਾਇਆ ਗਿਆ ਕਿ ਭਰਤ ਅਤੇ ਸਤਰੂਘਨ ਆਪਣੇ ਨਾਨਕੇ ਤੋਂ ਵਾਪਸ ਅਯੁੱਧਿਆ ਪਰਤਦੇ ਹਨ, ਉਨ੍ਹਾਂ ਨੂੰ ਸ਼ਹਿਰ ਦੇ ਬਜਾਰ ਸੁੰਨੇ-ਸੁੰਨੇ ਲੱਗਦੇ ਹਨ
।ਭਰਤ ਤੇ ਸਤਰੂਘਨ ਦਾ ਮਹਿਲ ਵਿੱਚ ਜਾਣਾ, ਉਹਨਾਂ ਨੂੰ ਆਪਣੇ ਪਿਤਾ ਜੀ ਦੀ ਮੌਤ ਬਾਰੇ ਪਤਾ ਲੱਗਣਾ ਤੇ ਇਹ ਵੀ ਪਤਾ ਲੱਗਣਾ ਕਿ ਰਾਮ ਜੀ ਉਸ ਦੀ ਮਾਤਾ ਕੈਕਈ ਦੇ ਕਹਿਣ ਤੇ ਆਪਣੇ ਪਿਤਾ ਜੀ ਦੇ ਵਚਨਾਂ ਕਰਕੇ ਵਣ ਨੁੂੰ ਗਏ ਸਨ ਤਾਂ ਉਹ ਸਾਰਿਆ ਨੂੰ ਲੈ ਕੇ ਰਾਮ ਨੂੰ ਵਾਪਸ ਲੈ ਕੇ ਆਉਣ ਲਈ ਜਾਂਦੇ ਹਨ,
ਚਿੱਤਰਕੂਟ ਵਿਖੇ ਭਗਵਾਨ ਸ਼੍ਰੀ ਰਾਮ ਤੇ ਭਰਤ ਜੀ ਦਾ ਮਿਲਾਪ ਅਤੇ ਭਰਤ ਜੀ ਦਾ ਰਾਮ ਨੂੰ ਅਯੁੱਧਿਆ ਪਰਤਣ ਲਈ ਬੇਨਤੀ ਕਰਨਾ ਤੇ ਰਾਮ ਜੀ ਦਾ ਕਹਿਣਾ ਕਿ ਜੋ ਪਿਤਾ ਜੀ ਦਾ ਵਚਨ ਹੈ, ਉਸ ਨੂੰ ਪੁੂਰਾ ਕਰਕੇ ਹੀ ਅਯੁੱਧਿਆ ਵਾਪਸ ਆਵਾਂਗੇ ਤਾਂ ਭਰਤ ਦਾ ਖੜਾਵਾ ਲੈ ਕੇ ਅਯੁੱਧਿਆ ਵਾਪਸ ਆ ਜਾਣਾ ਦੇਖਣ ਯੋਗ ਸੀ।ਇਨ੍ਹਾਂ ਦ੍ਰਿਸ਼ਾਂ ਨੇ ਭਾਵੁਕ ਮਾਹੌਲ ਪੈਦਾ ਕਰ ਕੇ ਦਰਸ਼ਕਾਂ ਦੀਆਂ ਅੱਖਰਾਂ ਵਿੱਚ ਅੱਥਰੂ ਲਿਆ ਦਿੱਤੇ।
ਕਲੱਬ ਦੇ ਡਾਇਰੈਕਟਰ ਪਰਵੀਨ ਟੋਨੀ ਸ਼ਰਮਾ, ਵਿਨੋਦ ਪਠਾਨ ਅਤੇ ਮੁਕੇਸ਼ ਬਾਂਸਲ ਨੇ ਦੱਸਿਆ ਕਿ ਭਗਵਾਨ ਰਾਮ ਦੀ ਭੂਮਿਕਾ ਵਿੱਚ ਵਿਪਨ ਅਰੋੜਾ, ਮਾਤਾ ਸੀਤਾ ਡਾ. ਵਿਕਾਸ ਸ਼ਰਮਾ, ਲਕਸ਼ਮਣ ਸੋਨੂੰ ਰੱਲਾ, ਭਰਤ ਸੇਵਕ ਸੰਦਲ ਅਤੇ ਸਤਰੂਘਨ ਗਗਨ, ਗੁਰੂ ਵਸਿ਼ਸ਼ਟ ਮਨੋਜ ਅਰੋੜਾ, ਕੁਸੱਲਿਆ ਦੀ ਭੂਮਿਕਾ ਸ਼ੰਟੀ ਅਰੋੜਾ, ਕੈਕਈ ਵਿਜੈ ਸ਼ਰਮਾਂ, ਸੁਮਿੱਤਰਾ ਸਚਿਨ ਅਤੇ ਮੰਤਰੀ ਆਰਿਅਨ ਸ਼ਰਮਾ ਨੇ ਆਪਣੇ ਰੋਲ ਬਾਖੂਬੀ ਨਿਭਾਏ।ਸਟੇਜ ਸੰਚਾਲਣ ਦੀ ਭੂਮਿਕਾ ਅਰੁਨ ਅਰੋੜਾ ਤੇ ਬਲਜੀਤ ਸ਼ਰਮਾ ਨੇ ਨਿਭਾਈ ਅਤੇ ਜਗਨਨਾਥ ਕੋਕਲਾ ਨੇ ਲੋਕਾਂ ਨੂੰ ਪਵਿੱਤਰ ਜੋਤ ਵਾਲੀ ਥਾਲੀ ਦੇ ਦਰਸ਼ਨ ਕਰਵਾਏ।