ਸੀਤਾ ਮਾਤਾ ਜੀ ਦੀ ਵਿਦਾਇਗੀ ਦੇ ਦ੍ਰਿਸ਼ ਦੌਰਾਨ ਦਰਸ਼ਕਾਂ ਦੀਆਂ ਅੱਖਾਂ ਹੋਇਆਂ ਨਮ
ਚੌਥੇ ਦਿਨ ਦੀ ਨਾਈਟ ਦਾ ਸੀਨੀਅਰ ਵਾਇਸ ਪ੍ਰਧਾਨ ਨਗਰ ਕੌਂਸਲ ਮਾਨਸਾ ਸੁਨੀਲ ਕੁਮਾਰ ਨੀਨੂ ਨੇ ਰੀਬਨ ਕੱਟ ਕੇ ਕੀਤਾ ਉਦਘਾਟਨ
ਮਾਨਸਾ, 04 ਅਕਤੂਬਰ : (ਸਾਰਾ ਯਹਾਂ/ਮੁੱਖ ਸੰਪਾਦਕ)ਸ਼੍ਰੀ ਸੁਭਾਸ਼ ਡਰਾਮਾਟਿਕ ਕੱਲਬ ਵਿਖੇ ਸ਼੍ਰੀ ਰਾਮ ਲੀਲਾ ਜੀ ਦੇ ਮੰਚਨ ਦੀ ਚੌਥੀ ਨਾਈਟ ਦਾ ਉਦਘਾਟਨ ਸੀਨੀਅਰ ਵਾਇਸ ਪ੍ਰਧਾਨ ਨਗਰ ਕੌਂਸਲ ਮਾਨਸਾ ਸ਼੍ਰੀ ਸੁਨੀਲ ਕੁਮਾਰ ਨੀਨੂ ਨੇ ਰੀਬਨ ਕੱਟ ਕੇ ਉਦਘਾਟਨ ਕੀਤਾ ਅਤੇ ਸਾਬਕਾ ਸਰਪੰਚ ਖਿ਼ਆਲਾਂ ਕਲਾਂ ਅਤੇ ਪ੍ਰਧਾਨ ਟਰਾਂਸਪੋਰਟ ਵਿੰਗ ਆਮ ਆਦਮੀ ਪਾਰਟੀ ਸ਼੍ਰੀ ਰਮੇਸ਼ ਸ਼ਰਮਾ ਵੱਲੋਂ ਆਰਤੀ ਦੀ ਰਸਮ ਅਦਾ ਕੀਤੀ ਗਈ।ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੇ ਦੱਸੇ ਪੁਰਣਿਆਂ ਉਪਰ ਚੱਲਣ ਦੀ ਲੋੜ ਹੈ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ।
ਇਸ ਮੌਕੇ ਕਲੱਬ ਦੇ ਚੇਅਰਮੈਨ ਸ਼੍ਰੀ ਅਸੋ਼ਕ ਗਰਗ ਅਤੇ ਪ੍ਰਧਾਨ ਸ਼੍ਰੀ ਪ੍ਰਵੀਨ ਗੋਇਲ ਵੱਲੋਂ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਕਲੱਬ ਦੇ ਕਲਾਕਾਰਾਂ ਵੱਲੋਂ ਸਖ਼ਤ ਮਿਹਨਤ ਦੀ ਰਿਹਰਸਲ ਤੋਂ ਬਾਅਦ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਆਪ ਸਭ ਦੇ ਸਨਮੁੱਖ ਪੇਸ਼ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਜੇ ਮਨ ਵਿੱਚ ਸੇਵਾ ਕਰਨ ਦੀ ਭਾਵਨਾ ਹੋਵੇ ਤਾਂ ਸਭ ਕੁਝ ਪਾਇਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਸ਼੍ਰੀ ਰਮਾਇਣ ਜੀ ਤੋਂ ਸਿੱਖਿਆ ਲੈ ਕੇ ਹਰੇਕ ਵਿਅਕਤੀ ਨੂੰ ਉਸ ਉਪਰ ਅਮਲ ਕਰਨ ਦੀ ਲੋੜ ਹੈ।
ਵਾਇਸ ਪ੍ਰਧਾਨ ਮੈਨੇਜਿੰਗ ਕਮੇਟੀ ਸ਼੍ਰੀ ਸੁਰਿੰਦਰ ਨੰਗਲਿਆ ਨੇ ਦੱਸਿਆ ਕਿ ਅੱਜ ਦਾ ਨਾਈਟ ਦਾ ਸ਼ੁਭ ਆਰੰਭ ਸ਼੍ਰੀ ਰਾਮ—ਲਕਸ਼ਮਣ ਜੀ ਦੀ ਆਰਤੀ ਕਰ ਕੇ ਕੀਤਾ ਗਿਆ।ਉਸ ਉਪਰੰਤ ਪ੍ਰਭੂ ਸ਼੍ਰੀ ਰਾਮ ਜੀ ਦਾ ਜਨਕ ਪੁਰੀ ਪੁਸ਼ਪਵਾਟਿਕਾ ਵਿੱਚ ਆਉਣਾ ਤੇ ਪੂਜਾ ਲਈ ਫੁੱਲ ਲੈਣ ਤੋਂ ਬਾਅਦ ਮਾਤਾ ਸੀਤਾ ਦਾ ਮਾਂ ਗੋਰਾਂ ਦੀ ਪੂਜਾ ਕਰਨਾ, ਪੁਸ਼ਪਵਾਟਿਕਾ ਵਿੱਚ ਸੀਤਾ ਮਾਤਾ ਦਾ ਸ਼ੀ੍ਰ ਰਾਮ ਚੰਦਰ ਜੀ ਨੂੰ ਦੇਖਣਾ, ਸਿ਼ਵਜੀ ਦੇ ਧਨੁਸ਼ ਦੀ ਆਰਤੀ ਕਰਨਾ, ਰਾਜਿਆਂ ਦਾ ਧਨੁੱਸ਼ ਤੋੜਨ ਲਈ ਜੋ਼ਰ ਲਗਾਉਣਾ, ਸ਼੍ਰੀ ਰਾਮ ਜੀ ਵੱਲੋਂ ਧਨੁਸ਼ ਤੋੜਨਾ, ਭਗਵਾਨ ਪਰਸ਼ੂਰਾਮ ਦਾ ਆਉਣਾ, ਲਕਸ਼ਮਣ—ਪਰਸ਼ੂਰਾਮ ਸੰਵਾਦ, ਮਾਤਾ ਸੀਤਾ ਜੀ ਦੀ ਵਿਦਾਇਗੀ ਆਦਿ ਦ੍ਰਿਸ਼ ਦਿਖਾਏ ਗਏ।
ਪ੍ਰਧਾਨ ਐਕਟਰ ਬਾਡੀ ਸ਼੍ਰੀ ਵਰੁਣ ਬਾਂਸਲ ਵੀਨੂੰ ਨੇ ਦੱਸਿਆ ਕਿ ਸ਼੍ਰੀ ਰਾਮ ਜੀ ਦੇ ਰੋਲ ਵਿੱਚ ਵਿਪਨ ਕੁਮਾਰ, ਮਾਤਾ ਸੀਤਾ ਦੇ ਰੋਲ ਵਿੱਚ ਡਾ. ਵਿਕਾਸ ਸ਼ਰਮਾ, ਲਕਸ਼ਮਣ ਜੀ ਦੇ ਰੋਲ ਵਿੱਚ ਸੋਨੂੰ ਰੱਲਾ, ਮਨੀ, ਹੈਪੀ, ਸੰਜੂ, ਹਰਮਣ, ਵਿਸ਼ਾਲ (ਸਖੀਆਂ), ਰਾਜੂ ਬਾਵਾ, ਰਮੇਸ਼ ਬਚੀ, ਗਗਨਦੀਪ ਵਿੱਕੀ, ਨਰੇਸ਼ ਬਾਂਸਲ, ਅਨੀਸ਼ ਕੁਮਾਰ, ਮਨੋਜ ਮੋਨੂੰ, ਚੇਤਨ, ਸਾਹਿਲ, ਮੇਹੁਲ, ਵੰਸ਼, ਜੀਵਨ, ਸ਼ੰਟੀ ਅਰੋੜਾ, ਬੰਟੀ, ਬੱਬੂ, ਰਿੰਕੂ, ਵਿਸ਼ਾਲ ਸ਼ਰਮਾ ਵਿੱਕੀ, ਸਤੀਸ਼ ਅਤੇ ਆਦੀਸ਼ ਤੋਂ ਇਲਾਵਾ ਹੋਰ ਕਲਾਕਾਰਾਂ ਵੱਲੋਂ ਆਪਣੇ—ਆਪਣੇ ਰੋਲ ਬਾਖ਼ੂਬੀ ਨਿਭਾਏ ਗਏ।ਇਸ ਦੌਰਾਨ ਸੰਗੀਤ ਨਿਰਦੇਸ਼ਕ ਸੇਵਕ ਸੰਦਲ ਦੀ ਅਗਵਾਈ ਹੇਠ ਮੋਹਨ ਸੋਨੀ ਹਾਰਮੋਨੀਅਮ ਪਲੇਅਰ, ਅਮਨ ਸਿੱਧੂ ਢੋਲਕ ਵਾਦਕ ਅਤੇ ਦਰਸ਼ਨ ਦੀ ਘੜਾ ਵਾਦਕ ਨੇ ਗੀਤਾਂ ਵਿੱਚ ਆਪਣਾ ਸੰਗੀਤ ਦਿੱਤਾ।
ਇਸ ਮੌਕੇ ਸੀਨੀਅਰ ਵਾਇਸ ਪ੍ਰਧਾਨ ਪ੍ਰੇਮ ਕੁਮਾਰ, ਕੈਸ਼ੀਅਰ ਸੁਸ਼ੀਲ ਕੁਮਾਰ ਵਿੱਕੀ, ਆਰ.ਸੀ. ਗੋਇਲ, ਸਟੇਜ—ਕਮ—ਪ੍ਰੈਸ ਸਕੱਤਰ ਬਲਜੀਤ ਸ਼ਰਮਾ, ਸਟੇਜ ਸਕੱਤਰ ਅਰੁਣ ਅਰੋੜਾ, ਰਾਜ ਕੁਮਾਰ ਰਾਜੀ, ਰਾਜੇਸ਼ ਪੂੜਾ, ਪੁਨੀਤ ਸ਼ਰਮਾ ਗੋਗੀ, ਇੰਦਰਜੀਤ ਗਰਗ, ਦੀਪਕ ਦੀਪੂ, ਸੰਦੀਸ਼, ਗੋਰਾ ਸ਼ਰਮਾ, ਪਵਨ, ਜਗਨਨਾਥ ਕੋਕਲਾ, ਅਸ਼ੋਕ ਟੀਟਾ, ਮਨਜੀਤ ਬੱਬੀ, ਕੇਵਲ ਅਜਨਬੀ, ਗੋਰਵ ਬਜਾਜ ਅਤੇ ਯੋਗੇਸ਼ ਤੋਂ ਇਲਾਵਾ ਹੋਰ ਵੀ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ।